ਅੱਜ-ਨਾਮਾ
ਪਾਰਟੀਆਂ ਪਹਿਲਾਂ ਹੀ ਘੱਟ ਨਾ ਸਨ ਏਥੇ,
ਬਣ ਗਈ ਪਾਰਟੀ ਨਵੀਂ ਇੱਕ ਹੋਰ ਬੇਲੀ।
ਤੇਲੰਗਾਨਾ ਵੱਲ ਸ਼ਾਸਨ ਦਾ ਮੁਖੀ ਜਿਹੜਾ,
ਉਸ ਨੇ ਦਿੱਲੀ ਨੂੰ ਰੱਥ ਲਿਆ ਤੋਰ ਬੇਲੀ।
ਬਦੀ `ਤੇ ਨੇਕੀ ਦੀ ਜਿੱਤ ਦੇ ਦਿਵਸ ਮੌਕੇ,
ਬਣਾਇਆ ਦਲ ਉਸ ਨਵਾਂ-ਨਕੋਰ ਬੇਲੀ।
ਬਣਾ ਲਉ ਹੋਰ ਵੀ ਪਾਰਟੀ, ਲੋਕ ਆਖਣ,
ਯੇ ਦਿਲ ਮਾਂਗਤਾ ਮੋਰ, ਪਿਆ ਮੋਰ ਬੇਲੀ।
ਧੜੇ ਜਾਂ ਧਿਰਾਂ ਬਣਾਈ ਜਾਓ ਲੱਖ ਬੇਸ਼ੱਕ,
ਮੁੱਕਿਆ ਲੋਕਾਂ ਦਾ ਭੁੱਖ ਨਾਲ ਜੁੱਧ ਨਾਹੀਂ।
ਦੁੱਧ ਤਾਂ ਗਊਆਂ ਦਾ ਦੋਧੀਆਂ ਚੋਈ ਜਾਣਾ,
ਕਿਸਮਤ ਬੱਚੇ ਦੀ ਵਿੱਚ ਬੱਸ ਦੁੱਧ ਨਾਹੀਂ।
-ਤੀਸ ਮਾਰ ਖਾਂ
6 ਅਕਤੂਬਰ, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ