34 C
Delhi
Friday, April 19, 2024
spot_img
spot_img

ਕਨੇਡਾ ਤੋਂ ਛਪਦੀ ਪਤ੍ਰਿਕਾ ‘ਸਿੱਖ ਵਿਰਸਾ’ ਦੇ ਸੰਪਾਦਕ ਹਰਚਰਨ ਪਰਹਾਰ ਦਾ ਦੇਸ਼ ਭਗਤ ਕਮੇਟੀ ਵੱਲੋਂ ਸਨਮਾਨ

ਜਲੰਧਰ, 18 ਨਵੰਬਰ, 2019 –
ਕਨੇਡਾ ਦੇ ਸ਼ਹਿਰ ਕੈਲਗਰੀ ਤੋਂ ਛਪਦੇ ਪੰਜਾਬੀ ਮਾਂ ਬੋਲੀ ਦੀ ਜਾਣੀ-ਪਹਿਚਾਣੀ ਪਤ੍ਰਿਕਾ ‘ਸਿੱਖ ਵਿਰਸਾ’ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਦਾ, ਅੱਜ ਦੇਸ਼ ਭਗਤ ਯਾਦਗਾਰ ਯਾਦਗਾਰ ਕਮੇਟੀ ਵੱਲੋਂ ਨਿੱਘਾ ਸਵਾਗਤ ਅਤੇ ਦੇਸ਼ ਭਗਤ ਯਾਦਗਾਰ ਹਾਲ ਦਾ ਸਨਮਾਨ ਚਿੰਨ੍ਹ ਅਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਤੇ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ ਤੋਂ ਇਲਾਵਾ ਭੂਵਨ ਜੋਸ਼ੀ, ਗੁਰਦੀਪ ਸਿੰਘ ਸੰਧਰ, ਰਜਨੀਸ਼ ਬਹਾਦਰ ਅਤੇ ਪਰਮਜੀਤ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਆਪਣੇ ਅਨੁਭਵ ਸਾਂਝੇ ਕਰਦਿਆਂ ਹਰਚਰਨ ਸਿੰਘ ਪਰਹਾਰ ਨੇ ਕਿਹਾ ਕਿ ਕੈਲਗਰੀ ਵਿਚ ਹੁੰਦੀਆਂ ਸਾਹਿਤਕ, ਸਭਿਆਚਾਰਕ ਅਤੇ ਸਮਾਜਕ ਸਰਗਰਮੀਆਂ ਲਈ ਅਸੀਂ ਦੇਸ਼ ਭਗਤ ਯਾਦਗਾਰ ਹਾਲ ਤੋਂ ਨਿਰੰਤਰ ਉਤਸ਼ਾਹ ਤੇ ਊਰਜਾ ਹਾਸਲ ਕਰਦੇ ਹਾਂ। ਸਾਡਾ ਨਿਰੰਤਰ ਯਤਨ ਰਹਿੰਦਾ ਹੈ ਕਿ ਜਿਵੇਂ ਜਿਵੇਂ ਮੇਲਾ ਗ਼ਦਰੀ ਬਾਬਿਆਂ ਦਾ ਇਤਿਹਾਸਕ ਘਟਨਾਵਾਂ ਨੂੰ ਸਮਰਪਤ ਹੁੰਦਾ ਹੈ।

ਉਸ ਦੀਆਂ ਹਾਣੀ ਸਰਗਰਮੀਆਂ ਕਰਦੇ ਸਮੇਂ ਕੈਲਗਰੀ ਵਿਚ ਵੀ ਵਿਚਾਰ-ਚਰਚਾ ਅਤੇ ਰੰਗ-ਮੰਚ ਨਾਲ ਜੁੜੀਆਂ ਕਲਾ-ਕਿਰਤਾਂ ਲੋਕਾਂ ਦੇ ਰੂ-ਬ-ਰੂ ਕਰਦੇ ਰਹਿੰਦੇ ਹਾਂ। ਉਨ੍ਹਾਂ ਨੇ ਸਿੱਖ ਵਿਰਸਾ ਅਤੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਹੋਰਨਾਂ ਸੰਸਥਾਵਾਂ ਨਾਲ ਮਿਲ ਕੇ ਕੀਤੇ ਜਾਂਦੇ ਉੱਦਮਾਂ ਬਾਰੇ ਵੀ ਚਾਨਣਾ ਪਾਇਆ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਲਾਇਬ੍ਰੇਰੀ, ਮਿਊਜ਼ਿਅਮ, ਰੰਗ ਮੰਚ ਨਾਲ ਜੁੜੀਆਂ ਸਰਗਰਮੀਆਂ ਅਤੇ ਸਾਹਿਤ ਪ੍ਰਕਾਸ਼ਨਾ ਆਦਿ ਬਾਰੇ ਜਾਣਕਾਰੀ ਦਿੰਦਿਆਂ ਦੇਸ਼ ਭਗਤ ਯਾਦਗਾਰ ਹਾਲ ਅਤੇ ਕੈਲਗਰੀ ਦੀਆਂ ਸਰਗਰਮੀਆਂ ਦੀ ਪ੍ਰਸਪਰ ਸਰਗਰਮੀਆਂ ਨੂੰ ਭਵਿੱਖ ’ਚ ਬੜਾਵਾ ਦੇਣ ਦੀ ਅਪੀਲ ਕੀਤੀ।

ਹਰਚਰਨ ਪਰਹਾਰ ਨੇ ਦੇਸ਼ ਭਗਤ ਯਾਦਗਾਰ ਹਾਲ ਅਤੇ ਕਨੇਡਾ ’ਚ ਹੁੰਦੀਆਂ ਅਗਾਂਹਵਧੂ ਸਰਗਰਮੀਆਂ ਦਰਮਿਆਨ ਸਿੱਖ ਵਿਰਸੇ ਵੱਲੋਂ ਭਵਿੱਖ ’ਚ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਭਰੋਸਾ ਦਿੱਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION