ਯੈੱਸ ਪੰਜਾਬ
ਗੁਰਦਾਸਪੁਰ, 10 ਮਾਰਚ, 2023:
ਬੀ.ਐੱਸ.ਐਫ. ਨੇ ਸ਼ੁੱਕਰਵਾਰ ਨੂੰ ਇਕ ਵੱਡੀ ਪ੍ਰਾਪਤੀ ਕਰਦਿਆਂ ਭਾਰਤ ਪਾਕਿਸਤਾਨ ਸਰਹੱਦ ’ਤੇ ਇਕ ਡਰੋਨ ਨੂੰ ਗੋਲੀਆਂ ਮਾਰ ਕੇ ਸੁੱਟ ਲਿਆ।
ਪਾਕਿਸਤਾਨ ਵੱਲੋਂ ਇਕ ਡਰੋਨ ਦੀ ਆਵਾਜ਼ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ 1 ਵਜੇ ਦੇ ਕਰੀਬ ਗੁਰਦਾਸਪੁਰ ਦੇ ਮੇਤਲਾ ਪਿੰਡ ਨੇੜੇ ਸੁਣੀ ਗਈ ਜਿਸ ’ਤੇ ਚੌਕਸ ਬੀ.ਐੱਸ.ਐਫ.ਜਵਾਨਾਂ ਵੱਲੋਂ ਆਵਾਜ਼ ਦੀ ਦਿਸ਼ਾ ਵਿੱਚ ਫ਼ਾਇਰਿੰਗ ਕੀਤੀ ਗਈ।
ਸਵੇਰ ਹੋਣ ’ਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਖ਼ੇਤਾਂ ਵਿੱਚੋਂ ਇਕ ਹੈਕਸਾਕਾਪਟਰ ਡਰੋਨ ਤੋਂ ਇਲਾਵਾ ਇੱਕ ਏ.ਕੇ. 47 ਰਾਈਫ਼ਲ, ਦੋ ਮੈਗਜ਼ੀਨ ਅਤੇ 40 ਰਾਊਂਡ ਬਰਾਮਦ ਹੋਏ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ