35.1 C
Delhi
Friday, April 19, 2024
spot_img
spot_img

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਲਾਏ ਆਰ.ਓ ਸਿਸਟਮ ਦਾ ਸੁਖਜਿੰਦਰ ਰੰਧਾਵਾ ਵੱਲੋਂ ਉਦਘਾਟਨ

ਡੇਰਾ ਬਾਬਾ ਨਾਨਕ/ਬਟਾਲਾ 29 ਅਕਤੂਬਰ, 2019:
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਤੇ ਵੱਡੇ ਦਿਲ ਵਾਲੇ ਦਾਨੀ ਸੱਜਣ ਵੱਜੋਂ ਪੂਰੀ ਦੁਨੀਆਂ ਅੰਦਰ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਡਾ.ਐੱਸ.ਪੀ. ਸਿੰਘ ਉਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਵਿਖੇ ਖੋਲ੍ਹੇ ਜਾ ਰਹੇ ਕੋਰੀਡੋਰ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲਈ ਪੀਣ ਵਾਲੇ ਸਾਫ਼ ਪਾਣੀ ਲਈ ਲੱਗੇ ਪਹਿਲੇ ਵੱਡੇ ਅਾਰ.ਓ. ਸਿਸਟਮ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ।

ਇਸ ਦੌਰਾਨ ਜ਼ਿਲ੍ਹਾ ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।

ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਬਲਦੇਵ ਸਿੰਘ ਪਰਮਾਰ,ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ,ਸੁਖਦੀਪ ਸਿੱਧੂ,ਮਨਪ੍ਰੀਤ ਸਿੰਘ ਸੰਧੂ,ਨਵਜੀਤ ਸਿੰਘ ਘਈ ਸ਼ਿਸ਼ਪਾਲ ਸਿੰਘ ਲਾਡੀ ਤੇ ਤਵਿੰਦਰ ਸਿੰਘ ਆਦਿ ਟਰੱਸਟ ਅਹੁਦੇਦਾਰਾਂ ਦੀ ਮਜ਼ੂਦਗੀ ‘ਚ ਹੋਏ ਇਸ ਉਦਘਾਟਨ ਮੌਕੇ ਬੋਲਦਿਅਾਂ ਸ. ਰੰਧਾਵਾ ਨੇ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਅਤੇ ਨਾਂਮਵਰ ਸਮਾਜ ਸੇਵਕ ਡਾ.ਐੱਸ.ਪੀ. ਸਿੰਘ ਉਬਰਾਏ ਵੱਲੋਂ ਸਮਾਜ ਤੇ ਲੋੜਵੰਦ ਲੋਕਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਅਨੇਕਾਂ ਹੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਵਿਕਾਸ ਕਾਰਜਾਂ ਤੋਂ ਦੌਰਾਨ ਡਾ.ਓਬਰਾਏ ਵੱਲੋਂ ਅਾਪਣੇ ਨਿਵੇਕਲੇ ਢੰਗ ਨਾਲ ਡੇਰਾ ਬਾਬਾ ਨਾਨਕ ਵਿਖੇ ਸਾਫ ਪਾਣੀ ਦੀ ਸੇਵਾ ਕਰਨ,੧ਓ ਦਾ ਸ਼ਿਲਾਲੇਖ ਬਣਾਉਣ,ਪਟਿਆਲਾ ਤੋਂ ਪੁਰਾਤਨ ਤੇ ਦੁਰਲੱਭ ਹੱਥ ਲਿਖਤ ਸਰੂਪਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਬੱਸ ਚਲਾਉਣ,ਸੂਬੇ ਅੰਦਰ ਕਲੀਨੀਕਲ ਲੈਬਾਰਟਰੀਆਂ ਤੇ ਡਾਇਗਨੋਜ ਸੈਂਟਰ ਖੋਲ੍ਹਣ,ਸੁਲਤਾਨਪੁਰ ਲੋਧੀ ਵਿਖੇ ਅਾਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਤੇ ਨਿਵੇਕਲਾ ਜੋੜਾ ਘਰ ਤਿਆਰ ਕਰਨ ਅਾਦਿ ਕਾਰਜਾਂ ਸਮੇਤ ਸਰਕਾਰ ਨੂੰ ਹਰ ਪੱਖ ਤੋਂ ਦਿੱਤੇ ਜਾ ਰਹੇ ਸਹਿਯੋਗ ਦੀ ਕਿਤੇ ਮਿਸਾਲ ਨਹੀਂ ਮਿਲਦੀ।

ਇਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਟਰੱਸਟ ਵੱਲੋਂ ਭਾਰਤ ਤੇ ਪਾਕਿਸਤਾਨ ਦੋਵੇਂ ਪਾਸੇ ਹੀ ਸੰਗਤਾਂ ਲਈ ਸਾਫ਼ ਸੁਥਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਲਈ ਅੱਜ ਪਹਿਲੇ ਪੜਾਅ ਤਹਿਤ ਪਹਿਲੇ ਆਰ.ਓ ਦਾ ਗੁਰਦੁਆਰਾ ਸਾਹਿਬ ਵਿਖੇ ਉਦਘਾਟਨ ਕੀਤਾ ਗਿਅਾ ਹੈ।

ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਇੱਥੋਂ ਦੇ ਪਾਣੀ ਦੀ ਲੈਬਾਰਟਰੀ ਤੋਂ ਜਾਂਚ ਕਰਵਾ ਲਈ ਗਈ ਹੈ ਅਤੇ ਉਸ ਅਨੁਸਾਰ ਹੀ ਲੋੜੀਂਦੇ ਆਰ.ਓ ਦੇ ਯੂਨਿਟ ਰਸਤੇ ਤੋਂ ਇਲਾਵਾ ਇਮੀਗ੍ਰੇਸ਼ਨ ਸੈਂਟਰ ਤੇ ਇਥੇ ਬਣਨ ਵਾਲੀਆਂ ਸਰਾਵਾਂ ਵਿੱਚ ਸਥਾਪਤ ਕੀਤੇ ਜਾਣਗੇ ।

ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਲਾਂਘੇ ਦੇ ਮੁੱਖ ਦੁਅਾਰ ਤੇ ਬਣਾਏ ਜਾ ਰਹੇ ੧ਓ ਦੇ ਸ਼ਿਲਾਲੇਖ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ।

ਇਸ ਮੌਕੇ ਸਰਪੰਚ ਨਵਰੀਤ ਸਿੰਘ ਬੱਲ ਕਠਿਆਲਾ,ਰੋਹਿਤ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕਾ ਨਿਵਾਸੀ ਹਾਜ਼ਰ ਸਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION