spot_img
43.1 C
Delhi
Monday, June 17, 2024
spot_img

ਪੰਜਾਬ ’ਚ ਪਹਿਲੀ ਵਾਰ ਗਰਮੀਆਂ ਦੀਆਂ ਛੁੱਟੀਆਂ ਲਈ ਵਿਦਿਆਰਥੀਆਂ ਨੂੰ ਦਿੱਤਾ ‘ਮਿਡ ਡੇ ਮੀਲ’ ਦਾ ਅਨਾਜ

ਸੰਗਰੂਰ, 26 ਜੁਲਾਈ, 2020:
ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ (ਮਿੱਡ ਡੇ ਮੀਲ) ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮਿੱਡ ਡੇ ਮੀਲ ਸਕੀਮ ਨੂੰ ਪੰਜਾਬ ’ਚ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਸ ਸਕੀਮ ਦੇ ਇਤਿਹਾਸ ’ਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਅਨਾਜ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਦਿੱਤਾ ਗਿਆ ਹੈ।

ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਗਰਮੀਆਂ ਦੀਆਂ ਛੁੱਟੀਆਂ ਲਈ ਬੱਚਿਆਂ ਨੂੰ ਮਿਡ ਡੇ ਮੀਲ ਸਕੀਮ ਦਾ ਲਾਭ ਨਹੀਂ ਦਿੱਤਾ ਗਿਆ।

ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਉਪਜੇ ਔਖੇ ਹਾਲਾਤਾਂ ਦੌਰਾਨ ਵੀ ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਸਕੀਮ ਤਹਿਤ ਬਣਦਾ ਅਨਾਜ ਵਿਦਿਆਰਥੀਆਂ ਨੂੰ ਉਨਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਇਸਦੇ ਨਾਲ ਹੀ ਤੈਅ ਮਾਪਦੰਡਾਂ ਤਹਿਤ ਖਾਣਾ ਬਣਾਉਣ ’ਤੇ ਖਰਚ ਕੀਤੇ ਜਾਣ ਵਾਲੀ ਰਾਸ਼ੀ ਵੀ ਸਿੱਧੇ ਉਨਾਂ ਦੇ ਖਾਤੇ ’ਚ ਪਾਈ ਜਾ ਰਹੀ ਹੈ। ਉਨਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਜੋ ਕਿ ਇਸ ਵਾਰ 11 ਅਪ੍ਰੈਲ ਤੋਂ 10 ਮਈ ਤੱਕ ਐਲਾਨੀਆਂ ਗਈਆਂ ਸਨ ਦਾ ਬਣਦਾ ਅਨਾਜ ਸਕੂਲਾਂ ਦੇ ਅਧਿਆਪਕਾਂ ਰਾਹੀਂ ਬੱਚਿਆਂ ਤੱਕ ਪਹੁੰਚਦਾ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਇਲਾਵਾ, 23 ਮਾਰਚ ਤੋਂ ਲੈ ਕੇ 10 ਮਈ 2020 ਤੱਕ ਸਿੱਖਿਆ ਵਿਭਾਗ ਵੱਲੋਂ ਮਿੱਡ ਡੇ ਮੀਲ ਦੇ ਅਨਾਜ ਦੀ ਵੰਡ ਦੌਰਾਨ ਹਰ ਐਤਵਾਰ ਅਤੇ ਹੋਰ ਛੁੱਟੀਆਂ ਦਾ ਅਨਾਜ ਵੀ ਸਕੂਲਾਂ ਨੂੰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ 11 ਮਈ 2020 ਤੋਂ ਬਾਅਦ ਹੀ ਅਨਾਜ ਦੀ ਵੰਡ ਦੌਰਾਨ ਐਤਵਾਰ ਤੇ ਹੋਰ ਛੁੱਟੀਆਂ ਕੱਢੀਆਂ ਗਈਆਂ ਹਨ।

ਉਨਾਂ ਦੱਸਿਆ ਕਿ ਅਕਾਦਮਿਕ ਵਰੇ 2020-21 ਦੀ ਪਹਿਲੀ ਤਿਮਾਹੀ (ਅਪ੍ਰੈਲ ਤੋਂ ਜੂਨ) ਦਾ 8262.23 ਮੀਟਿ੍ਰਕ ਟਨ ਅਨਾਜ ਸੀਲਬੰਦ ਲਿਫ਼ਾਫਿਆਂ ’ਚ ਪੈਕ ਕਰਕੇ ਵਿਦਿਆਰਥੀਆਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ ਹੈ ਜਦਕਿ ਦੂਸਰੀ ਤਿਮਾਹੀ (ਜੁਲਾਈ ਤੋਂ ਸਤੰਬਰ) ਲਈ 11,974 ਮੀਟਿ੍ਰਕ ਟਨ ਅਨਾਜ ਦੀ ਸਪਲਾਈ ਵੀ ਜਲਦ ਸਕੂਲਾਂ ਤੱਕ ਪੁੱਜ ਜਾਵੇਗੀ।

ਸ਼੍ਰੀ ਵਿਜੈ ਇੰਦਰ ਸਿਗਲਾ ਨੇ ਦੱਸਿਆ ਕਿ ਜਿਨਾਂ ਵਿਦਿਆਰਥੀਆਂ ਦੇ ਬੈਂਕ ਖਾਤੇ ਉਪਲਬਧ ਸਨ, ਦੇ ਖਾਤਿਆਂ ’ਚ ਤੈਅ ਮਾਪਦੰਡਾਂ ਅਨੁਸਾਰ ਖਾਣਾ ਬਣਾਉਣ ਦੀ ਰਾਸ਼ੀ ਪਾਈ ਜਾ ਚੁੱਕੀ ਹੈ ਪਰ ਕੁਝ ਬੱਚਿਆਂ ਦੇ ਬੈਂਕ ਖਾਤੇ ਉਪਲਬਧ ਨਾ ਹੋਣ ਕਾਰਨ ਇਹ ਰਾਸ਼ੀ ਸਕੂਲਾਂ ਕੋਲ ਹੀ ਪਈ ਹੈ ਜੋ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਕਦ ਵੰਡੇ ਜਾਣ ਦੀ ਮਨਾਹੀ ਹੈ।

ਉਨਾਂ ਕਿਹਾ ਕਿ ਕੈਸ਼ ਵੰਡਣ ਦੀ ਮਨਜੂਰੀ ਲਈ ਸਿੱਖਿਆ ਵਿਭਾਗ ਨੇ ਪੱਤਰ ਲਿਖ ਕੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਹੈ ਅਤੇ ਉਨਾਂ ਨੇ ਵੀ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਨਾਲ ਰਾਬਤਾ ਕੀਤਾ ਹੈ ਪਰ ਉਨਾਂ ਵੱਲੋਂ ਅਜੇ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨਾਂ ਕਿਹਾ ਕਿ ਪ੍ਰਵਾਨਗੀ ਮਿਲਣ ਤੋਂ ਤੁਰੰਤ ਬਾਅਦ ਬਚਦੀ ਰਾਸ਼ੀ ਵੀ ਵਿਦਿਆਰਥੀਆਂ ਨੂੰ ਨਕਦ ਦੇ ਦਿੱਤੀ ਜਾਵੇਗੀ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION