25.6 C
Delhi
Saturday, April 20, 2024
spot_img
spot_img

7845 ਮਰੀਜ਼ ਆਕਸੀਜਨ ’ਤੇ, 213 ਵੈਂਟੀਲੇਟਰ ’ਤੇ: ਪੰਜਾਬ ’ਚ 157 ਮੌਤਾਂ, 6798 ਨਵੇਂ ਪਾਜ਼ਿਟਿਵ ਕੇਸ

ਯੈੱਸ ਪੰਜਾਬ
ਚੰਡੀਗੜ੍ਹ, 3 ਮਈ, 2021:
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ ਹਰ ਦਿਨ ਦੇ ਨਾਲ ਗੰਭੀਰ ਹੁੰਦੀ ਜਾ ਰਹੀ ਹੈ, ਅਜੇ ਵਾਪਸੀ ਵਿਖ਼ਾਈ ਨਹੀਂ ਦੇ ਰਹੀ।

ਅੱਜ ਹਾਸਲ ਹੋਈ ਰਿਪੋਰਟਮੁਤਾਬਕ ਪਿਛਲੇ 24 ਘੰਟਿਆਂ ਵਿੱਚ 157 ਵਿਅਕਤੀ ਕੋਰੋਨਾ ਦੀ ਭੇਟ ਚੜ੍ਹ ਕੇ ਦਮ ਤੋੜ ਗਏ ਜਦਕਿ 6798 ਹੋਰ ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆੲ!ੇ।

ਰਾਜ ਅੰਦਰ 2020 ਵਿੱਚ ਕੋਰੋਨਾ ਦੀ ਸ਼ੁਰੂਆਤ ਤੋਂ ਹੁਣ ਤਕ 9472 ਵਿਅਕਤੀ ਕੋਰੋੁਨਾ ਕਾਰਨ ਜਾਨ ਗੁਆ ਚੁੱਕੇ ਹਨ। ਇ!ਸ ਵੇਲੇ ਰਾਜ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਵਧਕੇ 60709 ਤਕ ਜਾ ਪੁੱਜੀ ਹੈ।

ਰਾਜ ਅੰਦਰ ਅੱਜ ਹੋਈਆਂ 157 ਮੌਤਾਂ ਵਿੱਚੋਂ ਸਭ ਤੋਂ ਵੱਧ 21 ਮੌਤਾਂ ਅੱਜ ਲੁਧਿਆਣਾ ਵਿੱਚ ਹੋਈਆਂ। ਸੰਗਰੂਰ ਵਿੱਚ 16, ਅੰਮ੍ਰਿਤਸਰ ਅਤੇ ਬਠਿੰਡਾ ਵਿੱਚ 13-13, ਮੋਹਾਲੀ ਵਿੱਚ 12, ਪਠਾਨਕੋਟ ਵਿੱਚ 11 ਅਤੇ ਪਟਿਆਲਾ ਵਿੱਚ 10 ਮੌਤਾਂ ਹੋਈਆਂ।

ਉਕਤ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ 9, ਮੁਕਤਸਰ ਅਤੇ ਫ਼ਾਜ਼ਿਲਕਾ ਵਿੱਚ 8-8, ਜਲੰਧਰ ਵਿੱਚ 7, ਤਰਨ ਤਾਰਨ ਅਤੇ ਕਪੂਰਥਲਾ ਵਿੱਚ 5-5, ਫ਼ਰੀਦਕੋਟ ਅਤੇ ਗੁਰਦਾਸਪੁਰ ਵਿੱਚ 4-4, ਬਰਨਾਲਾ ਵਿੱਚ 3, ਨਵਾਂਸ਼ਹਿਰ, ਮਾਨਸਾ ਅਤੇ ਫ਼ਤਹਿਗੜ੍ਹ ਸਾਹਿਬ ਵਿੱਚ 2-2, ਮੋਗਾ ਅਤੇ ਫਿਰੋਜ਼ਪੁਰ ਵਿੱਚ ਇਕ ਇਕ ਵਿਅਕਤੀ ਨੇ ਦਮ ਤੋੜਿਆ।

ਅੱਜ ਆਏ ਨਵੇਂ ਪਾਜ਼ਿਟਿਵ ਕੇਸਾਂ ਵਿੱਚੋਂ 1198 ਕੇਸ ਲੁਧਿਆਣਾ ਵਿੱਚ, 697 ਜਲੰਧਰ ਵਿੱਚ, 623 ਬਠਿੰਡਾ ਵਿੱਚ, 534 ਮੋਹਾਲੀ ਵਿੱਚ, 491 ਪਟਿਆਲਾ ਅਤੇ 421 ਕੇਸ ਅੰਮਿਤਸਰ ਵਿੱਚ ਆਏ।

ਸੂਬੇ ਦੇ ਹੋਰ ਵੇਰਵੇ ਅਤੇ ਜ਼ਿਲ੍ਹਾ ਵਾਰ ਸਥਿਤੀ ਵੇਖ਼ਣ ਲਈ ਇੱਥੇ ਕਲਿੱਕ ਕਰੋ:

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION