ਆੜ੍ਹਤੀਆਂ ਵੱਲੋਂ ਝੋਨੇ ਦੀ ਸਰਕਾਰੀ ਖ਼ਰੀਦ ਦਾ ਬਾਈਕਾਟ – ਆੜ੍ਹਤ ਰੋਕਣ ਤਕ ਸੰਘਰਸ਼ ਜਾਰੀ ਰਹੇਗਾ: ਚੀਮਾ

ਯੈੱਸ ਪੰਜਾਬ
ਸੰਗਰੂਰ, 1 ਅਕਤੂਬਰ, 2019 –

ਖੁਰਾਕ ਵਿਭਾਗ ਵਲ਼ੌੀ ਆੜ੍ਹਤੀਆਂ ਦੀ ਆੜ੍ਹਤ ਰੋਕਣ ਦੀ ਹਦਾਇਤ ਵਿਰੁਧ ਸੁਬੇ ਭਰ ਦੇ ਆੜਤੀਆਂ ਵਲੌ ਝੋਨੈ ਦੀ ਸਰਕਾਰੀ ਖਰੀਦ ਦਾ ਮੁਕੰਮਲ ਬਾਈਕਾਟ ਕੀਤਾ ਗਿਆ।ਅਤੇ ਇਸ ਬਾਰੇ ਸੁਬਾ ਪ੍ਰਧਾਨ ਰਵਿੰਦਰ ਸ਼ਿੰਘ ਚੀਮਾਂ ਨੇ ਕਿਹਾ ਸਰਕਾਰ ਵਲੋ ਅੜਤੀਆਂ ਦੀ ਆੜਤ ਰੋਕਣ ਦਾ ਫੇਸਲਾ ਵਾਪਸ ਹੋਣ ਤਕ ਸੰਗਰਸ਼ ਜਾਰੀ ਰਖਾਂਗੇ ।

ਕੇਂਦਰ ਸਰਕਾਰ ਵਲੌ ਕੇਂਦਰੀ ਗਰਾਂਟਾਂ ਅਤੇ ਸਬਸੀਡੀਆਂ ਲਈ ਬਣੇ ਪੀ ਐਫ ਐਮ ਐਸ ਪੋਰਟਲ ਗੇਰਕਾਨੂੰਨੀ ਤਰੀਕੇ ਨਾਲ ਕਿਸਾਨਾ ਦੀ ਫਸਲ ਜੋੜਨ ਪੰਜਾਬ ਸਰਕਾਰ ਦੇ ਖੁਰਾਕ ਵਿਭਾਗ ਵਲੌ ਆੜਤੀਆਂ ਤੌਂ ਕਿਸਾਨਾ ਦੇ ਬੈਂਕ ਖਾਤੇ ਮੰਗੇ ਗਏ ਸਨ। ਜਿਸ ਦਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ , ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਹਜਾਰਾਂ ਕਿਸਾਨਾ ਵਲੌ ਪੀ ਐਫ ਐਮ ਐਸ ਪੋਰਟਲ ਲਈ ਕਿਸਾਨਾਂ ਦੇ ਬੈਂਕ ਖਾਤੇ ਆੜ੍ਹਤੀਆਂ ਨੂੰ ਦੇਣ ਤੌ ਮਨਾ ਕਰ ਦਿਤਾ ਹੈ ।

ਇਸ ਸਬੰਧੀ ਕਿਸਾਨਾ ਵਲੌ ਹਾਈਕੋਰਟ ਵਿੱਚ ਇੱਕ ਕੇਸ ਵੀ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਸਰਕਾਰ ਦੇ ਖੇਤੀਬਾੜੀ ਕਾਨੂੰਨ ਅਨੁਸਾਰ ਕਿਸਾਨਾਂ ਨੂੰ ਆਪਣੀ ਫਸਲ ਦੀ ਕੀਮਤ ਆੜ੍ਹਤੀਆਂ ਤੋਂ ਚੈੱਕ ਰਾਹੀਂ ਲੈਣ ਦੇ ਅਧਿਕਾਰ ਵਿਰੁਧ 27 ਸਤੰਬਰ ਨੂੰ ਪੰਜਾਬ ਸਰਕਾਰ ਦੇ ਖੁਰਾਕ ਡਾਇਰੈਕਟਰ ਨੂੰ ਹਦਾਇਤ ਕੀਤੀ ਗਈ ਹੈ ਕਿਸਾਨਾ ਦੇ ਉਜਰ ਬਾਰੇ ਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ ਜਾਵੇ। ਜਿਸ ਦੀ ਅਗਲੀ ਸੁਣਵਾਈ 29 ਅਕਤੁਬਰ ਨੂੰ ਹੋਵੇਗੀ ।

ਪਰ ਸਰਕਾਰ ਵੱਲੋਂ ਕਿਸਾਨਾਂ ਦੇ ਬੈਂਕ ਖਾਤੇ ਸਰਕਾਰ ਨੂੰ ਨਾ ਦੇਣ ਵਾਲੇ ਆੜ੍ਹਤੀਆਂ ਦੀ ਆੜ੍ਹਤ ਰੋਕਣ ਦਾ ਪਤਰ ਜਾਰੀ ਕਰ ਦਿਤਾ ਹੈ ਜਿਸ ਕਾਰਨ ਆੜ੍ਹਤੀ ਵਰਗ ਵਿਚ ਭਾਰੀ ਰੋਸ ਫੈਲ ਗਿਆ ਹੈ ਅੱਜ ਤੌ ਝੋਨੇ ਦੀ ਸਰਕਾਰੀ ਖਰੀਦ ਦਾ ਮੁਕੰਮਲ ਬਾਈਕਾਟ ਕਰ ਦਿਤਾ ਹੈ ਅਤੇ ਅੜਤੀਆਂ ਵਲ਼ੌ ਵਖ ਵਖ ਮਾਰਕੀਟ ਕਮੇਟਆਂ ਵਿਚ ਰੋਸ ਧਰਨੇ ਦੇਨ ਉਪਰੰਤ।ਜਿਲਾ ਪਧਰ ਤੇ ਡਿਪਟੀ ਕਮਿਸਨਰ ਦਫਤਰਾਂ ਵਿਖੇ ਦੇਸ ਦੇ ਪ੍ਰਧਾਨ ਮੰਤਰੀ ਅਤੇ ਸੁਬੇ ਦੇ ਮੁਖ ਮੰਤਰੀ ਦੇ ਨਾਮ ਮੰਗ ਪਤਰ ਦਿਤੇ ਗਏ ਹਨ।

ਇਸ ਬਾਰੇ ਸੁਬਾ ਪ੍ਰਧਾਨ ਰਵਿੰਦਰ ਸ਼ਿੰਘ ਚੀਮਾਂ ਵਲੋ ਡਿਪਟੀ ਕਮਿਸਨਰ ਸੰਗਰੁਰ ਰਾਂਹੀ ਮੰਗ ਪਤਰ ਦਿਤੇ ਗਏ ਹਨ। ਖੁਰਾਕ ਵਿਭਾਗ ਵਲ਼ੌ 16 ਸਤੰਬਰ ਨੂੰ ਜਾਰੀ ਪੱਤਰ ਜਿਸ ਰਾਹੀ ਆੜ੍ਹਤੀਆਂ ਦੀ ਆੜ੍ਹਤ ਰੋਕਣ ਦੀ ਹਦਾਇਤ ਕੀਤੀ ਸੀ ਵਾਪਿਸ ਲੈਣ ਤਕ ਚਿਰ ਆੜਤੀ ਮੰਡੀਆਂ ਵਿਚ ਕਿਸਾਨਾਂ ਦੀ ਝੋਨੇ ਦੀ ਫਸਲ ਨਾਂ ਬੋਲੀ ਕਰਾਉਣਗੇ ਨਾਂ ਤੋਲਣਗੇ।

Share News / Article

Yes Punjab - TOP STORIES