22.1 C
Delhi
Friday, March 29, 2024
spot_img
spot_img

550ਵਾਂ ਪ੍ਰਕਾਸ਼ ਪੁਰਬ – ਸੁਲਤਾਨਪੁਰ ਲੋਧੀ ਨੂੰ ਆਉਂਦੀਆਂ ਮੁੱਖ ਸੜਕਾਂ ਤੇ ਚੌਂਕਾਂ ਨੂੰ ਦਿੱਤੀ ਜਾ ਰਹੀ ਹੈ ਸੋਹਣੀ ਦਿੱਖ

ਸੁਲਤਾਨਪੁਰ ਲੋਧੀ, 13 ਅਕਤੂਬਰ, 2019:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁੰਦਰੀਕਰਨ ਯੋਜਨਾ ਤਹਿਤ ਇਸ ਇਤਿਹਾਸਕ ਸ਼ਹਿਰ ਨੂੰ ਆਉਂਦੀਆਂ ਮੁੱਖ ਸੜਕਾਂ ਤੇ ਚੌਕਾਂ ਉੱਪਰ ਦੇਸ਼ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਕਹਿਣ ਲਈ 25 ਸਵਾਗਤੀ ਗੇਟ ਲਗਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਕਪੂਰਥਲਾ ਇੰਜ.ਡੀ.ਪੀ.ਐਸ. ਖਰੰਬਦਾ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਜਿਲੇ ਭਰ ਵਿਚ ਸੁਲਤਾਨਪੁਰ ਲੋਧੀ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਤੇ ਚੌਂਕਾਂ ਦੀ ਅਗਾੳੂਂ ਤਸਦੀਕ ਕਰਕੇ ਸਵਾਗਤੀ ਗੇਟ ਲਾਉਣ ਦਾ ਕੰਮ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 16 ਅਕਤੂਬਰ ਤੱਕ ਸਾਰੇ ਗੇਟ ਸਥਾਪਿਤ ਕਰ ਦਿੱਤੇ ਜਾਣਗੇ।

ਉਨਾਂ ਦੱਸਿਆ ਕਿ ਗੇਟਾਂ ਦੀ ਉਚਾਈ ਲਗਭਗ 20 ਫੁੱਟ ਜਦਕਿ ਚੌੜਾਈ 40 ਫੁੱਟ ਦੇ ਕਰੀਬ ਰੱਖੀ ਗਈ ਹੈ ਤਾਂ ਜੋ ਆਵਾਜਾਈ ਵਿਚ ਕਿਸੇ ਕਿਸਮ ਦੀ ਦਿਕਤ ਪੇਸ਼ ਨਾ ਆਵੇ।

ਉਨਾਂ ਦੱਸਿਆ ਕਿ ਕਪੂਰਥਲਾ -ਸੁਲਤਾਨਪੁਰ ਲੋਧੀ ਰੋਡ ਬਰਾਸਤਾ ਫੱਤੂਢੀਂਗਾ ਉੱਪਰ ਜਹਾਂਗੀਰਪੁਰ, ਖੀਰਾਂਵਾਲੀ, ਉੱਚਾ, ਫੱਤੂਢੀਂਗਾ, ਤਲਵੰਡੀ ਚੌਧਰੀਆਂ, ਮੇਵਾ ਸਿੰਘ ਵਾਲਾ, ਸ਼ਾਲਾਪੁਰ ਬੇਟ, ਸੂਜੋਕਾਲੀਆ, ਮੁੰਡੀ ਮੋੜ ਉੱਪਰ ਸਵਾਗਤੀ ਗੇਟ ਲਗਾਏ ਜਾ ਰਹੇ ਹਨ।

ਉਨਾਂ ਅੱਗੇ ਦੱਸਿਆ ਕਿ ਸੁਲਤਾਨਪੁਰ ਲੋਧੀ-ਕਪੂਰਥਲਾ ਸੜਕ ਬਰਾਸਤਾ ਰੇਲ ਕੋਚ ਫੈਕਟਰੀ ਉੱਪਰ ਝੱਲ ਲੇਈ ਵਾਲਾ, ਡਡਵਿੰਡੀ, ਕੜਾਹਲ ਨੌਂ ਆਬਾਦ, ਕੜਾਹਲ ਕਲਾਂ, ਭਾਣੋਲੰਗਾ ਪਿੰਡਾਂ ਸਾਹਮਣੇ ਸਵਾਗਤੀ ਗੇਟ ਲਗਾਏ ਜਾ ਰਹੇ ਹਨ।

ਇਸੇ ਤਰਾਂ ਗੋਇੰਦਵਾਲ ਸਾਹਿਬ ਤੋਂ ਸੁਲਤਾਨਪੁਰ ਲੋਧੀ ਰੋਡ ਉੱਪਰ ਅੰਮਿ੍ਰਤਪੁਰ, ਮਲਸੀਆਂ-ਲੋਹੀਆਂ ਤੋਂ ਸੁਲਤਾਨਪੁਰ ਲੋਧੀ ਰੋਡ ਉੱਪਰ ਤਾਸ਼ਪੁਰ, ਲੋਹੀਆਂ-ਸੁਲਤਾਨਪੁਰ ਲੋਧੀ ਰੋਡ ਉੱਪਰ ਪਿੰਡ ਦੀਪੇਵਾਲ, ਰੇਲ ਕੋਚ ਫੈਕਟਰੀ-ਤਲਵੰਡੀ ਚੌਧਰੀਆਂ ਰੋਡ ਉੱਪਰ ਪਿੰਡ ਮਿੱਠੜਾ, ਫਗਵਾੜਾ -ਜਲੰਧਰ ਰੋਡ ਉੱਪਰ ਖਜੂਰਲਾ, ਕਪੂਰਥਲਾ-ਜਲੰਧਰ ਸੜਕ ਉੱਪਰ ਵਡਾਲਾ ਕਲਾਂ, ਸੁਭਾਨਪੁਰ -ਕਪੂਰਥਲਾ ਸੜਕ ’ਤੇ ਪਿੰਡ ਬੂਟ, ਨਡਾਲਾ-ਢਿੱਲਵਾਂ ਸੜਕ ਉੱਪਰ ਚੱਕੋਕੀ ਤੇ ਸੰਗੋਵਾਲ ਅਤੇ ਢਿੱਲਵਾਂ-ਉੱਚਾ ਸੜਕ ਉੱਪਰ ਪਿੰਡ ਭੰਡਾਲ ਬੇਟ ਵਿਖੇ ਵੀ ਸਵਾਗਤੀ ਗੇਟ ਬਣਾਏ ਜਾ ਰਹੇ ਹਨ।

ਉਨਾਂ ਦੱਸਿਆ ਕਿ ਸਵਾਗਤੀ ਗੇਟਾਂ ਉੱਪਰ ਉੱਪਰ ਇਕ ਫਲੈਕਸ ਵੀ ਲਗਾਈ ਗਈ ਹੈ, ਜਿਸ ਉੱਪਰ ਪੰਜਾਬ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਲੋਗੋ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION