37.8 C
Delhi
Thursday, April 25, 2024
spot_img
spot_img

Badal ਤੇ ਕੈਰੋਂ ਪਰਿਵਾਰ ਆਹਮੋ ਸਾਹਮਣੇ: Sukhbir ਨੇ Valtoha ਦਾ ਨਾਂਅ ਐਲਾਨਿਆ, Kairon ਪਰਿਵਾਰ ਨੇ ਕਿਹਾ Parneet Kaur ਲੜੇਗੀ ਚੋਣ

ਯੈੱਸ ਪੰਜਾਬ
ਖ਼ੇਮਕਰਨ/ਪੱਟੀ, 15 ਮਾਰਚ, 2021:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਸੋਮਵਾਰ ਨੂੰ ਖ਼ੇਮਕਰਨ ਸੀਟ ਤੋਂ ਮੁੜ ਪਾਰਟੀ ਦੇ ਸਾਬਕਾ ਵਿਧਾਇਕ ਸ: ਵਿਰਸਾ ਸਿੰਘ ਵਲਟੋਹਾ ਨੂੰ ਹੀ 2022 ਚੋਣਾਂ ਲਈ ਉਮੀਦਵਾਰ ਐਲਾਨੇ ਜਾਣ ਦੇ ਚੰਦ ਘੰਟਿਆਂ ਬਾਅਦ ਹੀ ਅਕਾਲੀ ਸਿਆਸਤ ਵਿੱਚ ਇਕ ਵੱਡਾ ਧਮਾਕਾ ਹੋਇਆ ਹੈ।

ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਸ: ਵਲਟੋਹਾ ਦੀ ਉਮੀਦਵਾਰੀ ਐਲਾਨੇ ਜਾਣ ਦੇ ਬਾਵਜੂਦ ਸ: ਆਦੇਸ਼ ਸਿੰਘ ਪ੍ਰਤਾਪ ਦੇ ਸਿਆਸੀ ਸਲਾਹਕਾਰ ਸ: ਗੁਰਮੁਖ਼ ਸਿੰਘ ਨੇ ਮੀਡੀਆ ਵਿੱਚ ਆ ਕੇ ਇਹ ਬਿਆਨ ਦਾਗ ਦਿੱਤਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਖ਼ੇਮਕਰਨ ਹਲਕੇ ਤੋਂ ਕੈਰੋਂ ਪਰਿਵਾਰ ਹੀ ਚੋਣ ਲੜੇਗਾ ਅਤੇ ਇੱਥੋਂ ਕੈਰੋਂ ਪਰਿਵਾਰ ਵੱਲੋਂ ਸਾਬਕਾ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ, ਸ:ਸੁਖ਼ਬੀਰ ਸਿੰਘ ਬਾਦਲ ਦੀ ਭੈਣ ਅਤੇ ਸ: ਕੈਰੋਂ ਦੀ ਪਤਨੀ ਸ੍ਰੀਮਤੀ ਪ੍ਰਨੀਤ ਕੌਰ ਉਮੀਦਵਾਰ ਹੋਣਗੇ।

ਜ਼ਿਕਰਯੋਗ ਹੈ ਕਿ ਕੁਝ ਹੀ ਦਿਨ ਪਹਿਲਾਂ ਬਾਦਲ ਪਰਿਵਾਰ ਦੇ ਜਵਾਈ ਅਤੇ ਕੈਰੋਂ ਪਰਿਵਾਰ ਦੇ ਸਿਆਸੀ ਵਾਰਿਸ ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜੋ ਖ਼ੁਦ ਪੱਟੀ ਹਲਕੇ ਤੋਂ ਪਾਰਟੀ ਵੱਲੋਂ ਚੋਣ ਲੜਦੇ ਹਨ, ਨੇ ਦਾਅਵਾ ਕੀਤਾ ਸੀ ਕਿ 2022 ਚੋਣਾਂ ਵਿੱਚ ਕੈਰੋਂ ਪਰਿਵਾਰ ਦਾ ਹੀ ਕੋਈ ਮੈਂਬਰ ਖ਼ੇਮਕਰਨ ਤੋਂ ਚੋਣ ਲੜੇਗਾ। ਇਸ ਗੱਲ ਨੂੂੰ ਲੈ ਕੇ ਸ: ਕੈਰੋਂ ਅਤੇ ਖ਼ੇਮਕਰਨ ਹਲਕੇ ਦੇ ਇੰਚਾਰਜ ਸ: ਵਿਰਸਾ ਸਿੰਘ ਵਲਟੋਹਾ ਵਿਚਾਲੇ ਜੋ ‘ਪੇਚਾ’ ਪਿਆ ਸੀ ਉਹ ਕਹਾਣੀ ਹੁਣ ਸ:ਸੁਖ਼ਬੀਰ ਸਿੰਘ ਬਾਦਲ ਅਤੇ ਸ:ਆਦੇਸ਼ ਪ੍ਰਤਾਪ ਸਿੰਘ ਕੈਰੋਂ ’ਤੇ ਆ ਕੇ ਟਿਕਦੀ ਨਜ਼ਰ ਆ ਰਹੀ ਹੈ।

ਕੈਰੋਂ ਪਰਿਵਾਰ ਦੇ ਸਿਆਸੀ ਸਲਾਹਕਾਰ ਅਤੇ ਸ: ਕੈਰੋਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਬਿਆਨ ਦਾਗਣ ਦਾ ਦਾਅਵਾ ਕਰਨ ਵਾਲੇ ਸ: ਗੁਰਮੁਖ ਸਿੰਘ ਨੇ ਕਿਹਾ ਹੈ ਕਿ ਇਹ ਕੈਰੋਂ ਪਰਿਵਾਰ ਦਾ ਆਖ਼ਰੀ ਅਤੇ ਅਟੱਲ ਫ਼ੈਸਲਾ ਹੈ ਕਿ ਬੀਬਾ ਪ੍ਰਨੀਤ ਕੌਰ ਕੈਰੋਂ ਹੀ 2022 ਵਿੱਚ ਖ਼ੇਮਕਰਨ ਹਲਕੇ ਤੋਂ ਚੋਣ ਲੜਨਗੇ।

ਮੀਡੀਆ ਨਾਲ ਗੱਲਬਾਤ ਦੌਰਾਨ ਸ: ਗੁਰਮੁਖ਼ ਸਿੰਘ ਨੇ ਕਿਹਾ ਕਿ ਕੈਰੋਂ ਪਰਿਵਾਰ ਦਾ ਫ਼ੈਸਲਾ ਬਾਦਲ ਪਰਿਵਾਰ ਦਾ ਫ਼ੈਸਲਾ ਹੀ ਸਮਝਿਆ ਜਾਣਾ ਚਾਹੀਦਾ ਹੈ।

ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਸ: ਵਲਟੋਹਾ ਦੀ ਉਮੀਦਵਾਰੀ ਐਲਾਨ ਦਿੱਤੇ ਜਾਣ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਵਾਰ ਆਗੂਆਂ ਦੀ ਸਿਆਸੀ ਮਜਬੂਰੀ ਹੁੰਦੀ ਹੈ ਪਰ ਖ਼ੇਮਮਕਰਨ ਤੋਂ ਚੋਣ ਪ੍ਰਨੀਤ ਕੌਰ ਹੀ ਲੜਨਗੇ।

ਉਨ੍ਹਾਂ ਕਿਹਾ ਕਿ ‘ਮੇਰੇ ਨਾਲ ਜੋ ਗੱਲ ਕੈਰੋਂ ਪਰਿਵਾਰ ਨੇ ਕੀਤੀ ਹੈ, ਮੈਂ ਉਹੀ ਕਹਿ ਰਿਹਾ ਹਾਂ।’

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION