ਬਾਬਾ ਨਾਨਕ ਦਾ ਆ ਗਿਆ ਪੁਰਬ ਲਾਗੇ, ਬਣਿਆ ਰਾਹ ਨਾ ਬਣੀ ਆ ਸੜਕ ਬੇਲੀ

ਅੱਜ-ਨਾਮਾ

ਬਾਬਾ ਨਾਨਕ ਦਾ ਆ ਗਿਆ ਪੁਰਬ ਲਾਗੇ,
ਬਣਿਆ ਰਾਹ ਨਾ ਬਣੀ ਆ ਸੜਕ ਬੇਲੀ।

ਦੋਵਾਂ ਦੇਸ਼ਾਂ ਦੀ ਸਹਿਮਤੀ ਕਦੀ ਬਣਦੀ,
ਕਦੀ ਜਾਂਦੀ ਕੁੜੱਤਣ ਕੁਝ ਭੜਕ ਬੇਲੀ।

ਕਦੀ ਜਾਪੇ ਕਿ ਲਾਂਘਾ ਇਹ ਲਟਕ ਜਾਣਾ,
ਸਕਦੀ ਆਪਸ ਦੇ ਵਿੱਚ ਹੈ ਖੜਕ ਬੇਲੀ।

ਸੁਣਦੀ ਸਾਂਝਾਂ ਦੀ ਸੁਰ ਨਹੀਂ ਸਦਾ ਬੇਲੀ,
ਰਾਜਨੀਤੀ ਦੀ ਛਣਕ ਰਹੀ ਰੜਕ ਬੇਲੀ।

ਪੁੰਨਿਆ ਕਤਕ ਦੀ ਮਿਥੇ ਹੀ ਵਕਤ ਆਊ,
ਥਿੜਕਣਾ ਨਹੀਂਓਂ ਤਰੀਕ ਦਾ ਗੇੜ ਬੇਲੀ।

ਮੱਥੇ ਟੇਕਣ ਲਈ ਜਾਂਦੀ ਜਦ ਹੋਊ ਸੰਗਤ,
ਮੁੱਕਣਾ ਆਗੂਆਂ ਦਾ ਨਹੀਂ ਹੈ ਭੇੜ ਬੇਲੀ।

-ਤੀਸ ਮਾਰ ਖਾਂ
ਜੁਲਾਈ 4, 2019

Share News / Article

Yes Punjab - TOP STORIES