ਜਦੋਂ ਵੀ ਦਿਵਸ ਦਸਹਿਰੇ ਦਾ ਹੋਏ ਬੇਲੀ, ਜਾਂਦੀ ਰਾਵਣ ਨੂੰ ਅੱਗ ਫਿਰ ਲਾਈ ਬੇਲੀ

ਅੱਜ-ਨਾਮਾ

ਜਦੋਂ ਵੀ ਦਿਵਸ ਦਸਹਿਰੇ ਦਾ ਹੋਏ ਬੇਲੀ,
ਜਾਂਦੀ ਰਾਵਣ ਨੂੰ ਅੱਗ ਫਿਰ ਲਾਈ ਬੇਲੀ।

ਲੀਡਰ ਸੱਦ ਕੇ ਵੱਡੇ ਕੋਈ ਅਕਸ ਵਾਲਾ,
ਜਾਂਦੀ ਉਹਦੇ ਤੋਂ ਰਸਮ ਕਰਵਾਈ ਬੇਲੀ।

ਆਪੋ ਵਿੱਚ ਫਿਰ ਸੱਦਣ-ਸਦਾਉਣ ਵਾਲੇ,
ਇੱਕ ਦੂਜੇ ਲਈ ਕਰਨ ਵਡਿਆਈ ਬੇਲੀ।

ਬਦੀ ਹਾਰ ਗਈ, ਨੇਕੀ ਦੀ ਜਿੱਤ ਹੋ ਗਈ,
ਫਿਰ ਤੋਂ ਜਾਂਦੀ ਆਹ ਕਥਾ ਸੁਣਾਈ ਬੇਲੀ।

ਫਿਰ ਤੋਂ ਆਵੇ ਦਸਹਿਰਾ ਜਾਂ ਸਾਲ ਮਗਰੋ,
ਜਾਵੇ ਇਹੋ ਜਿਹੀ ਰਸਮ ਦੁਹਰਾਈ ਬੇਲੀ।

ਜਿਸ ਨੂੰ ਫੂਕ ਹੀ ਦਿੱਤਾ ਸੀ ਸਾਲ ਪਿਛਲੇ,
ਉਸ ਨੇ ਬਦੀ ਫਿਰ ਕਿੱਦਾਂ ਕਮਾਈ ਬੇਲੀ।

-ਤੀਸ ਮਾਰ ਖਾਂ

10 ਅਕਤੂਬਰ, 2019 

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES