spot_img
35.1 C
Delhi
Monday, June 17, 2024
spot_img

ਬੀਬੀ ਪ੍ਰਕਾਸ਼ ਕੌਰ ਨਾਰੂ ਨੇ ਸਾਰੀ ਉਮਰ ਸਮਾਜ ਦੀ ਨਿਸ਼ਕਾਮ ਸੇਵਾ ਕੀਤੀ: ਤ੍ਰਿਪਤ ਬਾਜਵਾ

ਯੈੱਸ ਪੰਜਾਬ
ਬਟਾਲਾ, 28 ਨਵੰਬਰ, 2022:
ਉੱਘੇ ਸਮਾਜ ਸੇਵੀ ਅਤੇ ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਦੀ ਫਾਊਂਡਰ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਗੁਰੂ ਨਾਨਕ ਨਗਰ (ਗੁਰਦਾਸਪੁਰ ਰੋਡ) ਵਿਖੇ ਕਰਵਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਸਵੰਤ ਸਿੰਘ ਦਿਆਲਗੜ੍ਹ ਦੇ ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ਵਿੱਚ ਸਕੇ-ਸਬੰਧੀਆਂ, ਰਿਸਤੇਦਾਰਾਂ, ਸਨੇਹੀਆਂ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਵੱਲੋਂ ਸਵਰਗਵਾਸੀ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਨੂੰ ਨਿੱਘੀ ਸਰਧਾਂਜਲੀ ਦਿੱਤੀ ਗਈ। ਸਾਬਕਾ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬੀਬੀ ਪ੍ਰਕਾਸ਼ ਕੌਰ ਨਾਰੂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇੱਕ ਨਿਸ਼ਕਾਮ ਸੇਵਕ ਸਨ ਜਿਨ੍ਹਾਂ ਦੀ ਸਮਾਜ ਸੇਵਾ ਦੇ ਖੇਤਰ ਵਿੱਚ ਬਟਾਲਾ ਇਲਾਕੇ ਨੂੰ ਵੱਡੀ ਦੇਣ ਹੈ।

ਉਨ੍ਹਾਂ ਕਿਹਾ ਕਿ ਸ੍ਰੀਮਤੀ ਨਾਰੂ ਨੇ ਸਾਰੀ ਉਮਰ ਔਰਤਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ ਅਤੇ ਆਲ ਇੰਡੀਆ ਵੂਮੈਨ ਕਾਨਫਰੰਸ ਦੀ ਬਟਾਲਾ ਵਿਖੇ ਬ੍ਰਾਂਚ ਸ਼ੁਰੂ ਕਰਕੇ ਹਜ਼ਾਰਾਂ ਲੜਕੀਆਂ ਅਤੇ ਔਰਤਾਂ ਨੂੰ ਜ਼ਿੰਦਗੀ ਜਿਊਣ ਦੇ ਨਵੇਂ ਰਾਹ ਦੱਸੇ। ਉਨ੍ਹਾਂ ਕਿਹਾ ਕਿ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਹਮੇਸ਼ਾਂ ਹੀ ਆਪਣੀ ਲੋਕ ਸੇਵਾ ਕਰਕੇ ਜਾਣੇ ਜਾਂਦੇ ਰਹਿਣਗੇ।

ਇਸ ਮੌਕੇ ਭਾਜਪਾ ਆਗੂ ਸ੍ਰੀ ਇੰਦਰ ਸੇਖੜੀ ਨੇ ਵੀ ਬੀਬੀ ਪ੍ਰਕਾਸ਼ ਕੌਰ ਨਾਰੂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਮੌਕੇ ਡੀ.ਪੀ.ਆਰ.ਓ. ਗੁਰਦਾਸਪੁਰ ਇੰਦਰਜੀਤ ਸਿੰਘ ਹਰਪੁਰਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਪਦਮ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਸ੍ਰੀਮਤੀ ਸੇਖੜੀ, ਸ੍ਰੀ ਕਸਤੂਰੀ ਲਾਲ ਸੇਠ ਨੇ ਵੀ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਦੇ ਸਪੁੱਤਰ ਪ੍ਰਭਜੋਤ ਸਿੰਘ ਨਾਰੂ, ਧੀ ਨਵਜੋਤ ਕੌਰ, ਨੂੰਹ ਰੁਪਿੰਦਰ ਕੌਰ, ਦੋਹਤਰੇ ਹਰਜਾਪ ਸਿੰਘ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਿਰਪਾਓ ਦਿੱਤੇ ਗਏ। ਇਸ ਮੌਕੇ ਕਰਨਲ ਅਮਰਬੀਰ ਸਿੰਘ ਚਾਹਲ, ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕੱਦ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਸ੍ਰੀ ਵਿਨੋਦ ਸਚਦੇਵਾ, ਮਨਹੋਰ ਸਿੰਘ ਮਠਾਰੂ, ਤਜਿੰਦਰ ਕੌਰ ਗੁਰਦਾਸਪੁਰ, ਪ੍ਰੋ. ਜਸਬੀਰ ਸਿੰਘ, ਹਰਬਖਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਤੇ ਇਲਾਕੇ ਦੀਆਂ ਹਸਤੀਆਂ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION