6 ਮਈ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਫਿਲਮ ‘ਮਾਂ’ ਦਾ ਦੁੱਜਾ ਭਾਵਨਾਤਮਕ ਗੀਤ ‘ਹਰ ਜਨਮ’ ਰਿਲੀਜ਼

ਯੈੱਸ ਪੰਜਾਬ
27 ਅਪ੍ਰੈਲ, 2022 –
ਦੁਨੀਆ ਭਰ ਵਿੱਚ ਮਾਂ ਦੀ ਮਹਾਨਤਾ ਨੂੰ ਦਰਸ਼ਾਉਂਦਾ ਮਾਂ ਦਿਵਸ ਦਾ ਜਸ਼ਨ ਮਨਾਉਂਦੇ ਹੋਏ, ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਆਈਕੋਨਿਕ ਫਿਲਮ ‘ਮਾਂ’ ਪੇਸ਼ ਕੀਤੀ, ਜੋ ਪਹਿਲਾਂ ਹੀ ਦਰਸ਼ਕਾਂ ਵਿੱਚ ਉਤਸ਼ਾਹ ਦੀਆਂ ਲਹਿਰਾਂ ਨੂੰ ਸਥਾਪਿਤ ਕਰ ਚੁੱਕੀ ਹੈ। ਇਸ ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਦੁਆਰਾ ਜਾ ਰਿਹਾ ਹੈ; ਸਹਿ-ਨਿਰਮਾਤਾ ਵਜੋਂ ਭਾਨਾ ਐਲ.ਏ ਅਤੇ ਵਿਨੋਦ ਅਸਵਾਲ ਦੇ ਨਾਲ। ਅੱਜ ਕਮਲ ਖਾਨ ਦੀ ਸੁਰੀਲੀ ਆਵਾਜ਼ ‘ਚ ਸਾਗਾ ਹਿਟਸ ‘ਤੇ ਇਕ ਹੋਰ ਧਮਾਕੇਦਾਰ ਗੀਤ ‘ਹਰ ਜਨਮ’ ਰਿਲੀਜ਼ ਹੋਇਆ ਹੈ ਜਿਸਦੇ ਬੋਲ ਫਤਿਹ ਸ਼ੇਰਗਿੱਲ ਨੇ ਲਿਖੇ ਹਨ ਅਤੇ ਸੰਗੀਤ ਜੇ ਕੇ ਨੇ ਦਿੱਤਾ ਹੈ।

ਇਹ ਗੀਤ ਬਹਿਕ ਹਰ ਮਾਂ ਦੀਆਂ ਭਾਵਨਾਵਾਂ ਨੂੰ ਮੋਹ ਲਵੇਗਾ। ਗੀਤ ਇੱਕ ਮਾਂ ਦੀ ਯਾਤਰਾ ਨੂੰ ਦਰਸਾਉਂਦਾ ਹੈ ਜਿਸਦੀ ਖੁਸ਼ੀ ਸਿਰਫ ਉਸਦੇ ਬੱਚਿਆਂ ਦੀ ਮੁਸਕਾਨ ਹੈ ਜੋ ਆਪਣੇ ਬੱਚਿਆਂ ਨੂੰ ਗੁਆਉਣ ਦੇ ਡਰ ਵਿਚ ਬਾਦਲ ਜਾਂਦੀ ਹੈ। ਫਿਲਮ ਵਿਚ ਮਾਂ ਦੇ ਕਿਰਦਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸ਼ਾਯਾ ਗਿਆ ਹੈ ਜਿਦਿਆਂ ਅੱਖਾਂ ਆਪਣੇ ਪੁੱਤਰਾਂ ਦੇ ਪਿਆਰ ਨਾਲ ਢਕੀਆਂ ਹੋਈਆਂ ਹਨ।

ਫਿਲਮ ਆਪਣੇ ਦਰਸ਼ਕਾਂ ਨੂੰ ਆਪਣੇ ਹਰ ਨਵੇਂ ਗੀਤ ਨਾਲ ਮੋਹਿਤ ਕਰ ਰਹੀ ਹੈ। ਐੱਨ ਹੀ ਨਹੀਂ ਫਿਲਮ ਦੀ ਸਟਾਰ ਕਾਸਟ ਦੀ ਮੇਹਨਤ ਵੀ ਸਾਨੂ ਸਾਫ ਦਿਖਾਇ ਦੇ ਰਹੀ ਹੈ ਜਿਨ੍ਹਾਂ ਨੇ ਆਪਣੇ ਕਿਰਦਾਰਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਵਿੱਚ ਦਰਸਾਇਆ ਹੈ।

‘ਅਰਦਾਸ’ ਅਤੇ ‘ਅਰਦਾਸ ਕਰਨ’ ਦੇ ਨਿਰਮਾਤਾਵਾਂ ਵੱਲੋਂ ਇਸ ਫਿਲਮ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ ਹੈ। ‘ਮਾਂ’ ਨੂੰ ਬਲਜੀਤ ਸਿੰਘ ਦਿਓ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਦੁਨੀਆ ਭਰ ਵਿੱਚ 6 ਮਈ 2022 ਨੂੰ ਮਦਰਜ਼ ਡੇ ਵੀਕੈਂਡ ‘ਤੇ ਸਿਨੇਮਾਘਰਾਂ ਵਿੱਚ ਆਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ