31.7 C
Delhi
Saturday, April 20, 2024
spot_img
spot_img

7 ਤਕ ਕਾਰਵਾਈ ਨਾ ਹੋਈ ਤਾਂ 10 ਨੂੰ ਹੋਵੇਗਾ ਚੱਕਾ ਜਾਮ: ਸਕਾਲਰਸ਼ਿਪ ਮਾਮਲੇ ’ਤੇ ਸੰਤ ਸਮਾਜ ਦਾ ਸਰਕਾਰ ਨੂੰ ਅਲਟੀਮੇਟਮ

ਜਲੰਧਰ, ਅਕਤੂਬਰ 01, 2020:
ਭਗਵਾਨ ਵਾਲਮੀਕਿ, ਗੁਰੂ ਰਵਿਦਾਸ, ਸਤਿਗੁਰੂ ਕਬੀਰ ਜੀ ਨਾਲ ਸਬੰਧਿਤ ਸਮੂਹ ਸੰਤਾਂ ਮਹਾਂਪੁਰਸ਼ਾਂ, ਡਾ. ਭੀਮ ਰਾਓ ਅੰਬੇਡਕਰ ਸਭਾ ਸੁਸਾਇਟੀਆਂ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦਾ ਅੱਜ ਦਾ ਇਹ ਇਕੱਠ ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ‘ਚ ਹੋਏ ਘਪਲੇ ਅਤੇ 1650 ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਪੜ੍ਹਾਈ ਵਾਸਤੇ ਦਾਖਲੇ ਨਾ ਦੇਣ ਦੇ ਗੰਭੀਰ ਮੁੱਦੇ ‘ਤੇ ਵਿਚਾਰਾਂ ਕਰਨ ਵਾਸਤੇ ਬੁਲਾਇਆ ਗਿਆ।

ਵਿਚਾਰ ਚਰਚਾ ਉਪਰੰਤ ਅੱਜ ਦਾ ਇਹ ਇਕੱਠ ਮਹਿਸੂਸ ਕਰਦਾ ਹੈ ਕਿ ਅਜਿਹਾ ਹੋਣ ਨਾਲ ਅਨੁਸੂਚਿਤ ਜਾਤੀਆਂ ਦੇ ਲੱਖਾਂ ਹੀ ਵਿਦਿਆਰਥੀਆਂ ਦਾ ਭਵਿੱਖ ਤਬਾਹ ਹੋ ਜਾਵੇਗਾ।

ਸਰਕਾਰ ਹੁਣ ਤੱਕ ਘਪਲੇ ਵਿਚ ਸ਼ਾਮਿਲ ਅਧਿਕਾਰੀਆਂ ਜਾਂ ਰਾਜਨੀਤਿਕ ਲੋਕਾਂ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਲੈ ਰਹੀ ਅਤੇ ਨਾਂ ਹੀ ਸਕਾਲਰਸ਼ਿਪ ਸਕੀਮ ਅਧੀਨ ਫੰਡ ਰਲੀਜ਼ ਕਰ ਰਹੀ ਹੈ। ਜਿਨ੍ਹਾਂ ਕਾਲਜਾਂ ਨੇ ਐਸ.ਸੀ. ਵਰਗ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਦਾਖਲਾ ਨਾਂ ਦੇਣ ਦਾ ਐਲਾਨ ਕੀਤਾ ਹੈ, ਉਨ੍ਹਾਂ ਦੇ ਖਿਲਾਫ਼ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ।

ਅੱਜ ਦਾ ਇਹ ਇਕੱਠ ਸਰਕਾਰ ਦੇ ਇਸ ਰਵੱਈਏ ਦੀ ਸਖਤ ਨਿੰਦਾ ਕਰਦਾ ਹੈ ਅਤੇ ਐਲਾਨ ਕਰਦਾ ਹੈ ਕਿ ਅਗਰ 7 ਅਕਤੂਬਰ ਤੱਕ ਘਪਲੇ ਵਿਚ ਸ਼ਾਮਿਲ ਵਿਅਕਤੀਆਂ ਦੇ ਖਿਲਾਫ਼ ਅਤੇ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਤਾਂ 10 ਅਕਤੂਬਰ ਨੂੰ ਪੂਰੇ ਪੰਜਾਬ ਵਿਚ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਸਮੁੱਚਾ ਅਨੁਸੂਚਿਤ ਜਾਤੀ ਭਾਈਚਾਰਾ ਸੜਕਾਂ ‘ਤੇ ਆਵੇਗਾ ਅਤੇ ਚੱਕਾ ਜਾਮ ਕਰੇਗਾ।

ਅਗਰ ਫਿਰ ਵੀ ਸਰਕਾਰ ਨਹੀਂ ਜਾਗਦੀ ਤਾਂ ਅਗਲਾ ਕਦਮ ਸਰਕਾਰੀ ਧਿਰ ਨਾਲ ਸਬੰਧਿਤ ਸਾਰੇ ਐਮ.ਐਲ.ਏ, ਮੰਤਰੀ, ਲੋਕ ਸਭਾ ਅਤੇ ਰਾਜ ਸਭਾ ਮੈਂਬਰ, ਜਿਹੜੇ ਅਨੁਸੂਚਿਤ ਜਾਤੀਆਂ ਨਾਲ ਸਬੰਧ ਰੱਖਦੇ ਹਨ ਦੇ ਘਰਾਂ ਦਾ ਘਿਰਾਓ ਕਰਨ ਦਾ ਹੋਵੇਗਾ। ਇਸ ਦੀ ਤਰੀਕ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਅੱਜ ਦਾ ਇਹ ਇਕੱਠ ਸਰਕਾਰ ਨੂੰ ਚੇਤਾਵਨੀ ਦਿੰਦਾ ਹੈ ਕਿ ਅਨੁਸੂਚਿਤ ਜਾਤੀ ਵਰਗ ਦੇ ਇਸ ਰੋਹ ਵਿਚੋਂ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।

ਇਹ ਇਕੱਠ ਸਰਕਾਰ ਤੋਂ ਇਹ ਵੀ ਮੰਗ ਕਰਦਾ ਹੈ ਕਿ—

1) ਪੰਜਾਬ ਸਰਕਾਰ ਵੱਲੋਂ ਸਕਾਲਰਸ਼ਿਪ ਘਪਲੇ ਦੀ ਜਾਂਚ ਵਾਸਤੇ ਜੋ ਤਿੰਨ ਮੈਂਬਰੀ ਅਫ਼ਸਰਾਂ ਦੀ ਕਮੇਟੀ ਬਣਾਈ ਸੀ, ਜਿਸਨੂੰ ਤਿੰਨ ਦਿਨਾਂ ਵਿਚ ਜਾਂਚ ਮੁਕੰਮਲ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ, ਉਹ ਰਿਪੋਰਟ ਜਨਤਕ ਕੀਤੀ ਜਾਵੇ ਅਤੇ ਪਾਏ ਜਾਣ ਵਾਲੇ ਦੋਸ਼ੀਆਂ ਦੇ ਖਿਲਾਫ਼ ਤੁਰੰਤ ਐਕਸ਼ਨ ਲਿਆ ਜਾਵੇ।

2) ਜਿਨ੍ਹਾਂ 1650 ਕਾਲਜਾਂ ਨੇ ਐਸ.ਸੀ. ਵਿਦਿਆਰਥੀ ਨੂੰ ਦਾਖਲਾ ਨਾ ਦੇਣ ਦਾ ਐਲਾਨ ਕੀਤਾ ਹੈ ਉਨ੍ਹਾਂ ਦੇ ਮੁਖੀਆਂ ਦੇ ਖਿਲਾਫ਼ ਐਸ.ਸੀ/ਐਸ.ਟੀ. ਅੱਤਿਆਚਾਰ ਨਿਵਾਰਨ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇ।

3) ਸੰਵਿਧਾਨ ਦੀ 85ਵੀਂ ਸੋਧ ਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਨੂੰ ਪੰਜਾਬ ਵਿਚ ਲਾਗੂ ਕੀਤਾ ਜਾਵੇ ਅਤੇ ਐਸ.ਸੀ. ਮੁਲਾਜ਼ਮ ਮਾਰੂ ਪਰਸੋਨਲ ਵਿਭਾਗ ਵੱਲੋਂ ਜਾਰੀ 10-10-14 ਦੀ ਗੈਰ ਵਿਧਾਨਕ ਚਿੱਠੀ ਤੁਰੰਤ ਵਾਪਸ ਲਈ ਜਾਵੇ। ਸਰਕਾਰੀ ਨੌਕਰੀਆਂ ਵਿਚ ਐਸ.ਸੀ. ਵਰਗ ਨਾਲ ਸਬੰਧਿਤ ਬੈਕ-ਲਾਗ ਤੁਰੰਤ ਪੂਰਾ ਕੀਤਾ ਜਾਵੇ ਅਤੇ ਅੱਗੋਂ ਆਬਾਦੀ ਦੇ ਅਨੁਪਾਤ ਅਨੁਸਾਰ ਰਿਜ਼ਰਵੇਸ਼ਨ ਤਹਿ ਕੀਤੀ ਜਾਵੇ ਅਤੇ ਆਬਾਦੀ ਦੇ ਅਨੁਪਾਤ ਮੁਤਾਬਿਕ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਬਜਟ ਹਿੱਸਾ ਤਹਿ ਕੀਤਾ ਜਾਵੇ।

ਅੱਜ ਦਾ ਇਹ ਇਕੱਠ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਦੇ ਕਾਰਨ 8 ਅਕਤੂਬਰ ਨੂੰ ਚੱਕਾ ਜਾਮ ਕਰਨ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ। ਜਿਹੜੀਆਂ ਵੀ ਰਾਜਨੀਤਕ ਪਾਰਟੀਆਂ ਜਾਂ ਹੋਰ ਜਥੇਬੰਦੀਆਂ ਨੇ ਇਸ ਮੁੱਦੇ ‘ਤੇ ਧਰਨੇ, ਮੁਜ਼ਾਹਰੇ ਆਦਿ ਕਰਕੇ ਪ੍ਰੋਟੈਸਟ ਕੀਤੇ ਹਨ ਅੱਜ ਇਹ ਇਕੱਠ ਉਨ੍ਹਾਂ ਸਾਰਿਆਂ ਦੀ ਪ੍ਰਸ਼ੰਸਾ ਕਰਦਾ ਹੈ ਅਤੇ ਆਸ ਕਰਦਾ ਹੈ ਕਿ ਉਹ ਇਸ ਸਾਂਝੇ ਪ੍ਰੋਗਰਾਮ ਵਿਚ ਵੀ ਵੱਧ ਚੜ ਕੇ ਸ਼ਾਮਿਲ ਹੋਣਗੇ।

ਮੀਟਿੰਗ ਦੇ ਸ਼ੁਰੂ ਵਿਚ ਹਾਥਰਸ (ਯੂ.ਪੀ.) ਵਿਚ ਜਬਰ ਜਨਾਹ ਪੀੜਤ ਮਰੀ ਬੇਟੀ ਮਨੀਸ਼ਾ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਗਈ। ਸਰਕਾਰ ਤੋਂ ਮੰਗ ਕੀਤੀ ਗਈ ਕਿ ਦੋਸ਼ੀ ਦਰਿੰਦਿਆਂ ਦੇ ਖਿਲਾਫ਼ ਸਪੈਸ਼ਲ ਕੋਰਟ ਸਥਾਪਿਤ ਕਰਕੇ ਇਕ ਮਹੀਨੇ ਅੰਦਰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ।

ਸੰਤ ਸਰਵਣ ਦਾਸ, ਸੰਤ ਸਤਵਿੰਦਰ ਹੀਰਾ, ਮਹੰਤ ਪ੍ਰਸ਼ੋਤਮ ਲਾਲ, ਸੰਤ ਜਗਵਿੰਦਰ ਲਾਂਬਾ, ਸੰਤ ਲਾਲ ਦਾਸ ਪਿਆਲਾਂ, ਸੰਤ ਸੁਰਿੰਦਰ ਦਾਸ, ਸੰਤ ਪਰਮਜੀਤ ਦਾਸ ਨਗਰ, ਸੰਤ ਪ੍ਰਮੇਸ਼ਵਰੀ ਦਾਸ, ਸੰਤ ਪ੍ਰੀਤਮ ਦਾਸ, ਸੰਤ ਧਰਮਾ ਸਿੰਘ, ਸੰਤ ਸੋਹਣ ਲਾਲ, ਸੰਤ ਬਲਦੇਵ ਸਿੰਘ, ਸੰਤ ਮੋਹਣ ਦਾਸ, ਸੰਤ ਪਰਗਟ ਨਾਥ ਰਹੀਮਪੁਰ, ਸੰਤ ਗੁਰਮੀਤ ਦਾਸ, ਸੰਤ ਸਰੂਪ ਦਾਸ, ਸੰਤ ਜਗੀਰ ਸਿੰਘ, ਸੰਤ ਗਿਰਧਾਰੀ ਲਾਲ, ਸੰਤ ਕਰਨੈਲ ਸਿੰਘ ਲਹਿਰਾਗਾਗਾ, ਸੰਤ ਬਲਵੰਤ ਨਾਥ, ਓਮ ਪ੍ਰਕਾਸ਼, ਸੰਤ ਕਰਮ ਚੰਦ, ਸੁਖਵਿੰਦਰ ਕੋਟਲੀ, ਰਮੇਸ਼ ਚੌਹਕਾਂ, ਭਾਈ ਅੰਮ੍ਰਿਤ ਪਾਲ ਸਿੰਘ, ਓਮ ਪ੍ਰਕਾਸ਼, ਡਾ. ਜੀ.ਸੀ. ਕੌਲ, ਕਸ਼ਮੀਰ ਸਿੰਘ, ਡਾ. ਸ਼ਿਵ ਦਿਆਲ, ਜੀਵਨ ਸਿੰਘ, ਡਾ. ਸ਼ਿਵ ਦਿਆਲ, ਕਮਲ ਜਨਾਗਲ ਰਾਮ ਮੂਰਤੀ, ਅਮਿਤ ਕੁਮਾਰ ਪਾਲ, ਰਾਜੇਸ਼ ਬਾਘਾ, ਮੱਖਣ ਸਿੰਘ ਤਾਹਰਪੁਰੀ, ਬਲਵੀਰ ਸਿੰਘ ਕਰੀਹਾ, ਜਸਵੰਤ ਰਾਏ, ਸੁਦੇਸ਼ ਕਲਿਆਮ, ਅਮਰ ਸਿੰਘ ਗਹਿਰੀ, ਰਮਨ ਮਾਹੀ, ਚੰਦਰ ਮੋਹਣ ਪਤਾਰਾ, ਮਾ. ਤਰਸੇਮ ਸਿੰਘ, ਮਨਜੀਤ ਬਾਲੀ ਤੱਲ੍ਹਣ, ਜਗਦੀਸ਼ ਰਾਣਾ, ਦਰਸ਼ਨ ਲਾਲ ਭਗਤ, ਕੇਵਲ ਭੱਟੀ, ਸੰਤ ਹੀਰਾ ਸਿੰਘ, ਸੰਤ ਨਛੱਤਰ ਦਾਸ, ਡਾ. ਮੱਖਣ ਸੰਗਰੂਰ, ਵਿਕਰਮਜੀਤ ਸਿੰਘ ਗਹਿਰੀ, ਜਗਦੀਸ਼ ਦੀਸ਼, ਬੀਰ ਚੰਦ ਸੁਰੀਲਾ, ਦੀਪਕ ਬਾਲੀ, ਬਲਵੀਰ ਮਹੇ, ਜਗਦੀਸ਼ ਦੀਸ਼ਾ ਆਦਿ ਹਾਜ਼ਰ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION