spot_img
35.1 C
Delhi
Monday, June 17, 2024
spot_img

ਦਿੱਲੀ ਵਿੱਚ ਕਿਸਾਨ ਕੱਢ ਰਹੇ ਹਨ ਟਰੈਕਟਰ ਮਾਰਚ, ਅਖੇ ਆਹ ਤਾਂ ਟਰੇਲਰ ਐ, 26 ਨੂੰ ਵਿਖ਼ਾਵਾਂਗੇ ਫ਼ਿਲਮ

ਯੈੱਸ ਪੰਜਾਬ
ਨਵੀਂ ਦਿੱਲੀ, 7 ਜਨਵਰੀ, 2021:
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖ਼ੇਤੀ ਕਾਨੂੰਨਾਂ ਨੂੰ ਕਿਸਾਨ ਮਾਰੂ ਦੱਸਦੇ ਹੋਏ ਉਨ੍ਹਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਮੋਰਚੇ ਦੇ 42ਵੇਂ ਦਿਨ ਅੱਜ ਦਿੱਲੀ ਦੇ ਨਾਲ ਲੱਗਦੀਆਂ ਸੜਕਾਂ ’ਤੇ ਵਿਸ਼ਾਲ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ।

ਅੱਜ ਦੇ ਇਸ ਟਰੈਕਟਰ ਮਾਰਚ ਨਾਲ ਦਿੱਲੀ ਦੇ ਦੁਆਲੇ ਘੁੰਮਦੀਆਂ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।

ਵੀਰਵਾਰ ਨੂੰ ਇਹ ਟਰੈਕਟਰ ਮਾਰਚ ਵੱਖ ਵੱਖ ਥਾਂਵਾਂ ਤੋਂ ਸ਼ੁਰੂ ਹੋਏ ਜਿਹੜੇ ਅੱਧ ਰਾਹ ਵਿੱਚ ਆਹਮੋ ਸਾਹਮਣੇ ਮਿਲਣ ਉਪਰੰਤ ਆਪੋ ਆਪਣੇ ਟਿਕਾਣਿਆਂ ਵੱਲ ਵਾਪਿਸ ਪੁੱਜਣਗੇੇ ਜਿੱਥੇ ਕਿਸਾਨਾਂ ਨੇ ਪੱਕੇ ਮੋਰਚੇ ਲਗਾਏ ਹੋਏ ਹਨ।

4 ਜਨਵਰੀ ਦੀ ਮੀਟਿੰਗ ਦੇ ਬੇਸਿੱਟਾ ਰਹਿਣ ਅਤੇ ਕੇਂਦਰ ਦੇ ਵਤੀਰੇ ਤੋਂ ਨਿਰਾਸ਼ ਕਿਸਾਨਾਂ ਦੀ ਅਗਲੀ ਮੀਟਿੰਗ 8 ਜਨਵਰੀ ਨੂੰ ਭਾਵ ਕਲ੍ਹ ਕੇਂਦਰ ਨਾਲ ਤੈਅ ਹੈ ਪਰ ਉਸ ਤੋਂ ਪਹਿਲਾਂ 6 ਜਨਵਰੀ ਲਈ ਐਲਾਨੇ ਗਏ ਟਰੈਕਟਰ ਮਾਰਚ ਨੂੰ ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਅੱਜ ਭਾਵ 7 ਜਨਵਰੀ ਨੂੰ ਕੱਢਣ ਦਾ ਫ਼ੈਸਲਾ ਕੀਤਾ ਗਿਆ ਸੀ।

ਅੱਜ ਸਵੇਰੇ 11 ਵਜੇ ਕਿਸਾਨ ਅੰਦੋਲਨ ਦੇ ਝੰਡਿਆਂ ਵਾਲੇ ਹਜ਼ਾਰਾਂ ਟਰੈਕਟਰਾਂ ’ਤੇ ਸਵਾਰ ਜੈਕਾਰੇ ਗੁੰਜਾਉਂਦੇ ਅਤੇ ਨਾਅਰੇ ਲਗਾਉਂਦੇ ਕਿਸਾਨਾਂ ਨੇ ਇਹ ਮਾਰਚ ਸ਼ੁਰੂ ਕੀਤਾ। ਇਹ ਮਾਰਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇ ਕੇ ਅੰਦੋਲਨ ਨੂੰ ਬਦਨਾਮ ਕਰਨ ਲਈ ਹਰ ਹਰਬਾ ਵਰਤ ਰਹੀ ਸਰਕਾਰ ਨੂੰ ਜਗਾਉਣ ਲਈ ਅੱਜ ਦਾ ਟਰੈਕਟਰ ਮਾਰਚ ਤਾਂ ਕੇਵਲ ਰਿਹਰਸਲ ਜਾਂ ਟਰੇਲਰ ਮਾਤਰ ਹੈ ਅਤੇ ਜੇ ਕੋਈ ਗੱਲ ਨਾ ਨਿੱਬੜੀ ਤਾਂ 26 ਜਨਵਰੀ ਨੂੰ ਰਾਜਪਥ ’ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ ਜੋ ਇਤਿਹਾਸਕ ਹੋਵੇਗਾ।

ਇਹ ਵੀ ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਸੈਂਕੜੇ ਦੀ ਗਿਣਤੀ ਵਿੱਚ ਮਹਿਲਾ ਕਿਸਾਨਾਂ ਨੂੰ ਵੀ ਟਰੈਕਟਰ ਚਲਾਉਣ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ ਜੋ 26 ਜਨਵਰੀ ਦੇ ਟਰੈਕਟਰ ਮਾਰਚ ਵਿੱਚ ਟਰੈਕਟਰ ਚਲਾਉਂਦੀਆਂ ਹੋਈਆਂ ਸ਼ਾਮਲ ਹੋਣਗੀਆਂ।

ਕਿਸਾਨਾਂ ਦਾ ਮੰਨਣਾ ਹੈ ਕਿ ਅੱਜ ਦਾ ਮਾਰਚ ਸਰਕਾਰ ’ਤੇ ਦਬਾਅ ਬਣਾਵੇਗਾ ਕਿ ਉਹ ਹੱਡ ਚੀਰਵੀਂ ਠੰਢ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਇਸ ਅੰਦੋਲਨ ਦੀ ਸਮਾਪਤੀ ਦਾ ਮੁੱਢ ਬੰਨ੍ਹੇ।

ਕਿਸਾਨਾਂ ਦਾ ਸਪਸ਼ਟ ਕਹਿਣਾ ਹੈ ਕਿ ਉਨ੍ਹਾਂ ਨੂੂੰ ਕੇਂਦਰ ਵੱਲੋਂ ਕਾਨੂੰਨਾਂ ਵਿੱਚ ਸੋਧਾਂ ਦੀ ਤਜ਼ਵੀਜ਼ ਕਿਸੇ ਵੀ ਤਰ੍ਹਾਂ ਪਰਵਾਨ ਨਹੀਂ ਹੈ ਅਤੇ ਉਹ ਕੇਵਲ ਇਨ੍ਹਾਂ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਉਪਰੰਤ ਹੀ ਆਪਣਾ ਅੰਦੋਲਨ ਸਮਾਪਤ ਕਰਨਗੇ।

ਯਾਦ ਰਹੇ ਕਿ ਸਰਕਾਰ ਨਾਲ ਕਿਸਾਨਾਂ ਦੀਆਂ ਹੁਣ ਤਕ 7 ਗੇੜਾਂ ਦੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਜਿੱਥੇ ਸਰਕਾਰ ਬਿੱਲ ਕਿਸਾਨ ਹਿਤੂ ਦਾ ਰਟਨ ਰਟਦੀ ਜਾ ਰਹੀ ਹੈ ਉੱਥੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਮਾਰੂ ਦੱਸਦੇ ਹੋਏ ਮੁਕੰਮਲ ਤੌਰ ’ਤੇ ਰੱਦ ਕਰਨ ਦੀ ਗੱਲ ’ਤੇ ਅੜੇ ਹੋਏ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION