22.1 C
Delhi
Friday, March 29, 2024
spot_img
spot_img

ਅਮਨਦੀਪ ਕੌਰ ਲੌਂਗੋਵਾਲ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਜਾਵੇ: ਸਿਮਰਨਜੀਤ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 17 ਫਰਵਰੀ, 2020 –

“ਬੀਤੇ ਦਿਨੀਂ ਜੋ ਨੌਵੀਂ ਕਲਾਸ ਦੀ ਇਕ ਬੱਚੀ ਵਿਦਿਆਰਥਣ ਨੇ ਬਹੁਤ ਹੀ ਦਲੇਰੀ ਨਾਲ ਅਤੇ ਸੂਝਵਾਨਤਾ ਨਾਲ ਸਕੂਲੀ ਵੈਨ ਵਿਚ ਲੱਗੀ ਅੱਗ ਤੋਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਜ਼ਿੰਮੇਵਾਰੀ ਨਿਭਾਈ ਹੈ, ਉਹ ਸੰਸਾਰ ਪੱਧਰ ਤੇ ਸਲਹਾਉਣ ਯੋਗ ਦੇ ਨਾਲ-ਨਾਲ ਅਜਿਹੀ ਬੱਚੀ ਨੂੰ ਸਭਨਾਂ ਦੇ ਮਨਾਂ ਵਿਚ ਸਨਮਾਨ ਦੇਣ ਦੇ ਨਾਲ-ਨਾਲ ਜਨਤਕ ਤੌਰ ਤੇ ਇੰਡੀਆਂ ਦੀ ਹਕੂਮਤ ਵੱਲੋਂ ‘ਸੌਰਿਯਾ ਚੱਕਰ’ ਦੇ ਸਨਮਾਨ ਨਾਲ ਨਿਵਾਜਣਾ ਬਣਦਾ ਹੈ ਤਾਂ ਕਿ ਸਾਡੇ ਬੱਚੇ ਅਜਿਹੀਆ ਸਮਾਜਿਕ ਅਤੇ ਬਹਾਦਰੀ ਵਾਲੀਆ ਜ਼ਿੰਮੇਵਾਰੀਆ ਨਿਭਾਉਣ ਲਈ ਹੋਰ ਉਤਸਾਹਿਤ ਹੋ ਸਕਣ ਅਤੇ ਅਜਿਹੇ ਬੱਚਿਆਂ ਦੇ ਮਾਂ-ਬਾਪ ਵੀ ਫਖ਼ਰ ਮਹਿਸੂਸ ਕਰ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬਾ ਅਮਨਦੀਪ ਕੌਰ ਲੌਗੋਵਾਲ ਵੱਲੋਂ ਬਹੁਤ ਹੀ ਦ੍ਰਿੜਤਾ ਤੇ ਦਲੇਰੀ ਨਾਲ ਅੱਗ ਲੱਗੀ ਵੈਨ ਵਿਚੋਂ ਬੱਚਿਆਂ ਨੂੰ ਬਾਹਰ ਕੱਢਣ ਦੇ ਸਮਾਜਿਕ ਤੇ ਮਨੁੱਖਤਾ ਪੱਖੀ ਛੋਟੀ ਉਮਰ ਦੇ ਇਸ ਵੱਡੇ ਉਦਮ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਇੰਡੀਆ ਸਰਕਾਰ ਨੂੰ ਇਸ ਬੀਬਾ ਨੂੰ ਸੌਰਿਯਾ ਚੱਕਰ ਨਾਲ ਸਨਮਾਨਿਤ ਕਰਨ ਦੀ ਗੁਜ਼ਾਰਿਸ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੀਬਾ ਨੂੰ ਸਨਮਾਨ ਦੇਣ ਦੀ ਗੱਲ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜੇਕਰ ਸਾਡਾ ਆਜ਼ਾਦ ਬਾਦਸ਼ਾਹੀ ਸਿੱਖ ਸਟੇਟ (ਖ਼ਾਲਿਸਤਾਨ) ਕਾਇਮ ਹੋਇਆ ਹੁੰਦਾ ਤਾਂ ਅਸੀਂ ਆਪਣੇ ਸਟੇਟ ਦੇ ਸੌਰਿਯਾ ਚੱਕਰ ਦੇ ਬਰਾਬਰ ਦੇ ਵੱਡੇ ਸਨਮਾਨ ਨਾਲ ਇਕ ਖ਼ਾਲਿਸਤਾਨ ਪੱਧਰ ਦਾ ਸਮਾਗਮ ਕਰਕੇ ਜ਼ਰੂਰ ਸਨਮਾਨਿਤ ਕਰਦੇ ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਛੋਟੀ ਬੱਚੀ ਦੇ ਵੱਡੇ ਉਦਮ ਨੂੰ ਮੁੱਖ ਰੱਖਦੇ ਹੋਏ ਇੰਡੀਆ ਦੀ ਮੋਦੀ ਹਕੂਮਤ ਸੌਰਿਯਾ ਚੱਕਰ ਨਾਲ ਸਨਮਾਨ ਕਰਨ ਤੇ ਅਮਲ ਕਰੇਗੀ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION