35.1 C
Delhi
Friday, March 29, 2024
spot_img
spot_img

ਬਸਪਾ ਵੱਲੋਂ ਬੇਗਮਪੁਰਾ ਪਾਤਸ਼ਾਹੀ ਬਣਾਓ ਵਿਸ਼ਾਲ ਰੈਲੀ 14 ਮਾਰਚ ਨੂੰ: ਜਸਵੀਰ ਸਿੰਘ ਗੜ੍ਹੀ

ਯੈੱਸ ਪੰਜਾਬ
ਜਲੰਧਰ, ਫਰਵਰੀ 23, 2021:
ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਮੁੱਖ ਦਫਤਰ ਜਲੰਧਰ ਵਿਖੇ ਹੋਈ ਜਿਸਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੇਨਿਵਾਲ ਅਤੇ ਸ੍ਰੀ ਵਿਪੁਲ ਕੁਮਾਰ ਜੀ ਹਾਜ਼ਿਰ ਹੋਏ।

ਇਸ ਮੌਕੇ ਸ੍ਰੀ ਬੇਨਿਵਾਲ ਜੀ ਨੇ ਬੋਲਦਿਆਂ ਕਿਹਾ ਕਿ ਆਜ਼ਾਦੀ ਦੇ 73 ਸਾਲਾਂ ਤੱਕ ਪੰਜਾਬ ਨੂੰ ਲੁੱਟਿਆ ਗਿਆ ਹੈ। ਜਿਸਦੀ ਜਿੰਮੇਵਾਰ ਕਾਂਗਰਸ ਤੇ ਅਕਾਲੀ ਦਲ ਹੈ। ਦੋਹਾਂ ਪਾਰਟੀਆਂ ਨੇ ਪੰਜਾਬ ਦੀ ਜਵਾਨੀ, ਪੰਜਾਬ ਦਾ ਪਾਣੀ, ਪੰਜਾਬ ਦੀ ਧਰਤੀ, ਹਵਾ ਪਾਣੀ, ਸਿਹਤ, ਸਿੱਖਿਆ ਰੁਜ਼ਗਾਰ ਲੁੱਟ ਲਿਆ ਹੈ ਜਿਸਦਾ ਪੋਲ ਖੋਲ ਅੰਦੋਲਨ ਬਸਪਾ ਪੂਰੇ ਪੰਜਾਬ ਵਿੱਚ ਚਲਾਏਗੀ।

ਇਸ ਮੌਕੇ ਸ੍ਰੀ ਵਿਪਲ ਕੁਮਾਰ ਜੀ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਤੇ ਅਕਾਲੀ ਦਲ ਨੇ ਪਛੜੀਆਂ ਸ਼੍ਰੇਣੀਆਂ ਦੀ ਮੰਡਲ ਕਮਿਸ਼ਨ ਰਿਪੋਰਟ ਨੂੰ ਨਾ ਲਾਗੂ ਕਰਕੇ ਪਛੜਿਆ ਵਰਗੇ ਦਾ ਹੱਕ ਖਾਧਾ ਹੈ।

ਪੰਜਾਬ ਪ੍ਰਧਾਨ ਸਰਦਾਰ ਗੜ੍ਹੀ ਨੇ ਕਿਹਾ ਕਿ ਗੁਰੂਆਂ ਮਹਾਂਪੁਰਸ਼ਾਂ ਦਾ ਅੰਦੋਲਨ ਬੇਗਮਪੁਰੇ ਤੋਂ ਹਲੀਮੀ ਰਾਜ ਤੇ ਖਾਲਸਾ ਰਾਜ ਦੇ ਰੂਪ ਵਿੱਚ ਲਕਸ਼ ਨਿਰਧਾਰਿਤ ਕੀਤਾ ਪਰੰਤੂ ਤਖ਼ਤ ਦਾ ਮਾਲਿਕ ਪੰਜਾਬ ਵਿੱਚ ਕੋਈ ਵੀ ਲਾਇਕ ਨਹੀਂ ਬਣਿਆ, ਜਦੋ ਕਿ ਗੁਰੂ ਸਾਹਿਬਾਨ ਤਖ਼ਤ ਦਾ ਮਾਲਿਕ ਲਾਇਕ ਅਤੇ ਗਰੀਬ ਸਿੱਖਾਂ ਵਿਚੋਂ ਬਣਿਆ ਦੇਖਣਾ ਚਾਹੁੰਦੇ ਸਨ।

ਇਸ ਸੁਪਨੇ ਨੂੰ ਪੂਰਾ ਕਰਨ ਲਈ ਬਸਪਾ ਵੱਲੋਂ 14 ਮਾਰਚ ਨੂੰ ਸੂਬਾ ਪੱਧਰੀ ਵਿਸ਼ਾਲ ਰੈਲੀ ਬੇਗ਼ਮਪੁਰਾ-ਪਾਤਸ਼ਾਹੀ ਬਣਾਓ ਰੈਲੀ ਰੱਖੀ ਗਈ ਗਈ। ਜਿਸਦਾ ਨਾਅਰਾ ਪਾਤਸ਼ਾਹੀ ਬਣਾਓ, ਬੇਗਮਪੁਰਾ ਵਸਾਓ ਹੋਵੇਗਾ।

ਸਮੁੱਚੀ ਲੀਡਰਸ਼ਿਪ ਦੀ ਡਿਊਟੀ ਪੂਰੇ ਪੰਜਾਬ ਵਿੱਚ ਸੰਗਠਨ ਨੂੰ ਚੁਸਤ-ਦਰੁਸਤ ਕਰਨ ਹਿੱਤ ਵੰਡੀਆਂ ਗਈਆਂ ਅਤੇ ਸ੍ਰੀ ਗੁਰਲਾਲ ਸ਼ੈਲਾ ਜੀ ਨੂੰ ਪੰਜਾਬ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪੂਰੇ ਪੰਜਾਬ ਵਿੱਚ ਬੂਥ ਕਮੇਟੀਆਂ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ।

ਇਸ ਮੌਕੇ ਸੂਬਾ ਮੀਤ ਪ੍ਰਧਾਨ ਸ ਹਰਜੀਤ ਸਿੰਘ ਲੌਂਗੀਆਂ, ਕੁਲਦੀਪ ਸਿੰਘ ਸਰਦੂਲਗੜ੍ਹ, ਚਮਕੌਰ ਸਿੰਘ ਵੀਰ, ਬਲਦੇਵ ਮਹਿਰਾ, ਗੁਰਲਾਲ ਸ਼ੈਲਾ, ਬਲਵਿੰਦਰ ਕੁਮਾਰ, ਪਰਮਜੀਤ ਮੱਲ, ਅਜੀਤ ਸਿੰਘ ਭੈਣੀ, ਮਨਜੀਤ ਸਿੰਘ ਅਟਵਾਲ, ਸ਼ਵਿੰਦਰ ਸਿੰਘ ਛੱਜਲਵੰਡੀ, ਐਡਵੋਕੇਟ ਰਣਜੀਤ ਕੁਮਾਰ, ਲਾਲ ਸਿੰਘ ਸੁਲਹਾਨੀ, ਜੋਗਾ ਸਿੰਘ ਪਨੋਦੀਆਂ, ਰਮੇਸ਼ ਕੌਲ, ਸਵਰਨ ਸਿੰਘ ਕਲਿਆਣ, ਡਾ ਸੁਖਬੀਰ ਸਿੰਘ ਸਲਾਰਪੁਰ, ਪੀ ਡੀ ਸ਼ਾਂਤ, ਐਡਵੋਕੇਟ ਵਿਜੇ ਬੱਧਣ, ਡਾ ਜਸਪ੍ਰੀਤ ਸਿੰਘ ਪਰਵੀਨ ਬੰਗਾ, ਹੰਸ ਰਾਜ ਸਰੋਹਾ, ਜੇਪੀ ਭਗਤ, ਤੀਰਥ ਰਾਜਪੁਰਾ, ਸੰਤ ਰਾਮ ਮਲੀਆਂ, ਪਰਵੀਨ ਬੰਗਾ, ਜਗਦੀਸ਼ ਸ਼ੇਰਪੁਰੀ, ਡਾ ਮਹਿੰਦਰਪਾਲ, ਲਾਲ ਚੰਦ ਔਜਲਾ, ਇੰ ਮਹਿੰਦਰ ਸੰਧਰਾਂ, ਵਿਜੈ ਯਾਦਵ, ਅੰਮ੍ਰਿਤਪਾਲ ਭੋਂਸਲੇ, ਮਾ ਰਾਮ ਪਾਲ ਅਬਿਆਣਾ, ਬਲਵਿੰਦਰ ਮੱਲਵਾਲ, ਜਸਵੰਤ ਰਾਏ, ਮਨਿੰਦਰ ਸ਼ੇਰਪੁਰੀ, ਗੋਬਿੰਦ ਸਿੰਘ, ਸੁਖਦੇਵ ਸਿੰਘ ਭਰੋਵਾਲ, ਤਰਸੇਮ ਥਾਪਰ, ਮਨੀ ਸਹੋਤਾ, ਵਿਨੇ ਮਹੇ, ਜਤਿੰਦਰ ਬੱਬੂ, ਜੀਤ ਰਾਮ ਬਸਰਾ, ਨਿਰਮਲ ਸਾਇਆ, ਹਵਾ ਸਿੰਘ ਹਨੇਰੀ, ਜਸਵੀਰ ਸਿੰਘ ਬਰਨਾਲਾ, ਆਤਮਾ ਸਿੰਘ ਪਰਮਾਰ, ਜਗਦੀਸ਼ ਪਰਸ਼ਾਦ, ਗੁਰਬਖਸ਼ ਸਿੰਘ, ਪਲਵਿੰਦਰ ਬਿੱਕਾ, ਥੋਰੂ ਰਾਮ, ਸੁਖਵਿੰਦਰ ਸੁੱਖ, ਕੁਲਵਿੰਦਰ ਸਿੰਘ ਸਹੋਤਾ ਕੇਸਰ ਸਿੰਘ ਬਖਸ਼ੀਵਾਲਾ, ਗੁਰਦੀਪ ਮਾਖਾ, ਹਰਦੇਵ ਸਿੰਘ ਤਰਖੰਬਧ, ਐਡਵੋਕੇਟ ਕੁਲਦੀਪ ਸਿੰਘ, ਧਰਮਪਾਲ ਭਗਤ, ਡਾ ਜੋਗਿੰਦਰ ਸਿੰਘ, ਤਰਸੇਮ ਭੋਲਾ ਆਦਿ ਸ਼ਾਮਿਲ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION