900 ਕਿੱਲੋ ਮਿਲਾਵਟੀ ਦੇਸੀ ਘੀ ਜ਼ਬਤ, ਇਮਾਰਤ ਸੀਲ

ਚੰਡੀਗੜ, 6 ਅਕਤੂਬਰ, 2019:
ਮਿਲਾਵਟਖ਼ੋਰਾਂ ’ਤੇ ਇੱਕ ਵਾਰ ਫਿਰ ਸਖ਼ਤ ਕਾਰਵਾਈ ਕਰਦਿਆਂ ਫੂਡ ਸੇਫਟੀ ਦੀ ਟੀਮ ਨੇ ਮਾਨਸਾ ਦੇ ਇੱਕ ਫੂਡ ਬਿਜ਼ਨਸ ਅਪ੍ਰੇਟਰ ਤੋਂ 900 ਕਿੱਲੋ ਮਿਲਾਵਟੀ ਦੇਸੀ ਘੀ ਜ਼ਬਤ ਕੀਤਾ ਹੈ, ਇਹ ਜਾਣਕਾਰੀ ਖ਼ੁਰਾਕ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ।

ਉਕਤ ੳਤਪਾਦਕ ਘੀ ਵਿੱਚ ਕੁਕਿੰਗ ਮੀਡਿੀਅਮ ਮਿਲਾਕੇ ਵੱਖ ਵੱਖ ਬਰਾਂਡਾਂ ਦੇ ਦੇਸੀ ਘੀ ਤਿਆਰ ਕਰਨ ਵਿੱਚ ਸ਼ਾਮਲ ਸੀ। ਟੀਮ ਨੂੰ 222 ਲੀਟਰ ਮਧੂ ਸਾਗਰ ਦੇਸੀ ਘੀ ਦੇ 12 ਬਕਸੇ, 550 ਲੀਟਰ ਕੇਸ਼ਵ ਘੀ ਦੇ 35 ਬਕਸੇ ਅਤੇ 125 ਲੀਟਰ ਡੇਅਰੀ ਕਿੰਗ ਕੁਕਿੰਗ ਮੀਡੀਅਮ ਦੇ 12 ਬਕਸੇ ਮਿਲੇ।

ਸ੍ਰੀ ਪੰਨੂ ਨੇ ਦੱਸਿਆ ਕਿ ਮਿਲਾਵਟਖੋਰੀ ਕਰਨ ਲਈ ਹਰਿਆਣਾ ਵਿੱਚ ਤਿਆਰ ਹੋਏ ਕੁਕਿੰਗ ਮੀਡੀਅਮ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਇਸਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕੁਕਿੰਗ ਮੀਡੀਅਮ ਗਵਾਂਢੀ ਸੂਬੇ ਤੋਂ ਕਿਉਂ ਖ਼ਰੀਦਿਆ ਜਾ ਰਿਹਾ ਸੀ।

ਇਸ ਦੌਰਾਨ ਫੂਡ ਸੇਫਟੀ ਟੀਮ ਮਾਨਸਾ ਨੇ ਦੇਸੀ ਘੀ ਅਤੇ ਕੁਕਿੰਕ ਮੀਡੀਅਮ ਦੇ ਸੈਂਪਲ ਲਏ ਅਤੇ ਅਗਲੇਰੀ ਜਾਂਚ ਲਈ ਸਟੇਟ ਲੈਬ ਭੇਜ ਦਿੱਤੇ ਅਤੇ ਉਕਤ ਫੂਡ ਬਿਜ਼ਨਸ ਅਪ੍ਰੇਟਰ ਦੀ ਇਮਾਰਤ ਸੀਲ ਕਰ ਦਿੱਤੀ।

Share News / Article

Yes Punjab - TOP STORIES