spot_img
41.1 C
Delhi
Sunday, June 16, 2024
spot_img

ਭਗਵੰਤ ਮਾਨ ਨੇ ਪੰਜਾਬ ਦੇ ਖਜ਼ਾਨੇ ਨੂੰ ‘ਖ਼ਾਲੀ ਪੀਪਾ’ ਦੱਸਣ ਵਾਲੇ ‘ਪੁਰਾਣੇ ਆੜੀ’ ਮਨਪ੍ਰੀਤ ਬਾਦਲ ਨੂੰ ਦਿੱਤੀ ‘ਮੋੜਵੀਂ ਭਾਜੀ’

Bhagwant Mann hits back at former FM Manpreet Badal for criticising Punjab Budget

ਯੈੱਸ ਪੰਜਾਬ
ਚੰਡੀਗੜ੍ਹ, 11 ਮਾਰਚ, 2023:
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਵੇਲੇ ਦੇ ਆਪਣੇ ‘ਪੁਰਾਣੇ ਆੜੀ’ ਅਤੇ ਪੰਜਾਬ ਦੇ ਖਜ਼ਾਨੇ ਨੂੰ ‘ਖ਼ਾਲੀ ਪੀਪਾ’ ਦੱਸ ਕੇ ਸਬਸਿਡੀਆਂ ਅਤੇ ਹੋਰ ਖ਼ਰਚਿਆਂ ’ਤੇ ਕਟੌਤੀਆਂ ਲਾਉਣ ਦੀ ਦੁਹਾਈ ਦਿੰਦੇ ਰਹੇ ਸਾਬਕਾ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ’ਤੇ ਤਿੱਖਾ ਹਮਲਾ ਬੋਲਿਆ ਹੈ।

ਅਕਾਲੀ ਦਲ ਵਿੱਚ ਵਿੱਤ ਮੰਤਰੀ ਰਹਿੰਦਿਆਂ 9 ਬਜਟ ਪੇਸ਼ ਕਰਨ ਉਪਰੰਤ ਪਾਰਟੀ ਛੱਡ ਕੇ ‘ਪੀਪਲਜ਼ ਪਾਰਟੀ ਬਣਾਉਣ’ ਅਤੇ ਆਪਣੀ ਇਸ ਪਾਰਟੀ ਦੇ ਹਸ਼ਰ ਤੋਂ ਬਾਅਦ ਕਾਂਗਰਸ ਅਤੇ ਹੁਣ ਭਾਜਪਾ ਵਿੱਚ ਜਾ ਰਲੇ ਮਨਪ੍ਰੀਤ ਬਾਦਲ ਨੇ ਬੀਤੇ ਕਲ੍ਹ ਹੀ ਬਜਟ ਤੋਂ ਬਾਅਦ ਭਾਜਪਾ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜਟ ਦੇ ਖਿਲਾਫ਼ ਕਈ ਤਿੱਖੀਆਂ ਅਤੇ ਤਨਜ਼ ਭਰਪੂਰ ਟਿੱਪਣੀਆਂ ਕੀਤੀਆਂ ਸਨ।

ਅੱਜ ਮੁੱਖ ਮੰਤਰੀ ਨੇ ਸ: ਮਨਪ੍ਰੀਤ ਸਿੰਘ ਬਾਦਲ ਨੂੰ ਭਾਜੀ ਮੋੜਦਿਆਂ ਇਕ ਤਲਖ਼ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਨੂੰ ‘ਖ਼ਾਲੀ ਪੀਪਾ’ਬਣਾ ਕੇ 9 ਵਾਰ ਬਜਟ ਪੇਸ਼ ਕਰਨ ਵਾਲੇ ਹੀ ਹੁਣ ਸਾਡੇ ਲੋਕ ਪੱਖੀ ਬਜਟ ਬਾਰੇ ਨੁਕਤਾਚੀਨੀ ਕਰ ਰਹੇ ਹਨ, ਰੱਬ ਪੰਜਾਬ ’ਤੇ ਮੇਹਰ ਕਰੇ।

ਮੁੱਖ ਮੰਤਰੀ ਨੇ ਮਨਪ੍ਰੀਤ ਬਾਦਲ ਵੱਲ ਨਿਸ਼ਾਨਾ ਸਾਧਦਿਆਂ ਇਹ ਵੀ ਕਿਹਾ ਕਿ ਇਹ ਉਹ ਆਗੂ ਹਨ ਜਿਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਮ ਉੱਤੇ ‘ਟੈਕਸ’ ਵਸੂਲਿਆ ਜਾਂਦਾ ਰਿਹਾ ਹੈ।

ਆਪਣਾ ਹੱਲਾ ਹੋਰ ਤਿੱਖਾ ਕਰਦਿਆਂ ਸ: ਮਾਨ ਨੇ ਸ: ਮਨਪ੍ਰੀਤ ਸਿੰਘ ਬਾਦਲ ਨੂੰ ‘ਨੀਲੀ ਤੋਂ ਪੀਲੀ, ਪੀਲੀ ਤੋਂ ਚਿੱਟੀ ਤੇ ਚਿੱਟੀ ਤੋਂ ਭਗਵੀਂ ਪੱਗ ਰੰਗਣ ਵਾਲੇ’ ਦੱਸਦਿਆਂ ਉਨ੍ਹਾਂ ਦੀ ਸਖ਼ਤ ਅਲੋਚਨਾ ਕੀਤੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION