35.8 C
Delhi
Friday, March 29, 2024
spot_img
spot_img

Amritsar ਵਿੱਚ 93 ਕਰੋੜ ਦੀ ਲਾਗਤ ਨਾਲ ਬਣਿਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ: OP Soni ਨੇ ਕੀਤਾ ਉਦਘਾਟਨ

ਯੈੱਸ ਪੰਜਾਬ
ਅੰਮ੍ਰਿਤਸਰ 25 ਮਾਰਚ, 2021:
ਜ਼ਿਲਾ੍ਹ ਵਾਸੀਆਂ ਨੂੰ ਇਕੋ ਹੀ ਛੱਤ ਹੇਠ ਸਾਰੀਆਂ ਸਰਕਾਰੀ ਸਹੂਲਤਾਂ ਦੇਣ ਦੇ ਉਦੇਸ਼ ਨਾਲ 93 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਚਾਰ ਮੰਜ਼ਲਾਂ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਸ਼੍ਰੀ ਓਮ ਪ੍ਰਕਾਸ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਆਪਣੇ ਕਰ ਕਮਲਾਂ ਨਾਲ ਕੀਤਾ।

ਇਸ ਮੌਕੇ ਸ਼੍ਰੀ ਸੋਨੀ ਨੇ ਪੈ੍ਰਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਜ਼ਿਲਾ੍ਹ ਵਾਸੀਆਂ ਨੂੰ ਵੱਖ ਵੱਖ ਥਾਵਾਂ ਤੇ ਸਰਕਾਰੀ ਕੰਮਾਂ ਲਈ ਚੱਕਰ ਨਹੀ ਕੱਟਣੇ ਪੈਣਗੇ ਅਤੇ ਸਾਰੀਆਂ ਸਹੂਲਤਾਂ ਇਕੋ ਹੀ ਛੱਤ ਹੇਠਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੰਪਲੈਕਸ ਦੀ ਉਸਾਰੀ 2014 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਕੰਪਲੈਕਸ ਦੇ ਦੋ ਵਿੰਗ ਹਨ ਜ਼ਿਸ ਵਿਚ ਇਕ ਸਿਵਲ ਅਤੇ ਦੂਜਾ ਪੁਲਸ ਦਾ ਵਿੰਗ ਹੈ।

ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਬਿਲਡਿੰਗ ਦਾ ਡਿਜਾਇਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਵਲੋ ਖਾਲਸਾ ਕਾਲਜ ਦੇ ਆਰਕੀਟੈਕਟ ਨੂੰ ਆਧਾਰ ਮੰਨਦੇ ਹੋਏ ਹੈਰੀਟੇਜ ਦੀ ਦਿਖ ਤਹਿਤ ਤਿਆਰ ਕੀਤਾ ਗਿਆ ਹੈ ਅਤੇ ਇਸ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਦੇ ਦਫਤਰ ਤੋ ਇਲਾਵਾ 12 ਹੋਰ ਮਹਿਕਮੇ ਵੀ ਸਿਫਟ ਹੋਣਗੇ, ਜ਼ਿਨ੍ਹਾਂ ਵਿਚ ਸਿੱਖਿਆ, ਰੈਵੀਨਿਉ, ਐਕਸਾਈਜ਼ ਐਡ ਟੈਕਸ਼ੇਸ਼ਨ,ਜ਼ਿਲਾ੍ਹ ਅਟਾਰਨੀ, ਲੇਬਰ ਵਿਭਾਗ,ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਆਦਿ ਸਾਮਲ ਹਨ। ਸ਼੍ਰੀ ਸੋਨੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਗਰਾਉਡ ਫਲੋਰ ਤੇ ਹੀ ਸੇਵਾ ਕੇਦਰ ਸਥਾਪਤ ਕੀਤਾ ਗਿਆ ਹੈ ਅਤੇ ਜੂਨ 2021 ਤੱਕ ਪੁਲਸ ਵਿੰਗ ਦਾ ਕੰਮ ਵੀ ਮੁਕੰਮਲ ਹੋ ਜਾਵੇਗਾ।

ਸ਼ੀ ਸੋਨੀ ਨੇ ਦੱਸਿਆ ਕਿ ਸਾਡੀ ਸਰਕਾਰ ਦਾ ਇਕੋ ਹੀ ਉਦੇਸ਼ ਹੈ ਕਿ ਰਾਜ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋ ਰਾਜ ਦੇ ਹਰੇਕ ਜ਼ਿਲੇ੍ਹ ਵਿਚ ਤੰਦਰੁਸਤ ਪੰਜਾਬ ਸਿਹਤ ਕੇਦਰ,ਨਵੇ ਪੁਲਸ ਥਾਣੇ ਅਤੇ ਤਹਿਸੀਲ ਕੰਪਲੈਕਸਾਂ ਆਦਿ ਦਾ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਕੰਪਲੈਕਸ ਦਾ ਕੁਲ ਕਵਰਡ ਏਰੀਆਂ 6 ਲੱਖ 10 ਹਜਾਰ ਸਕੇਟਰ ਫੁੱਟ ਦੇ ਆਸ ਪਾਸ ਹੈ ਅਤੇ ਪਾਰਕਿੰਗ ਲਈ ਦੋ ਬੇਸਮੈਟਾਂ ਵੀ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਬਿਲਡਿੰਗ ਵਿਚ ਇਕ ਵੱਡਾ ਮੀਟਿੰਗ ਹਾਲ, 2 ਵੀਡੀਓ ਕਾਨਫਰੰਸ ਰੂਮਾਂ ਦੀ ਵਿਵਸਥਾ ਵੀ ਕੀਤੀ ਗਈ ਹੈ ਅਤੇ ਇਸ ਤੋ ਇਲਾਵਾ ਦੋ ਰਸਤਿਆਂ ਵਿਚੋ ਇਕ ਵੀ ਆਈ ਪੀ ਐਟਰੀ ਅਤੇ ਇਕ ਆਮ ਲੋਕਾਂ ਲਈ ਐਟਰੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕੰਪਲੈਕਸ ਵਿਚ 4 ਲਿਫਟਾਂ ਵੀ ਲਗਾਈਆਂ ਗਈਆਂ ਹਨ ਅਤੇ ਫਾਇਰ ਹਾਈਡਰੈਟ ਅਤੇ ਫਾਇਰ ਅਲਾਰਮ ਦੀ ਵਿਵਸਥਾ ਵੀ ਕੀਤੀ ਗਈ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਦਫਤਰ ਦੇ ਮੁਲਾਜਮਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਓਮ ਪ੍ਰਕਾਸ਼ ਸੋਨੀ, ਡਿਪਟੀ ਕਮਿਸ਼ਨਰ ਸ੍ਰ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਅਤੇ ਹੋਰ ਪਤਵੰਤਿਆਂ ਵੱਲੋਂ ਮੱਥਾ ਟੇਕ ਕੇ ਆਪਣੀ ਹਾਜਰੀ ਲਵਾਈ। ਇਸ ਮੌਕੇ ਸ੍ਰ ਖਹਿਰਾ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਵਰਚੂਅਲ ਉਦਘਾਟਨ ਹੋਣ ਤੇ ਮੁੱਖ ਮਹਿਮਾਨ ਸ੍ਰੀ ਸੋਨੀ ਅਤੇ ਹੋਰ ਰਾਜਸੀ ਸਖਸ਼ੀਅਤਾਂ ਅਤੇ ਅਧਿਕਾਰੀਆਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ।

ਇਸ ਮੌਕੇ ਵਿਧਾਇਕ ਸ਼੍ਰੀ ਸੁਨੀਲ ਦੱਤੀ, ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ, ਪੁਲਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿਲ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਹਿੰਮਾਸੂ ਅਗਰਵਾਲ, ਐਸ ਐਸ ਪੀ ਦਿਹਾਤੀ ਸ਼ੀ ਧਰੁਵ ਦਹੀਆ, ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕੋਮਲ ਮਿੱਤਲ, ਮੁੱਖ ਪ੍ਰਸ਼ਾਸਕ ਪੁਡਾ ਮੈਡਮ ਪੱਲਵੀ ਚੌਧਰੀ,ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਰਣਬੀਰ ਸਿੰਘ ਮੁੱਧਲ, ਵਧੀਕ ਕਮਿਸ਼ਨਰ ਨਗਰ ਨਿਗਮ ਸ਼੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਮੈਡਮ ਅਨਮਜੋਤ ਕੌਰ, ਐਕਸੀਅਨ ਸ: ਜਸਬੀਰ ਸਿੰਘ ਸੋਢੀ, ਸ਼੍ਰੀ ਜੁਗਲ ਕਿਸ਼ੋਰ ਸ਼ਰਮਾ, ਮੈਡਮ ਮਮਤਾ ਦੱਤਾ, ਪ੍ਰਧਾਨ ਐਨ ਐਸ ਯੂ ਆਈ ਸ਼੍ਰੀ ਅਕਸ਼ੈ ਸ਼ਰਮਾ ਤੋ ਇਲਾਵਾ ਹੋਰ ਪੰਤਵੰਤੇ ਵੀ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION