32.8 C
Delhi
Monday, April 22, 2024
spot_img
spot_img

ਕੈਲੀਫੋਰਨੀਆ ਵਿਚ ਮਿਡਲ ਸਕੂਲ ਦੇ 7 ਵਿਦਿਆਰਥੀ ਓਵਰਡੋਜ਼ ਕਾਰਨ ਹਸਪਤਾਲ ਦਾਖਲ ਕਰਵਾਏ

ਯੈੱਸ ਪੰਜਾਬ
ਸੈਕਰਾਮੈਂਟੋ, 3 ਦਸੰਬਰ, 2022 (ਹੁਸਨ ਲੜੋਆ ਬੰਗਾ)
ਕੈਲੀਫੋਰਨੀਆ ਦੇ ਲਾਸ ਏਂਜਲਸ ਖੇਤਰ ਦੇ ਇਕ ਮਿਡਲ ਸਕੂਲ ਦੇ 7 ਵਿਦਿਆਰਥੀਆਂ ਨੂੰ ਕੋਈ ਸ਼ੱਕੀ ਨਸ਼ੀਲਾ ਪਦਾਰਥ ਵਧ ਮਾਤਰਾ ਵਿਚ ਖਾ ਜਾਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਪ੍ਰਗਟਾਵਾ ਲਾਸ ਏਂਜਲਸ ਦੇ ਅੱਗ ਬੁਝਾਊ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕੀਤਾ ਹੈ।

ਲਾਸ ਏਂਜਲਸ ਯੁਨੀਫਾਈਡ ਸਕੂਲ ਡਿਸਟ੍ਰਿਕਟ ਨੇ ਕਿਹਾ ਹੈ ਕਿ ਅਜੇ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਵਿਦਿਆਰਥੀਆਂ ਨੇ ਕਿਹੜਾ ਨਸ਼ੀਲਾ ਪਦਾਰਥ ਖਾਧਾ ਸੀ।

ਸਕੂਲ ਡਿਸਟ੍ਰਿਕਟ ਅਨੁਸਾਰ ਨੂਇਸ ਮਿਡਲ ਸਕੂਲ ਦੇ ਕੁਝ ਵਿਦਿਆਰਥੀ ਠੀਕ ਨਾ ਹੋਣ ਦੀ ਸ਼ਿਕਾਇਤ ਮਿਲਣ ‘ਤੇ ਅਧਿਕਾਰੀਆਂ ਨੇ ਤੁਰੰਤ ਮੈਡੀਕਲ ਵੈਨ ਸਕੂਲ ਵਿਚ ਭੇਜੀ। 12 ਤੋਂ 15 ਸਾਲ ਦੇ 10 ਵਿਦਿਆਰਥੀਆਂ ਵੱਲੋਂ ਨਸ਼ੀਲਾ ਪਦਾਰਥ ਖਾਧਾ ਹੋਣ ਦੀ ਜਾਂਚ ਕੀਤੀ ਗਈ ਜਿਨਾਂ ਵਿਚੋਂ 7 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਅਧਿਕਾਰੀਆਂ ਵੱਲੋਂ ਸਮੁੱਚੇ ਸਕੂਲ ਦੀ ਤਲਾਸ਼ੀ ਵੀ ਲਈ ਗਈ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਹੋਰ ਕੋਈ ਵਿਦਿਆਰਥੀ ਬਿਮਾਰ ਨਾ ਹੋਵੇ। ਸਕੂਲ ਡਿਸਟ੍ਰਿਕਟ ਨੇ ਕਿਹਾ ਹੈ ਕਿ ਇਸ ਘਟਨਾ ਦੇ ਬਾਵਜੂਦ ਸਕੂਲ ਸੁਰੱਖਿਅਤ ਹੈ ਇਸ ਨੂੰ ਹਦਾਇਤਾਂ ਅਨੁਸਾਰ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION