ਦਬਕਾ ਮੋਦੀ ਦਾ ਸੁਣੀਂਦਾ ਚਹੁੰ-ਤਰਫੀਂ, ਜਾਣਿਆ ਟਿੱਚ ਨਾ ਪਾਰਟੀ ਬਾਗੀਆਂ ਨੇ

ਅੱਜ-ਨਾਮਾ

ਪਾਰਟੀ ਪੱਕੀ ਬੰਧੇਜ ਦੀ ਸੁਣੀ ਜਿਹੜੀ,
ਬਾਗੀ ਭਾਜਪਾ ਦੇ ਲੀਡਰ ਹੋਏ ਮਿੱਤਰ।

ਟਿਕਟਾਂ ਦੇਣ ਤੋਂ ਜਿਨ੍ਹਾਂ ਨੂੰ ਨਾਂਹ ਹੋ ਗਈ,
ਖੜੇ ਸੜਕ ਉੱਪਰ ਪਹਿਲਾਂ ਰੋਏ ਮਿੱਤਰ।

ਮਗਰੋਂ ਭੀੜ ਜਹੀ ਜੋੜ ਸਮੱਰਥਕਾਂ ਦੀ,
ਚੱਲੇ ਪਾਰਟੀ ਲਈ ਪੁੱਟਣ ਟੋਏ ਮਿੱਤਰ।

ਹੋਏ ਬਾਗੀ ਤੇ ਚੱਲੇ ਫਿਰ ਭਰਨ ਕਾਗਜ਼,
ਪਾਰਟੀ ਮੂਹਰੇ ਵੀ ਆਣ ਖੜੋਏ ਮਿੱਤਰ।

ਦਬਕਾ ਮੋਦੀ ਦਾ ਸੁਣੀਂਦਾ ਚਹੁੰ-ਤਰਫੀਂ,
ਜਾਣਿਆ ਟਿੱਚ ਨਾ ਪਾਰਟੀ ਬਾਗੀਆਂ ਨੇ।

ਖਾਕੀ ਨਿੱਕਰ ਵੀ ਛੱਡ ਪਤਲੂਨ ਪਹਿਨੀ,
ਸੁੱਟੀਆਂ ਤੋੜ ਕੇ ਕਹਿੰਦੇ ਤੜਾਗੀਆਂ ਨੇ।

-ਤੀਸ ਮਾਰ ਖਾਂ

29 ਸਤੰਬਰ, 2019

Share News / Article

YP Headlines

Loading...