Sunday, December 3, 2023

ਵਾਹਿਗੁਰੂ

spot_img
spot_img
spot_img
spot_img

ਨਿਊਜ਼ੀਲੈਂਡ ਦੇ ਵਿਵਾਦਿਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਦੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ 2 ਵਿਅਕਤੀਆਂ ਨੇ ਦੋਸ਼ ਕਬੂਲੇ

- Advertisement -

23 ਦਸੰਬਰ, 2009 ਨੂੰ ਔਕਲੈਂਡ ਦੇ ਵਾਟਲ ਡਾਊਨਜ਼ ਇਲਾਕੇ ਵਿੱਚ ਘਰ ਦੇ ਬਾਹਰ ਹੋਇਆ ਸੀ ਨੇਕੀ ’ਤੇ ਹਮਲਾ

ਯੈੱਸ ਪੰਜਾਬ
ਔਕਲੈਂਡ, 30 ਅਗਸਤ, 2023 (ਹਰਜਿੰਦਰ ਸਿੰਘ ਬਸਿਆਲਾ)
ਨਿਊਜ਼ੀਲੈਂਡ ਦੇ ਚਰਚਿਤ ਪੰਜਾਬੀ ਰੇਡੀਓ ਹੋਸਟ ਸ. ਹਰਨੇਕ ਸਿੰਘ (53) ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੇ ਮੁਕੱਦਮੇ ਤੋਂ ਪਹਿਲਾਂ ਹੀ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਸ. ਹਰਨੇਕ ਸਿੰਘ ਉਤੇ 23 ਦਸੰਬਰ, 2020 ਨੂੰ ਔਕਲੈਂਡ ਦੇ ਵਾਟਲ ਡਾਊਨਜ਼ ਖੇਤਰ ਵਿੱਚ ਉਸਦੇ ਘਰ ਦੇ ਬਾਹਰ ਹੀ ਹਮਲਾ ਕਰ ਦਿੱਤਾ ਗਿਆ ਸੀ ਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਉਸਨੇ ਆਪਣੀ ਜ਼ਿੰਦਗੀ ਦੀ ਲੜਾਈ ਲੰਬਾ ਸਮਾਂ ਹਸਪਤਾਲ ਇਲਾਜ ਕਰਵਾ ਕੇ ਬਹੁਤ ਸਾਰੀਆਂ ਸਰਜੀਆਂ ਕਰਵਾ ਕੇ ਜਿੱਤੀ ਸੀ।

ਇਸ ਮਾਮਲੇ ਦੇ ਸਬੰਧ ਵਿਚ ਗਿ੍ਰਫਤਾਰ ਹਰਦੀਪ ਸਿੰਘ ਸੰਧੂ ਅਤੇ ਸਰਵਜੀਤ ਸਿੱਧੂ ਨੇ ਅੱਜ ਬੁੱਧਵਾਰ ਨੂੰ ਆਕਲੈਂਡ ਸਥਿਤ ਹਾਈ ਕੋਰਟ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਜਸਟਿਸ ਮੈਥਿਊ ਡਾਊਨਸ ਨੇ ਇਸ ਜੋੜੇ ਨੂੰ ਦੋਸ਼ੀ ਠਹਿਰਾਇਆ।

ਸਿੱਧੂ ਨੂੰ ਸੋਮਵਾਰ ਤੱਕ ਜ਼ਮਾਨਤ ’ਤੇ ਭੇਜ ਦਿੱਤਾ ਗਿਆ ਜਦਕਿ ਸੰਧੂ ਨੂੰ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਜਸਟਿਸ ਡਾਊਨਜ਼ ਨੇ ਨਵੰਬਰ ਲਈ ਮੁਕੱਦਮੇ ਦੀ ਤਰੀਕ ਤੈਅ ਕੀਤੀ ਹੈ। ਸਿੱਧੂ ਅਤੇ ਸੰਧੂ ਨੂੰ ਕਈ ਪਰਿਵਾਰ ਅਤੇ ਦੋਸਤਾਂ ਨੇ ਅਦਾਲਤ ਵਿੱਚ ਸਮਰਥਨ ਦਿੱਤਾ।

ਇੱਕ ਹੋਰ ਵਿਅਕਤੀ ਜਸਪਾਲ ਸਿੰਘ (42) ਨੂੰ ਪਹਿਲਾਂ ਹੀ ਜਸਟਿਸ ਜੈਫਰੀ ਵੈਨਿੰਗ ਨਾਲ ਉਸਦੀ ਇਸ ਮਾਮਲੇ ਵਿਚ ਨਿਭਾਈ ਭੂਮਿਕਾ ਲਈ 5 ਸਾਲ 3 ਮਹੀਨੇ ਲਈ ਜੇਲ੍ਹ ਵਿੱਚ ਬੰਦ ਕੀਤਾ ਜਾ ਚੁੱਕਾ ਹੈ, ਜਿਸ ਨੂੰ ਸਜ਼ਾ ਸੁਣਾਉਂਦੇ ਸਮੇਂ ਇਹ ਕਿਹਾ ਗਿਆ ਸੀ ਕਿ ਇਹ ਹਮਲਾ ਧਾਰਮਿਕ ਕੱਟੜਵਾਦ ਤੋਂ ਪ੍ਰੇਰਿਤ ਸੀ। ਅਗਲੇ ਸੋਮਵਾਰ ਨੂੰ ਪੰਜ ਹੋਰ ਵਿਅਕਤੀਆਂ ’ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

YES PUNJAB

Transfers, Postings, Promotions

spot_img
spot_img

Stay Connected

223,466FansLike
113,236FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech

error: Content is protected !!