35.1 C
Delhi
Saturday, April 20, 2024
spot_img
spot_img

ਦੇਸ਼ ਅੰਦਰ ਵੰਨ-ਸੁਵੰਨਤਾ ਖ਼ਤਮ ਕਰਨ, ਅਸਹਿਮਤੀ ਦੀ ਆਵਾਜ਼ ਨੂੰ ਦੱਬਣ ਦਾ ਵਰਤਾਰਾ ਚਿੰਤਾਜਨਕ: ਜਥੇਦਾਰ ਅਕਾਲ ਤਖ਼ਤ – ਵੇਖ਼ੋ ਵੀਡੀਓ

ਯੈੱਸ ਪੰਜਾਬ
ਅੰਮ੍ਰਿਤਸਰ, 15 ਅਕਤੂਬਰ, 2020:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਨਿਚਰਵਾਰ ਨੂੰ ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤੇ ਆਪਣੇ ਸੰਦੇਸ਼ ਵਿੱਚ 35-35 ਸਾਲਾਂ ਤੋਂ ਜੇਲ੍ਹਾਂ ਹੰਢਾ ਰਹੇ ਸਿੱਖ ਬੰਦੀਆਂ ਦੀ ਰਿਹਾਈ ਨਾ ਹੋਣ, ਕਿਸਾਨੀ ਦਾ ਹੱਕ ਖ਼ੋਹਣ ਲਈ ‘ਕਾਲੇ ਕਾਨੂੰਨ’ ਲਿਆਂਦੇ ਜਾਣ ਅਤੇ ਹੋਰ ਕਈ ਬਹੁਤ ਹੀ ਅਹਿਮ ਚਲੰਤ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਸਿੱਖ ਪੰਥ ਨੂੰ ਸੱਦਾ ਦਿੱਤਾ ਹੈ ਕਿ ਸਮੁੱਚਾ ਖ਼ਾਲਸਾ ਪੰਥ ਕਿਸਾਨਾਂ-ਮਜ਼ਦੂਰਾਂ ਸਮੇਤ ਹਰ ਪੀੜਤ ਧਿਰ ਨੂੰ ਕੇਵਲ ਇਹ ਵਿਸ਼ਵਾਸ ਨਾ ਦਿਵਾਏ ਕਿ ਪੰਥ ਦੀ ਸ਼ਕਤੀ ਉਨ੍ਹਾਂ ਨਾਲ ਖੜ੍ਹੀ ਹੈ ਬਲਕਿ ਇਸ ਅੰਦੋਲਨ ਦੀ ਢਾਲ ਬਣਕੇ ਇਹ ਲੜਾਈ ਲੜਨ ਲਈ ਅੱਗੇ ਆਵੇ।

ਆਪਣੇ ਬਹੁਤ ਹੀ ਸਾਫ਼ ਅਤੇ ਸਪਸ਼ਟ ਸੰਦੇਸ਼ ਵਿੱਚ, ਜਿਹੜਾ ਨਾ ਕੇਵਲ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੰਨ ਬਿੰਨ ਪÎੜਿ੍ਹਆ ਗਿਆ ਸਗੋਂ ਜਿਸ ਦੀ ਲਿਖ਼ਤੀ ਕਾਪੀ ਵੀ ਬਾਕਾਇਦਾ ਰਵਾਇਤ ਅਨੁਸਾਰ ਛਪਵਾ ਕੇ ਜਾਰੀ ਕੀਤੀ ਗਈ ਹੈ, ਵਿੱਚ ਸਿੰਘ ਸਾਹਿਬ ਨੇ ਸਿੱਖਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਿਆਂ ਕਿਹਾ ਹੈ ਕਿ ਇਹ ਅਹਿਸਾਸ ਉਸ ਵੇਲੇ ਹੋਰ ਵੀ ਜ਼ੂਰਰੀ ਅਤੇ ਚੁਣੌਤੀਆਂ ਭਰਿਆ ਬਣ ਜਾਂਦਾ ਹੈ ਜਦੋਂ ਮੁੜ ਤੋਂ ਦੇਸ਼ ਅੰਦਰ ਧਰਮ, ਭਾਸ਼ਾ, ਰਾਜਨੀਤੀ, ਆਰਥਿਕਤ, ਸਿੱਖ਼ਿਆ ਅਤੇ ਸੱਭਿਆਚਾਰ ਵਾਲੀ ਕੁਦਰਤੀ ਵੰਨ-ਸੁਵੰਨਤਾ ਨੂੰ ਖ਼ਤਮ ਕਰਕੇ ਇੱਕਸਾਰਤਾ ਲਿਆਉਣ ਦੇ ਨਾਂਅ ਹੇਠ ਜਬਰ, ਜ਼ੁਲਮ ਅਤੇ ਵਿਤਕਰੇਬਾਜ਼ੀ ਦੀ ਲਹਿਰ ਤੇਜ਼ ਹੋਣ ਲੱਗੇ, ਜਦੋ ਘੱਟ ਗਿਣਤੀਆਂ, ਅਨੁਸੂਚਿਤ ਵਰਗਾਂ, ਆਦੀਵਾਸੀਆਂ ਸਮੇਤ ਹਰ ਆਮ ਨਾਗਰਿਕ ਦੇ ਬੋਲਣ, ਪੜ੍ਹਣ ਅਤੇ ਲਿਖ਼ਣ ਦੇ ਅਧਿਕਾਰ ਖ਼ੋਹੇ ਜਾ ਰਹੇ ਹੋਣ, ਅਸਹਿਮਤੀ ਦੀ ਆਵਾਜ਼ ਨੂੰ ਰਾਜਸੀ ਤਾਕਤ ਦੇ ਜ਼ੋਰ ਨਾਲ ਬੰਦ ਕਰਵਾਇਆ ਜਾ ਰਿਹਾ ਹੋਵੇ, ਨਵੇਂ ਨਵੇਂ ਕਾਲੇ ਕਾਨੂੰਨ ਲਿਆ ਕੇ ਬੁੱਧੀਜੀਵੀਆਂ ਸਮੇਤ, ਆਮ ਨਾਗਰਿਕਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਦੀ ਪ੍ਰਕ੍ਰਿਆ ਵਿੱਚ ਵਾਧਾ ਹੋਣ ਦਾ ਚਿੰਤਾਜਨਕ ਵਰਤਾਰਾ ਵਾਪਰ ਰਿਹਾ ਹੋਵੇ। ਸਿੱਖ ਕੈਦੀਆਂ ਨੂੰ 35-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦੀ ਬਣਾ ਕੇ ਰੱਖ਼ਿਆ ਹੋਵੇ।

ਇਸ ਤੋਂ ਇਲਾਵਾ ਵੀ ਜਥੇਦਾਰ ਨੇ ਕਿਹਾ ਹੈ ਕਿ ਅਸੀਂ ਸਾਲ 2020 ਵਿੱਚ ਬੰਦੀ ਛੋੜ ਦਿਹਾੜਾ ਉਸ ਮੌਕੇ ਮਨਾ ਰਹੇ ਹਾਂ ਜਦ ਭਾਰਤ ਦੇ ਹਰ ਕਿਸਾਨ ਦੇ ਪਰਿਵਾਰਾਂ ਵਿੱਚੋਂ ਬਜ਼ੁਰਗ, ਬੱਚੇ, ਬੀਬੀਆਂ, ਭੈਣਾਂ ਅਤੇ ਨੌਜਵਾਨ ਆਪਣੇ ਵਿਰਾਸਤੀ ਹੱਕਾਂ ਦੀ ਲੜਾਈ ਲਈ ਰਣ ਮੈਦਾਨ ਵਿੱਚ ਉੱਤਰੇ ਹੋਏ ਹਨ। ਖ਼ਾਲਸਾ ਪੰਥ ਦਾ ਇਤਿਹਾਸ ਗਵਾਹ ਹੈ, ਤਿੰਨ ਸੌ ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਨ੍ਹਾਂ ਹਲ ਵਾਹਕ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅੱਜ ਉਨ੍ਹਾਂਹੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਉਪਜ ’ਤੇ ਸਰਮਾਏਦਾਰੀ ਧਿਰ ਨੂੰ ਹਾਵੀ ਕਰਨ ਲਈ ਵਰਤਮਾਨ ਹੁਕਮਰਾਨ ਯਤਨਸ਼ੀਲ ਹਨ।

ਅੱਖ਼ਰ ਬਾਅੱਖ਼ਰ – ਸਾਰਾ ਸੰਦੇਸ਼ ਪੜ੍ਹਣ ਲਈ ਇੱਥੇ ਕਲਿੱਕ ਕਰੋ

https://www.facebook.com/yespunjab/videos/1078936779186454/

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION