6 pro-Khalistan YouTube Channels blocked on India Govt’s request
ਯੈੱਸ ਪੰਜਾਬ
ਨਵੀਂ ਦਿੱਲੀ, 10 ਮਾਰਚ, 2023:
ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੀ ਸਿਫਾਰਿਸ਼ ’ਤੇ ਯੂ ਟਿਊਬ ’ਤੇ ਚੱਲ ਰਹੇ 6 ਚੈਨਲ ਬਲਾਕ ਕਰ ਦਿੱਤੇ ਗਏ ਹਨ।
ਮੰਤਰਾਲੇ ਦੇ ਸਕੱਤਰ ਸ੍ਰੀ ਅਪੂਰਵਾ ਚੰਦਰਾ ਅਨੁਸਾਰ 6 ਤੋਂ 8 ਚੈਨਲ ਪਿੱਛਲੇ 10 ਦਿਨਾਂ ਦੇ ਅੰਦਰ ਬਲਾਕ ਕੀਤੇ ਗਏ ਹਨ। ਇਹ ਸਾਰੇ ਚੈਨਲ ਵਿਦੇਸ਼ਾਂ ਤੋਂ ਉਪਰੇਟ ਕੀਤੇ ਜਾ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਚਲਾਏ ਜਾਣ ਵਾਲੇ ਇਹ ਚੈਨਲ ਸਰਹੱਦੀ ਸੂਬੇ ਦਾ ਮਾਹੌਲ ਵਿਗਾੜ ਰਹੇ ਸਨ।
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਯੂ ਟਿਊਬ ਸਰਕਾਰ ਦੀ ਬੇਨਤੀ ’ਤੇ 48 ਘੰਟਿਆਂ ਦੇ ਅੰਦਰ ਹੀ ਚੈਨਲ ਬਲਾਕ ਕਰ ਦਿੰਦਾ ਹੈ।
ਉਹਨਾਂ ਦੱਸਿਆ ਕਿ ਸਰਕਾਰ ਨੇ ਯੂ ਟਿਊਬ ਨੂੰ ਆਧੁਨਿਕ ਤਕਨੀਕ ਦੀ ਮਦਦ ਨਾਲ ਇਤਰਾਜ਼ਯੋਗ ਕੰਟੈਂਟ ਵਾਲੇ ਚੈਨਲ ਬਲਾਕ ਕਰਨ ਲਈ ਕਿਹਾ ਹੈ ਪਰ ਯੂ ਟਿਊਬ ਦੀ ਸਮੱਸਿਆ ਇਹ ਹੈ ਕਿ ਭਾਰਤ ਵਿੱਚ ਜ਼ਿਆਦਾ ਕੰਟੈਂਟ ਖ਼ੇਤਰੀ ਭਾਸ਼ਾਵਾਂ ਵਿੱਚ ਹੁੰਦਾ ਹੈ ਅਤੇ ਯੂ ਟਿਊਬ ਕੋਲ ਕੇਵਲ ਅੰਗਰੇਜ਼ੀ ਕੰਟੈਂਟ ਨੂੰ ਮਾਨੀਟਰ ਕਰਨ ਦੀ ਹੀ ਸੁਵਿਧਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ