5 ਅਕਤੂਬਰ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਮੁਕੰਮਲ ਬੰਦ ਹੋਵੇਗਾ: ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਚੀਮਾ ਦਾ ਐਲਾਨ

ਫ਼ਤਹਿਗੜ੍ਹ ਸਾਹਿਬ, 4 ਅਕਤੂਬਰ, 2019 –

ਆੜ੍ਹਤੀ ਐਸੋਸੀਏਸ਼ਨ ਵੱਲੋਂ ਸਰਕਾਰੀ ਖ਼ਰੀਦ ਦੇ ਬਾਈਕਾਟ ਦੇ ਸੱਦੇ ਅਤੇ ਆੜ੍ਹਤੀਆਂ ਦੀ ਆੜਤ ਰੋਕਣ ਦੇ ਫੈਸਲੇ ਵਿਰੁੱਧ ਦਿੱਤੇ ਧਰਨੇ ਵਿੱਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 5 ਅਕਤੂਬਰ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਮੁਕੰਮਲ ਬੰਦ ਕੀਤਾ ਜਾਵੇਗਾ ।

ਬਾਸਪਤੀ ਝੋਨਾ ਅਤੇ ਬਾਕੀ ਫਸਲਾਂ ਨਹੀਂ ਵੇਚੀਆਂ ਜਾਣਗੀਆਂ ਪੰਜਾਬ ਦੀਆਂ ਚਾਰੋ ਜ਼ਿਮਨੀ ਚੋਣ ਹਲਕਿਆਂ ਵਿੱਚ ਪੰਜ ਪੰਜ ਜ਼ਿਲ੍ਹਿਆਂ ਤੋਂ ਆੜ੍ਹਤੀ ਇਕੱਠੇ ਹੋਕੇ ਸਰਕਾਰੀ ਧਿਰ ਨਾਲ ਸਬੰਧਿਤ ਇਚਾਰਜ ਮੰਤਰੀ ਸ਼ਹਿਬਾਨਾ ਨੂੰ ਮੰਗ ਪੱਤਰ ਦਿਤੇ ਜਾਨਗੇ।

ਚਾਰੋਂ ਥਾਵਾਂ ਦੇ ਉੱਤੇ ਅਲੱਗ ਅਲੱਗ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਹਲਕਾ ਜਲਾਲਾਬਾਦ ਮੁੱਲਾਂਪੁਰ ਦਾਖਾ ਫਗਵਾੜਾ ਅਤੇ ਮੁਕੇਰੀਆਂ ਹਲਕੇ ਨਾਲ ਸਬੰਧਤ ਵਜ਼ੀਰਾਂ ਨੂੰ ਮੰਗ ਪੱਤਰ ਦੇਣਗੇ ਅੱਜ ਦੀ ਮੀਟਿੰਗ ਵਿੱਚ ਰਾਈਸ ਮਿੱਲਰ ਭਰਾਵਾਂ ਨਾਲ ਵੀ ਹਮਦਰਦੀ ਪ੍ਰਗਟ ਕਰਦਿਆਂ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ੈਲਰ ਮਾਲਕਾਂ ਦੀ ਪੰਜ ਲੱਖ ਸਕਿਓਰਿਟੀ ਦਾ ਵੀ ਮਸਲਾ ਹੱਲ ਕਰਨਾ ਚਾਹੀਦਾ ਹੈ ।

ਇਸ ਮੌਕੇ ਉਨ੍ਹਾਂ ਨਾਲ ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਲਖਵੀਰ ਸਿੰਘ ਸੌਂਢਾ ਮੰਡੀ ਪ੍ਰਧਾਨ ਭੁਪਿੰਦਰ ਸਿੰਘ ਬਾੜਾ ਹਰਜੀਤ ਸਿੰਘ ਚੀਮਾ ਸੂਬਾ ਸਕੱਤਰ ਰਾਜੀਵ ਕੁਮਾਰ ਮਲਹੋਤਰਾ ਸੂਬਾ ਸਕੱਤਰ ਕੁਲਦੀਪ ਸਿੰਘ ਭੈਣੀ ਸੂਬਾ ਜੁਆਇੰਟ ਸਕੱਤਰ ਸ਼ਿਵਪਾਲ ਛਾਹੜ ਜ਼ਿਲ੍ਹਾ ਹੀਰਾ ਲਾਲ ਬੱਸੀ ਪਠਾਣਾ ਲਖਵੀਰ ਸਿੰਘ ਥਾਬਲਾ ।

Share News / Article

Yes Punjab - TOP STORIES