ਰਾਜਕੁਮਾਰ ਸ਼ਰਮਾ
ਲੁਧਿਆਣਾ, 6 ਅਪ੍ਰੈਲ 2021 –
ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਬੀ ਐਸ ਐਨ ਐਲਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਪਿਛਲੇ ਕੁਝ ਸਮੇਂ ਤੋਂ ਬੀ ਐੱਸ ਐੱਨ ਐਲ ਦੁਆਰਾ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ, ਕਿ ਕਿਸੇ ਦੁਆਰਾ ਉਹਨਾਂ ਦੀਆਂ ਪਾਈਆਂ ਹੋਈਆਂ ਤਾਰਾਂ ਨੂੰ ਚੋਰੀ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਜਦੋਂ ਪੁਲਿਸ ਨੇ ਤਹਿਕੀਕਾਤ ਕੀਤੀ ਤਾਂ ਇਕ ਵੱਡੀ ਸਫਲਤਾ ਪੁਲਸ ਦੇ ਹੱਥ ਲੱਗੀ ਜਿਸ ਵਿੱਚ ਲੁਧਿਆਣਾ ਪੁਲਿਸ ਨੇ 8 ਮੈਂਬਰ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਇਹ ਗਰੋਹ ਆਮ ਲੋਕਾਂ ਵਾਸਤੇ ਅਤੇ ਖਾਸ ਤੌਰ ਤੇ ਬੀ ਐੱਸ ਐੱਨ ਐਲ ਵਾਸਤੇ ਸਿਰਦਰਦੀ ਬਣਿਆ ਹੋਇਆ ਸੀ ਅਤੇ ਲਗਾਤਾਰ ਬੀ ਐੱਸ ਐੱਨ ਐਲ ਦੀਆਂ ਤਾਰਾਂ ਚੋਰੀ ਕੀਤੀਆਂ ਜਾ ਰਹੀਆਂ ਸਨ।
ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਗਰੋਹ ਦੇ ਅੱਠ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਤਿੰਨ ਮੈਂਬਰ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਕੱਲੇ ਲੁਧਿਆਣਾ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਬੀ ਐੱਸ ਐੱਨ ਐਲ ਦੀਆਂ ਕਰਦੇ ਸਨ।
ਇਸ ਲਈ ਉਹ ਬੀ ਐੱਸ ਐੱਨ ਐਲ ਦੁਆਰਾ ਜਾਰੀ ਕੀਤੀ ਗਈ ਜਾਲੀ ਅਥਾਰਟੀ ਦੀ ਵੀ ਵਰਤੋਂ ਕਰਦੇ ਸਨ , ਤਾਂ ਜੋ ਲੋਕਾਂ ਅਤੇ ਪੁਲਿਸ ਨੂੰ ਗੁਮਰਾਹ ਕੀਤਾ ਜਾ ਸਕੇ ਇਸ ਮਾਮਲੇ ਵਿਚ ਪੁਲਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਮਹਿੰਦਰਾ ਬਲੈਰੋ ਪਿਕਅਪ ਵੀ ਬਰਾਮਦ ਕੀਤੀ ਹੈ ਅਤੇ ਬੀ ਐੱਸ ਐੱਨ ਐਲ ਦੁਆਰਾ ਜਾਰੀ ਕੀਤੀ ਜਾਅਲੀ ਅਥਾਰਟੀ ਵੀ ਬਰਾਮਦ ਕੀਤੀਆਂ ਹਨ , ਅਤੇ ਇਨ੍ਹਾਂ ਕੋਲੋਂ ਬੀ ਐਸ ਐਨ ਐਲ ਦੀਆਂ ਜੈਕਟਾਂ ਅਤੇ ਹਥੋੜੇ ਆਦਿ ਵੀ ਬਰਾਮਦ ਕੀਤੇ ਹਨ।
ਉਥੇ ਹੀ ਲੁਧਿਆਣਾ ਬੀ ਐਸ ਐਨ ਐਲ ਦੇ ਅਧਿਕਾਰੀ ਨੇ ਵੀ ਦੱਸਿਆ ਕਿ ਇਨ੍ਹਾਂ ਚੋਰਾਂ ਦੀ ਵਜਾ ਨਾਲ ਇਕ ਵੱਡਾ ਘਾਟਾ ਬੀ ਐੱਸ ਐੱਨ ਐਲ ਪਿਆ ਹੈ , ਤਕਰੀਬਨ ਤਕਰੀਬਨ ਇਕ ਕਰੋੜ 69 ਲੱਖ ਦਾ ਘਾਟਾ ਦੱਸਿਆ ਜਾ ਰਿਹਾ ਹੈ।