35.6 C
Delhi
Wednesday, April 24, 2024
spot_img
spot_img

9 ਸਾਲਾ ਬੱਚੀ ਨਾਲ ਬਲਾਤਕਾਰ ਦਾ ਦੋਸ਼ੀ ਕਾਬੂ – ਐਸ.ਐਸ.ਪੀ. ਨਾਨਕ ਸਿੰਘ ਨੇ ਕੀਤਾ ਖ਼ੁਲਾਸਾ

ਬਠਿੰਡਾ, 2 ਅਗਸਤ, 2019 –

ਜ਼ਿਲ੍ਹਾ ਪੁਲਿਸ ਮੁਖੀ ਡਾ.ਨਾਨਕ ਸਿੰਘ ਨੇ ਪ੍ਰੈਸ ਕਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਬਠਿੰਡਾ ਪੁਲਿਸ ਵਲੋਂ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਵਲੋਂ 2 ਅਗਸਤ 2019 ਨੂੰ ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਪਿੰਡ ਨੱਤ ਹਾਲ ਨੱਤ ਰੋਡ ਤਲਵੰਡੀ ਸਾਬੋ ਤੋਂ ਗ੍ਰਿਫਤਾਰ ਕੀਤਾ।

ਡਾ. ਨਾਨਕ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਜੁਲਾਈ ਨੂੰ ਥਾਣਾ ਤਲਵੰਡੀ ਸਾਬੋ ਵਿਖੇ ਮੁਕੱਦਮਾ ਦਰਜ ਹੋਇਆ। ਜੋ ਕਿ 24 ਜੁਲਾਈ ਨੂੰ ਇੱਕ ਲੜਕੀ ਜਿਸ ਦੀ ਉਮਰ ਕਰੀਬ 9 ਸਾਲ ਸੀ ਅਤੇ ਚੋਥੀ ਕਲਾਸ ਵਿੱਚ ਪੜ੍ਹਦੀ ਹੈ। ਆਪਣੇ ਸਕੂਲ ਦਾ ਕੰਮ ਕਰਨ ਲਈ ਦੁਕਾਨ ਤੋ ਪੈਨਸਲ ਲੈਣ ਲਈ ਗਈ ਸੀ, ਦੁਕਾਨ ਬੰਦ ਹੋਣ ਕਰਕੇ ਘਰ ਵਾਪਿਸ ਆ ਰਹੀ ਸੀ।

ਇੱਕ ਮੋਨਾ ਨੌਜਵਾਨ ਜੋ ਮੋਟਰਸਾਈਕਲ ’ਤੇ ਸਵਾਰ ਸੀ ਤੇ ਕਹਿਣ ਲੱਗਾ ਕਿ ਮੈਂ ਤੇਰਾ ਚਾਚਾ ਲੱਗਦਾ ਹਾਂ ਤੇਰੇ ਡੈਡੀ ਨੇ ਤੈਨੂੰ ਖੇਤ ਬੁਲਾਇਆ ਹੈ ਅਤੇ ਬੱਚੀ ਨੂੰ ਨੱਤ ਰੋਡ ’ਤੇ ਸੂਏ ਦੀ ਪੱਟੜੀ ਸੁੰਨਸਾਨ ਜਗ੍ਹਾ ’ਤੇ ਲੈ ਗਿਆ। ਜਿਸ ਨੇ ਬੱਚੀ ਨਾਲ ਗਲਤ ਹਰਕਤਾ ’ਤੇ ਬਲਾਤਕਾਰ ਕੀਤਾ ਤੇ ਧਮਕੀ ਦਿੱਤੀ ਕਿ ਜੇਕਰ ਆਪਣੇ ਘਰ ਦੱਸਿਆ ਤਾਂ ਤੈਨੂੰ ਮਾਰਕੇ ਦੱਬ ਦੇਵਾਗਾਂ।

ਲੜਕੀ ਨੇ ਘਰ ਆਕੇ ਸਾਰੀ ਗੱਲ ਦੱਸੀ ਜਿੰਨ੍ਹਾ ਨੇ ਲੜਕੀ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਲ ਕਰਵਾਇਆ। ਜਿਸ ’ਤੇ ਮੁਕੱਦਮਾ ਨੰਬਰ 216 ਮਿਤੀ 25-07-2019 ਅ/ਧ 376,506 9P3 3,4 PO3SO 1ct ਥਾਣਾ ਤਲਵੰਡੀ ਸਾਬੋ ਵਿਖੇ ਦਰਜ ਕੀਤਾ ਗਿਆ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਮੁਕੱਦਮੇ ਨੂੰ ਟਰੇਸ ਕਰਨ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਗੁਰਬਿੰਦਰ ਸਿੰਘ ਸੰਘਾ, PPS ਐਸ.ਪੀ (P29), ਹਰਪਾਲ ਸਿੰਘ ਗਰੇਵਾਲ, PPS ਡੀ.ਐਸ.ਪੀ (ਸ.ਡ) ਤਲਵੰਡੀ ਸਾਬੋ, ਜ਼ਸਪਿੰਦਰ ਸਿੰਘ ਗਿੱਲ, PPS, ਡੀ.ਐਸ.ਪੀ (Major 3rime) ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਤਲਵੰਡੀ ਸਾਬ ਇੰਸਪੈਕਟਰ ਹਰਵਿੰਦਰ ਸਿੰਘ, ਐਸ.ਆਈ ਤਰਜਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ-2, ਬਠਿੰਡਾ ਦੀਆਂ ਵੱਖ-ਵੱਖ ਟੀਮਾਂ ਤਿਆਰ ਕੀਤੀਆ ਗਈਆ, ਜਿੰਨ੍ਹਾ ਨੇ ਹਰ ਪਹਿਲੂ ਨੂੰ ਅਹਿਮੀਅਤ ਨਾਲ ਦੇਖਦਿਆ ਉਕਤ ਟੀਮਾਂ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁਕੱਦਮਾ ਵਿੱਚ ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਪਿੰਡ ਨੱਤ ਹਾਲ ਨੱਤ ਰੋਡ ਤਲਵੰਡੀ ਸਾਬੋ ਨੂੰ ਗ੍ਰਿਫਤਾਰ ਕੀਤਾ।

ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਵਾਰਦਾਤ ਵਿੱਚ ਵਰਤਿਆ ਲਾਲ ਰੰਗ ਦਾ ਮੋਟਰਸਾਈਕਲ ਨੰਬਰ ਪੀ.ਬੀ. 28 ਸੀ. 1771 ਹੀਰੋ ਹਾਂਡਾ ਸੀ.ਡੀ. ਡੀਲੈਕਸ ਵੀ ਬਰਾਮਦ ਕੀਤਾ ਗਿਆ ਹੈ। ਕਰੀਬ ਇੱਕ ਸਾਲ ਪਹਿਲਾ ਗੁਰਸੇਵਕ ਸਿੰਘ ਪਰ ਥਾਣਾ ਤਲਵੰਡੀ ਸਾਬੋ ਵਿਖੇ ਹੀ ਮੁਕੱਦਮਾ ਨੰਬਰ 109 ਮਿਤੀ 14-05-2018 ਅ/ਧ 377 9P3 ਥਾਣਾ ਤਲਵੰਡੀ ਸਾਬੋ ਦਰਜ ਹੋਇਆ ਸੀ। ਗੁਰਸੇਵਕ ਸਿੰਘ ਮਿਤੀ 10-10-2018 ਨੂੰ ਜੇਲ੍ਹ ਤੋ ਬਾਹਰ ਆਇਆ ਸੀ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜੋ ਪੁੱਛਗਿੱਛ ਹੋਰ ਡੂੰਘਾਈ ਨਾਲ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION