spot_img
35.1 C
Delhi
Monday, June 17, 2024
spot_img

ਲੁਧਿਆਣਾ ਜੇਲ੍ਹ ‘ਚ ਹੰਗਾਮਾ, ਹਵਾਲਾਤੀ ਆਪਸ ‘ਚ ਭਿੜੇ

Ruckus in Ludhiana Central Jail; prisoners clash, several injured

ਲੁਧਿਆਣਾ, ਦਸੰਬਰ 9, 2022 (ਰਾਜਕੁਮਾਰ ਸ਼ਰਮਾ)
ਜੇਲ੍ਹ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅੱਧਾ ਦਰਜਨ ਤੋਂ ਵੱਧ ਹਵਾਲਾਤੀ ਆਪਸ ‘ਚ ਭਿੜ ਗਏ। ਬੰਦਿਆਂ ਨੇ ਖੂਬ ਹੰਗਾਮਾ ਕੀਤਾ ਤੇ ਇੱਕ ਦੂਜੇ ਦੇ ਸੱਟਾਂ ਮਾਰੀਆਂ |

ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਸੂਰਜ ਮੱਲ ਦੀ ਸ਼ਿਕਾਇਤ ਉਪਰ ਹਵਾਲਾਤੀ ਦਰਪਣ ਸਿੰਗਲਾ, ਰੋਬਿਨ,ਰੋਮਿਸ ਕੁਮਾਰ ਉਰਫ ਰੋਮੀ ਅਤੇ ਅਰਜੁਨ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਸਹਾਇਕ ਸੁਪਰਡੈਂਟ ਸੂਰਜ ‘ ਮੱਲ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਨੇ ਹਵਾਲਾਤੀ ਦੀਪਕ ਧਾਲੀਵਾਲ ਰੋਹਿਤ ਟਾਂਕ ਉਰਫ ਬੇਟਾ ਅਨੀਕੇਤ ਬੈਂਸ ਉਰਫ ਕਾਕੂ, ਸ਼ਿਵਾ ਭੱਟੀ, ਅੰਕੁਸ਼ ਕੁਮਾਰ ਉਰਫ ਜੱਟ ਨਾਲ ਲੜਾਈ ਝਗੜਾ ਕੀਤਾ |

ਹਵਾਲਾਤੀ ਅੰਕੁਸ਼ ਕੁਮਾਰ ਉਰਫ ਜੱਟ, ਦੀਪਕ ਧਾਲੀਵਾਲ, ਰੋਹਿਤ ਟਾਂਕ ਅਤੇ ਦਰਪਣ ਸਿੰਗਲਾ ਦੇ ਸਿਰ ‘ਚ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਜੇਲ੍ਹ ਦੇ ਹਸਪਤਾਲ ਲਿਆਂਦਾ ਗਿਆ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION