26.1 C
Delhi
Wednesday, April 24, 2024
spot_img
spot_img

ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਨਾ ਮਾਰੋ: ‘ਟਾਸਕ ਫ਼ੋਰਸ’ ਦੀ ਕਾਰਵਾਈ ’ਤੇ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂਅ ਖੁਲ੍ਹਾ ਪੱਤਰ

ਯੈੱਸ ਪੰਜਾਬ
ਅੰਮ੍ਰਿਤਸਰ, 29 ਅਕਤੂਬਰ, 2020:
ਨਿਊਯਾਰਕ ਵਿੱਚ ਵੱਸੇ ਰਾਜਸਥਾਨ ਨਾਲ ਸੰਬੰਧਤ ਸਿੱਖ ਆਗੂ ਪ੍ਰੋ: ਬਲਜਿੰਦਰ ਸਿੰਘ ਮੋਰਜੰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫ਼ੋਰਸ ਅਤੇ ਪਾਵਨ ਸਰੂਪਾਂ ਦੇ ਗਾਇਬ ਹੋਣ ਸੰਬੰਧੀ ਮਾਮਲੇ ’ਤੇ ਕਮੇਟੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਗਟ ਕਰ ਰਹੀਆਂ ਸਿੱਖ ਜੱਥੇਬੰਦੀਆਂ ਵਿਚਾਲੇ ਹੋਈ ਝੜਪ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟਾਉਂਦਿਆਂ ਅਕਾਲੀ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿਘ ਨੂੰ ਕਿਹਾ ਹੈ ਕਿ ਉਹ ਇਯ ਮਾਮਲੇ ਵਿੱਚ ਨਿਰਪੱਖ ਰਹਿੰਦੇ ਹੋਏ ਬਣਦੀ ਕਾਰਵਾਈ ਕਰਨ।

Harpreet Singhਜਥੇਦਾਰ ਗਿਆਨੀ ਹ ਰਪ੍ਰੀਤ ਸਿੰਘ ਦੇ ਨਾਂਅ ਲਿਖ਼ੇ ਇਕ ਪੱਤਰ ਵਿੱਚ ਪ੍ਰੋ: ਬਲਜਿੰਦਰ ਸਿੰਘ ਮੋਰਜੰਡ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵੱਲੋਂ ਸਿੱਖ ਜੱਥੇਬੰਦੀਆਂ ਦੇ ਸਿੰਘਾਂ ਨਾਲ ਕੁੱਟਮਾਰ ਦਾ ਮਾਮਲਾ ਅਤਿ ਚਿੰਤਾਜਨਕ ਹੈ। ਉਹਨਾ ਨੇ ਇਸ ਮਾਮਲੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿਭਾਏ ਗਈ ਭੂਮਿਕਾ ’ਤੇ ਵੀ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਿਰਪੱਖ ਹੋ ਕੇ ਸਖ਼ਤ ਫ਼ੈਸਲੇ ਲੈਣ।

ਪ੍ਰੋ: ਬਲਜਿੰਦਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਦੀ ਅਪੀਲ ਕਰਦਿਆਂਕਿਹਾ ਹੈ ਕਿ ‘ਟਾਸਕ ਫ਼ੋਰਸ’ ਜਿਹੇ ‘ਗੈਂਗਾਂ’ ਨੂੰ ਨੱਥ ਪਾਈ ਜਾਵੇ। ਉਨ੍ਹਾਂ ਆਖ਼ਿਆ ਕਿ ‘ਸਾਨੂੂੰ ਆਪਸ ਵਿੱਚ ਲੜਾ ਕੇ ਨਾ ਮਾਰੋ’।

ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਰਹੇ ਪ੍ਰੋ: ਮੋਰਜੰਡ ਨੇ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈ ਜਾ ਰਹੀ ਭੂÎਮਕਾ ’ਤੇ ਸਖ਼ਤ ਟਿੱਭਣੀ ਕਰਦਿਆਂ ਆਖ਼ਿਆ ਕਿ ਭਾਰਤ ਦੀਆਂ ਅਨੇਕਾਂ ਸਿੱਖ ਵਿਰੋਧੀ ਤਾਕਤਾਂ ਨਿਰੰਕਾਰੀ ਕਾਂਡ ਤੋਂਬਾਅਦ ਪਿਛਲੇ 30 ਸਲਾਂ ਵਿੱਚ ਵੀ ਟਕਸਾਲੀ ਬਨਾਮ ਮਿਸ਼ਨਰੀ ਵਿਵਾਦ ਵਿੱਚ ਕੋਈ ਖ਼ਾਨਾ-ਜੰਗੀ ਨਹੀਂ ਕਰਵਾ ਸਕੀਆਂ ਪਰ; ਤੁਸੀਂ ਉਹਨਾਂ ਸਭ ਚੀਜ਼ਾਂਦੀ ਪੂਰਤੀ ਕਰ ਦਿੱਤੀ ਹੈ।

ਜਥੇਦਾਰ ਅਕਾਲ ਤਖ਼ਤ ਨੂੰ ਰਾਜਸਥਾਨ ਦੇ ਸੰਬੰਧ ਵਿੱਚ ਹੁਣ ਤਕ ਹੋਏ ਹੁਕਮਨਾਮਿਆਂ ਸੰਬੰਧੀ ਸਵਾਲ ਕਰਦਿਆਂ ਪ੍ਰੋ: ਮੋਰਜੰਡ ਨੇ ਕਿਹਾ ਕਿ ਕੀ ਉਹ ਦੱਸ ਸਕਦੇ ਹਨ ਕਿ ਰਾਜਸਥਾਨ ਦੇ ਸੰਬੰਧ ਵਿੱਚ ਹੁਣ ਤਕ ਕਿੰਨੇ ਹੁਕਮਨਾਮੇ ਜਾਰੀ ਹੋਏ ਹਨ ਅਤੇ ਕਿੰਨੇ ਹੁਕਮਨਾਮਿਆਂ ਦੀ ਪਾਲਣਾ ਹੋਈ ਹੈ?

ਉਨ੍ਹਾਂ ਇਹ ਵੀ ਆਖ਼ਿਆ ਕਿ 2010 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਤੋਂ ਭਗੌੜੇ ਹੋਏ ਲੋਕਾਂ ਤੋਂ ਹੀ ਹੁਕਮਨਾਮਾ ਸਾਹਿਬ ਲਾਗੂ ਹੋ ਰਹੇ ਹਨ। ਉਹਨਾਂ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਪੁਰਾਣੇ ਜਾਰੀ ਕੀਤੇ ਹੁਕਮਨਾਮੇ ਲਾਗੂ ਕੀਤੇ ਜਾਣ ਅਤੇ ਉਨ੍ਹਾਂ ਹੁਕਮਨਾਮਿਆਂ ਤੋਂ ਭਗੌੜੇ ਲੋਕਾਂ ਨੂੰ ਤਲਬ ਕਰਕੇ ਸਜ਼ਾਵਾਂ ਦਿੱਤੀਆਂ ਜਾਣ।

ਪ੍ਰੋ: ਬਲਜਿੰਦਰ ਸਿੰਘ ਮੋਰਜੰਡ ਵੱਲੋਂ ਲਿਖ਼ਿਆ ਪੱਤਰ ਮੂਲ ਰੂਪ ਵਿੱਚ ਹੇਠਾਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

Baljinder Singh Morjand writes to Akal Takht


Click here to Like us on Facebook


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION