ਡੁੱਬੀ ਜਾਂਦੀ ਕਹਿੰਦੇ ਆ ਮਾਰੂਤੀ ਕੰਪਨੀ, ਨਾਲੇ ਡੁੱਬੀ ਜਾਂਦਾ ਕਹਿੰਦੇ ਟਾਟਾ ਮਿੱਤਰੋ

ਅੱਜ-ਨਾਮਾ

ਡੁੱਬੀ ਜਾਂਦੀ ਕਹਿੰਦੇ ਆ ਮਾਰੂਤੀ ਕੰਪਨੀ,
ਨਾਲੇ ਡੁੱਬੀ ਜਾਂਦਾ ਕਹਿੰਦੇ ਟਾਟਾ ਮਿੱਤਰੋ।

ਆਖੇ ਸਰਕਾਰ ਭਲਾ ਕਰ`ਤਾ ਗਰੀਬਾਂ ਦਾ,
ਥਾਲੀਆਂ `ਚੋਂ ਮੁੱਕਾ ਪਿਆ ਆਟਾ ਮਿੱਤਰੋ।

ਕੰਘੀਆਂ ਦੀ ਕਦੇ ਜਿਸ ਲਾਈ ਫੈਕਟਰੀ,
ਹੋ ਗਿਆ ਜੜਾਵਾਂ ਜਿਹਾ ਝਾਟਾ ਮਿੱਤਰਾ।

ਰੋਈ ਜਾਣ ਲੋਕ, ਪਰ ਕਹੇ ਸਰਕਾਰ ਨਿੱਤ,
ਕਿਸੇ ਪਾਸੇ ਕੋਈ ਵੀ ਨਹੀਂ ਘਾਟਾ ਮਿੱਤਰੋ।

ਲੋਕਾਂ ਸਰਕਾਰ ਚੁਣੀਂ, ਲੋਕਾਂ ਨੂੰ ਭਰਮ ਰੱਖੇ,
ਵਿਚਲੀ ਨਹੀਂ ਦੱਸੇ ਸਰਕਾਰ ਬਾਤ ਮਿੱਤਰੋ।

ਦੁਨੀਆ ਦੇ ਗੁਰੂ ਬਣ ਜਾਵਣੇ ਨੂੰ ਮਨ ਕਰੇ,
ਵਿਹੜੇ ਵਿੱਚ ਮਾਰੀ ਨਹੀਂਉਂ ਝਾਤ ਮਿੱਤਰੋ।

-ਤੀਸ ਮਾਰ ਖਾਂ

7 ਅਕਤੂਬਰ, 2019 –

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

YP Headlines