34.1 C
Delhi
Saturday, April 13, 2024
spot_img
spot_img

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਗਦਰੀ ਸ਼ਹੀਦਾਂ ਦੀ ਯਾਦ ਵਿੱਚ ਵਿਸ਼ਾਲ ਸ਼ਹੀਦੀ ਕਾਨਫਰੰਸ

ਸਰਾਭਾ, 16 ਨਵੰਬਰ, 2022 (ਦਲਜੀਤ ਕੌਰ)
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਲੁਧਿਆਣਾ ਵੱਲੋਂ ਇਨਕਲਾਬੀ ਕੇਂਦਰ ਪੰਜਾਬ ਦੇ ਸਹਿਯੋਗ ਨਾਲ ਅੱਜ ਗਦਰੀ ਯੋਧਿਆਂ ਦੀ ਧਰਤੀ ਪਿੰਡ ਸਰਾਭਾ ਵਿਖੇ ਲਾਮਿਸਾਲ ਸ਼ਹੀਦੀ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਸਭ ਤੋ ਪਹਿਲਾਂ ਹਾਜਰ ਕਿਸਾਨਾਂ ਨੇ “ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ” ਅਜਮੇਰ ਅਕਲੀਆ ਦੇ ਗੀਤ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ , ਜਗਤ ਸਿੰਘ ਸੁਰਸਿੰਘ, ਬਖਸ਼ੀਸ਼ ਸਿੰਘ, ਹਰਨਾਮ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ ਦੀ ਯਾਦ ਚ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ।

ਇਸ ਸਮੇਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਸਮੇਤ ਜਿਲਾ ਕਮੇਟੀ ਦੇ ਅਹੁਦੇਦਾਰਾਂ ਨੇ ਸ਼ਹੀਦਾਂ ਦੀਆਂ ਤਸਵੀਰ ਨੂੰ ਫੁੱਲ ਪੱਤੀਆਂ ਭੇਂਟ ਕਰਦਿਆਂ ਸ਼ਰਧਾਂਜਲੀ ਦਿੱਤੀ । ਇਸ ਸਮੇਂ ਪੂਰੇ ਜਿਲੇ ਭਰ ਚੋਂ ਪੰਹੁਚੇ ਕਿਸਾਨ ਮਜਦੂਰ ਮਰਦ ਔਰਤਾਂ ਦੇ ਇਕੱਠ ਸਾਹਮਣੇ ਲੋਕ ਕਲਾ ਮੰਚ ਮੁਲਾਂਪੁਰ ਦੇ ਕਲਾਕਾਰਾਂ ਨੇ ਗਦਰ ਪਾਰਟੀ ਦੇ ਇਤਿਹਾਸ ਨੂੰ ਲੈ ਕੇ ਬਹੁਤ ਹੀ ਸ਼ਾਨਦਾਰ ਕੋਰੀਓਗ੍ਰਾਫੀ “ਦੇਸ਼ ਨੂੰ ਚੱਲੋ” ਖੇਡ ਕੇ ਸਰੋਤਿਆਂ ਨੂੰ ਗਦਰ ਇਤਿਹਾਸ ਨਾਲ ਜੋੜਿਆ।

ਇਸ ਸਮੇਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਮੰਚ ਸੰਚਾਲਨਾ ਹੇਠ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਗਦਰ ਲਹਿਰ ਦਾ ਉਦੇਸ਼ ਸਮਾਜਵਾਦ ਸੀ, ਗਦਰ ਲਹਿਰ ਚ ਹਰ ਧਰਮ ਅਤੇ ਫਿਰਕੇ ਦੇ ਲੋਕਾਂ ਨੇ ਜਾਨਾਂ ਕੁਰਬਾਨ ਕੀਤੀਆਂ। ਉਨਾਂ ਕਿਹਾ ਕਿ ਸਾਮਰਾਜ ਨੂੰ ਦੇਸ਼ ਚੋਂ ਦਫਾ ਕਰਨ ਲਈ ਗਦਰ ਪਾਰਟੀ ਨੇ ਹਥਿਆਰਬੰਦ ਇਨਕਲਾਬ ਦਾ ਰਾਹ ਚੁਣਿਆ ਸੀ।

ਸ਼ਹੀਦ ਜਿਸ ਤਰਾਂ ਦਾ ਲੁੱਟ ਰਹਿਤ ਪ੍ਰਬੰਧ ਚਾਹੁੰਦੇ ਸਨ ਉਹ ਨਹੀਂ ਬਣ ਸਕਿਆ। ਉਨਾਂ ਕਿਹਾ ਕਿ ਦੁਨੀਆਂ ਆਉਂਦੀ 2023 ਚ ਭਾਰੀ ਆਰਥਿਕ ਮੰਦੀ ਦਾ ਸ਼ਿਕਾਰ ਹੋਣ ਜਾ ਰਹੀ ਹੈ ਜਿਸ ਦਾ ਸਿੱਟਾ ਘੋਰ ਮਹਿੰਗਾਈ, ਕਾਰੋਬਾਰਾਂ ਦੇ ਬੰਦ ਹੋਣ, ਬੇਰੁਜ਼ਗਾਰੀ, ਆਤਮ ਹੱਤਿਆਵਾਂ ਚ ਨਿਕਲੇਗਾ।

ਇਸ ਸਮੇਂ ਅਪਣੇ ਸੰਬੋਧਨ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਐਮ ਐਸ ਪੀ ਹਾਸਲ ਕਰਨ, ਬਿਜਲੀ ਐਕਟ 2020 ਰੱਦ ਕਰਾਉਣ ਲਈ, ਨਵੀਂ ਖੇਤੀ ਨੀਤੀ ਲਈ, ਕਰਜਾ ਮੁਕਤੀ ਲਈ, ਸ਼ਹੀਦ ਕਿਸਾਨ ਪਰਿਵਾਰਾਂ ਦੇ ਰਹਿੰਦੇ ਕੇਸਾਂ ਚ ਨੌਕਰੀਆਂ ਲਈ, ਪਰਚੇ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਨਵੰਬਰ ਨੂੰ ਚੰਡੀਗੜ੍ਹ ਵਲ ਨੂੰ ਵੱਡੀ ਗਿਣਤੀ ਚ ਅਪਣੀਆਂ ਮੰਗਾਂ ਨੂੰ ਲੈ ਕੇ ਮਾਰਚ ਕਰਨਾ ਹੈ ਤੇ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ 19 ਨਵੰਬਰ ਨੂੰ ਸਾਰੇ ਘਰਾਂ ਚ ਦੀਪਮਾਲਾ ਕਰਨ ਅਤੇ ਪਿੰਡਾਂ ਮੋਮਬੱਤੀ ਮਾਰਚ ਕਰਨ ਦੀ ਅਪੀਲ ਕੀਤੀ।

ਇਸ ਸਮੇਂ ਇਪਟਾ ਮੋਗਾ ਦੀ ਟੀਮ ਨੇ ਭੰਡਾਂ ਦੀਆਂ ਨਕਲਾਂ ਨਾਲ ਜਬਰਦਸਤ ਸਿਆਸੀ ਤੇ ਞਿਅੰਗ ਟਕੋਰਾਂ ਕਰਦਿਆਂ ਸਰੋਤਿਆਂ ਦਾ ਮਨ ਮੋਹ ਲਿਆ।

ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਹੰਬੜਾਂ, ਸਰਬਜੀਤ ਸਿੰਘ ਗਿੱਲ, ਕਮਲਪ੍ਰੀਤ ਹੈਪੀ, ਹਰਜੀਤ ਸਿੰਘ ਜਨੇਤਪੁਰਾ, ਜਗਤਾਰ ਸਿੰਘ ਦੇਹੜਕਾ, ਰਣਧੀਰ ਸਿੰਘ ਬੱਸੀਆਂ, ਰਾਜਬੀਰ ਸਿੰਘ ਘੁਡਾਣੀ, ਨਰੈਣ ਦੱਤ, ਹਰਜਿੰਦਰ ਸਿੰਘ, ਰਜਿੰਦਰ ਸਿੰਘ ਲੁਧਿਆਣਾ, ਤਾਰਾ ਸਿੰਘ ਅੱਚਰਵਾਲ, ਸ਼ੇਰ ਸਿੰਘ ਮਹੋਲੀ, ਬੂਟਾ ਖਾਨ , ਜਗਰਾਜ ਸਿੰਘ ਹਰਦਾਸਪੁਰ ਆਦਿ ਹਾਜਰ ਰਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION