ਸਰਕਾਰ ਮੰਨੇ ਤੇ ਭਾਵੇਂ ਨਹੀਂ ਅਜੇ ਮੰਨੇ, ਕਰਦੀ ਪਈ ਹੈ ਮਾਰ ਮਹਿੰਗਾਈ ਮੀਆਂ

ਅੱਜ-ਨਾਮਾ

ਸਰਕਾਰ ਮੰਨੇ ਤੇ ਭਾਵੇਂ ਨਹੀਂ ਅਜੇ ਮੰਨੇ,
ਕਰਦੀ ਪਈ ਹੈ ਮਾਰ ਮਹਿੰਗਾਈ ਮੀਆਂ।

ਪਵੇ ਫਰਕ ਨਹੀਂ ਕੁਰਸੀਆਂ ਵਾਲਿਆਂ ਨੂੰ,
ਜਨਤਾ ਪਾਉਂਦੀ ਹੈ ਪਈ ਦੁਹਾਈ ਮੀਆਂ।

ਹਰ ਇੱਕ ਚੀਜ਼ ਦੇ ਵਧੇ ਹਨ ਰੇਟ ਜਾਂਦੇ,
ਥੱਲੇ ਚੀਜ਼ ਨਹੀਂ ਕੋਈ ਹੈ ਆਈ ਮੀਆਂ।

ਦਸਹਿਰੇ ਖਾਤਰ ਵੀ ਰਾਵਣ ਬਣਾਵਣਾ ਸੀ,
ਉਹਦੀ ਕਰਨੀ ਪਈ ਘੱਟ ਉਚਾਈ ਮੀਆਂ।

ਬੁੱਤ ਬਣਨ ਦਾ ਮਹਿੰਗਾ ਸਾਮਾਨ ਹੋਇਆ,
ਜਿਹੜਾ ਦੇਣਾ ਹੈ ਅੰਤ ਵਿੱਚ ਸਾੜ ਮੀਆਂ।

ਭੁੱਖਿਆਂ ਢਿੱਡਾਂ ਵਿੱਚ ਨੱਚਦੇ ਫਿਰਨ ਚੂਹੇ,
ਕਰੀਏ ਇਹਦਾ ਵੀ ਕਿੰਜ ਜੁਗਾੜ ਮੀਆਂ।

-ਤੀਸ ਮਾਰ ਖਾਂ

4 ਅਕਤੂਬਰ, 2019 –

Share News / Article

Yes Punjab - TOP STORIES