26.7 C
Delhi
Friday, April 19, 2024
spot_img
spot_img

BSP ਦੀ ਬੇਗਮਪੁਰਾ ਪਾਤਸ਼ਾਹੀ ਬਣਾਓ ਰੈਲੀ ਪੰਜਾਬ ਦੀ ਰਾਜਨੀਤਿਕ ਦਿਸ਼ਾ ਬਦਲੇਗੀ: Jasvir Singh Garhi

ਯੈੱਸ ਪੰਜਾਬ
ਰੂਪਨਗਰ, 31 ਮਾਰਚ, 2021 –
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਕਾਨਫਰੰਸ ਦੌਰਾਨ ਰੈਲੀ ਨਾਲ ਸੰਬਧਿਤ ਗੱਲਬਾਤ ਕੀਤੀ ਜਿਸ ਵਿਚ ਉਹਨਾਂ ਕਿਹਾ ਕਿ 2 ਅਪ੍ਰੈਲ ਦੀ ਬੇਗਮਪੁਰਾ ਪਾਤਸਾਹੀ ਬਣਾਓ ਰੈਲੀ ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਜੀ ਦੇ ਜੱਦੀ ਪਿੰਡ ਖੁਆਸਪੁਰਾ ਵਿਖੇ ਰੱਖੀ ਗਈ ਹੈ। ਸਾਹਿਬ ਕਾਂਸ਼ੀਰਾਮ ਜੀ ਨੇ 1978 ਵਿੱਚ ਬਾਮਸੇਫ਼, 1981 ਵਿੱਚ ਡੀ.ਐਸ. ਫੋਰ ਤੇ 1984 ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ ਜੋ ਅੱਜ ਭਾਰਤ ਦੀ ਤੀਸਰੇ ਦਰਜ਼ੇ ਦੀ ਸਭ ਤੋਂ ਵੱਡੀ ਰਾਸ਼ਟਰੀ ਪਾਰਟੀ ਹੈ ਜਿਸਦੀ ਅਗਵਾਈ ਮੌਜੂਦਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਕਰ ਰਹੇ ਹਨ।
ਸਰਦਾਰ ਗੜ੍ਹੀ ਨੇ ਕਿਹਾ ਕਿ ਅਸੀਂ ਪੱਕਾ ਤਹੱਈਆ ਕਰਕੇ ਲੱਗੇ ਹਾਂ ਕਿ ਸਾਹਿਬ ਕਾਂਸ਼ੀਰਾਮ ਜੀ ਦਾ ਅਧੂਰਾ ਮਿਸ਼ਨ 2022 ਵਿਚ ਸਰਕਾਰ ਵਿੱਚ ਹਿੱਸੇਦਾਰੀ ਪਾ ਕੇ ਪੂਰਾ ਕਰਨ ਦੀ ਪੁਰਜੋਰ ਕੋਸ਼ਿਸ਼ ਕਰਾਂਗੇ। ਬਸਪਾ ਦਾ ਮਿਸ਼ਨ ਭਾਰਤ ਦੇ ਗਰੀਬਾਂ ਲਈ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦਾ ਸੰਕਲਪ ਹੈ ਜੋਕਿ ਸਾਹਿਬ ਕਾਂਸੀ ਰਾਮ ਜੀ ਨੇ ਦੇਖਿਆ ਸੀ ਸਰਕਾਰ ਬਣਾਕੇ ਜਰੂਰ ਪੂਰੇ ਕਰਾਂਗੇ। ਜਿੱਥੇ ਅਸੀਂ ਅਸੀਂ ਉਹਨਾਂ ਦੀਆ ਲੀਹਾਂ ਤੇ ਚੱਲ ਕੇ ਮੁੜ ਪੰਜਾਬ ਨੂੰ ਨੀਲਾ ਨੀਲਾ ਕਰਾਂਗੇ ਉਥੇ ਪੰਜਾਬ ਨੂੰ ਲੁੱਟਣ ਵਾਲੇ ਕਾਂਗਰਸ ਭਾਜਪਾ ਤੇ ਅਕਾਲੀ ਦਲ ਦੇ ਮਾਲਿਕ ਭਾਗੋਆ ਨਾਲ ਬਸਪਾ ਦੇ ਭਾਈ ਲਾਲੋ ਟੱਕਰ ਲੈਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸੰਕਲਪ ਲਿਆ ਸੀ ਕਿ ਗ਼ਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਣੀ। ਗੁਰੂ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਰੋਪੜ ਦੀ ਧਰਤੀ ਤੋਂ ਹੀ ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਸਾਹਿਬ ਨੇ ਹੀ ਜਨਮ ਲਿਆ ਤੇ ਬਹੁਜਨ ਸਮਾਜ ਪਾਰਟੀ ਬਣਾਈ ਸੀ ਤਾਂਕਿ ਗੁਰੂਆਂ ਦੇ ਸੁਪਨਿਆਂ ਨੂੰ ਮੰਜਿਲ ਤੇ ਪਹੁੰਚਾਇਆ ਜਾ ਸਕੇ। ਸ ਗੜ੍ਹੀ ਨੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਰੈਲੀ ਵਿੱਚ ਵੱਧ ਚੜ ਕੇ ਹਿੱਸਾ ਲਓ। ਉਲੇਖਯੋਗ ਹੈ ਕਿ ਪਿਛਲੇ ਦੋ ਦਿਨਾ ਤੋਂ ਰੈਲੀ ਦੀਆ ਤਿਆਰੀਆਂ ਹਿਤ ਵਿਸ਼ਾਲ ਟੈਂਟ ਲੱਗ ਰਿਹਾ ਹੈ। ਦੋ ਟਰੈਕਟਰ ਤਵੀਆਂ ਸੁਹਾਗੇ ਸੈਕੜੇ ਬਸਪਾ ਵਰਕਰ ਮਿਸ਼ਨਰੀ ਭਾਵਨਾ ਤਹਿਤ ਰੈਲੀ ਗਰਾਊਂਡ ਵਿਚ ਕੰਮ ਕਰ ਰਹੇ ਹਨ। ਰੋਪੜ ਦੇ ਆਲੇ ਦੁਆਲੇ ਵਾਲ ਪੇਂਟਿੰਗ ਨਾਲ ਹਾਥੀ ਮੁੜਕੇ ਨਜ਼ਰ ਆਉਣ ਲੱਗ ਪਿਆ ਹੈ। ਬਸਪਾ ਦੀ ਅਜਿਹੀ ਸਰਗਰਮੀ ਨੇ ਪੰਜਾਬ ਦਾ ਰਾਜਨੀਤਿਕ ਪਿੜ ਪੂਰਾ ਤਰ੍ਹਾਂ ਨਾਲ ਗਰਮਾ ਦੇਣਾ ਹੈ। ਇਸ ਮੌਕੇ ਸੂਬਾ ਮੀਤ ਪ੍ਰਧਾਨ ਸ ਹਰਜੀਤ ਸਿੰਘ ਲੌਂਗੀਆਂ, ਸੂਬਾ ਜਨਰਲ ਸਕੱਤਰ ਤੇ ਰੈਲੀ ਇੰਚਾਰਜ ਸ਼੍ਰੀ ਨਛੱਤਰ ਪਾਲ ਜੀ, ਜਨਰਲ ਸਕੱਤਰ ਸ੍ਰੀ ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਜ਼ੋਨ ਇੰਚਾਰਜ ਸ੍ਰੀ ਚਰਨਜੀਤ ਸਿੰਘ ਘਈ, ਜ਼ੋਨ ਇੰਚਾਰਜ ਸ੍ਰੀ ਪਰਵੀਨ ਬੰਗਾ ਆਦਿ ਸ਼ਾਮਿਲ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION