35.1 C
Delhi
Friday, April 19, 2024
spot_img
spot_img

550 ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਪੰਜਾਬ ਨੂੰ ਮਿਲੇਗਾ ਬਿਨਾਂ ਸਬਸਿਡੀ ਵਾਲਾ 6192 ਕਿਲੋ ਲੀਟਰ ਮਿੱਟੀ ਦਾ ਤੇਲ: ਕੇ.ਏ.ਪੀ. ਸਿਨਹਾ

ਚੰਡੀਗੜ੍ਹ, 10 ਅਕਤੂਬਰ, 2019 –

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਸੂਬੇ ਨੂੰ ਬਿਨਾਂ ਸਬਸਿਡੀ ਵਾਲਾ ਮਿੱਟੀ ਦਾ ਤੇਲ ਦਿੱਤਾ ਜਾਵੇਗਾ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮ.ਓ.ਪੀ ਅਤੇ ਐਨ.ਜੀ.), ਭਾਰਤ ਸਰਕਾਰ ਨੂੰ ਸਾਲ 2019-20 ਵਿੱਚ ਵਿਸ਼ੇਸ਼ ਲੋੜਾਂ ਲਈ ਗੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕਰਨ ਲਈ ਕੀਤੀ ਗਈ ਬੇਨਤੀ ‘ਤੇ ਵਿਚਾਰ ਕੀਤਾ ਗਿਆ ਅਤੇ ਸੂਬੇ ਨੂੰ ਇਸ ਸਾਲ 6192 ਕਿਲੋ ਲੀਟਰ ਬਿਨਾਂ ਸਬਸਿਡੀ ਵਾਲਾ ਪੀ.ਡੀ.ਐਸ. ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।

ਸ੍ਰੀ ਸਿਨਹਾ ਨੇ ਦੱਸਿਆ ਕਿ 550 ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚਲਣ ਵਾਲੇ ਸਮਾਗਮਾਂ ਨੂੰ ਮਨਾਉਣ ਲਈ ਕਈ ਧਾਰਮਿਕ ਗਤੀਵਿਧੀਆਂ ਜਿਵੇਂ ਕੀਰਤਨ, ਕਥਾ, ਪ੍ਰਭਾਤ ਫੇਰੀ, ਲੰਗਰ ਅਤੇ ਵਿਦਿਅਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਲੈਕਚਰ ਆਦਿ ਆਯੋਜਿਤ ਕੀਤੇ ਜਾ ਰਹੇ ਹਨ। ਅਜਿਹੀਆਂ ਸਾਰੀਆਂ ਗਤੀਵਿਧੀਆਂ ਵਿੱਚ ਸੰਗਤ/ਆਮ ਲੋਕ ਵੱਧ ਚੜ ਕੇ ਹਿੱਸਾ ਲੈਂਦੇ ਹਨ ਜਿਸ ਕਰਕੇ ਵੱਡੇ ਪੱਧਰ ‘ਤੇ ਲੰਗਰ ਤਿਆਰ ਕੀਤਾ ਜਾਂਦਾ ਹੈ।

ਇਸ ਕਰਕੇ ਖਾਣਾ ਪਕਾਉਣ ਲਈ ਵਧੇਰੇ ਮਾਤਰਾ ਵਿੱਚ ਤੇਲ ਦੀ ਲੋੜ ਹੈ ਕਿਉਂਕਿ ਵੱਡੇ ਪੱਧਰ ‘ਤੇ ਲੱਕੜ ਦੀ ਵਰਤੋਂ ਕਰਨ ਨਾਲ ਸੂਬੇ ਵਿੱਚ ਪ੍ਰਦੂਸ਼ਣ ਵਧੇਗਾ ਤੇ ਨਾਲ ਹੀ ਸੂਬੇ ਦੀ ਹਰਿਆਲੀ ਨੂੰ ਨੁਕਸਾਨ ਪਹੁੰਚੇਗਾ। ਇਸ ਲਈ, ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਢੁਕਵੇਂ ਢੰਗ ਅਤੇ ਵੱਡੇ ਪੱਧਰ ‘ਤੇ ਮਨਾਉਣ ਲਈ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮ.ਓ.ਪੀ ਐਂਡ ਐਨ.ਜੀ.), ਭਾਰਤ ਸਰਕਾਰ ਨੇ ਵਿਸ਼ੇਸ਼ ਲੋੜਾਂ ਵਾਸਤੇ ਗੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕੀਤਾ ਹੈ।

ਜ਼ਿਲ੍ਹ•ਾਵਾਰ ਵੰਡ ਮੁਤਾਬਕ ਅੰਮ੍ਰਿਤਸਰ ਲਈ 636 ਕਿਲੋ ਲੀਟਰ, ਬਰਨਾਲਾ ਲਈ 96 ਕਿਲੋ ਲੀਟਰ, ਬਠਿੰਡਾ ਲਈ 444 ਕਿਲੋ ਲੀਟਰ, ਫਰੀਦਕੋਟ ਲਈ 156 ਕਿਲੋ ਲੀਟਰ, ਫਤਿਹਗੜ੍ਹ ਸਾਹਿਬ ਲਈ 72 ਕਿਲੋ ਲੀਟਰ, ਫਾਜ਼ਿਲਕਾ ਲਈ 588 ਕਿਲੋ ਲੀਟਰ, ਫਿਰੋਜ਼ਪੁਰ ਲਈ 480 ਕਿਲੋ ਲੀਟਰ, ਗੁਰਦਾਸਪੁਰ ਲਈ 480 ਕਿਲੋ ਲੀਟਰ, ਹੁਸ਼ਿਆਰਪੁਰ ਲਈ 288 ਕਿਲੋ ਲੀਟਰ, ਜਲੰਧਰ ਲਈ 252 ਕਿਲੋ, ਕਪੂਰਥਲਾ ਲਈ 240 ਕਿਲੋ ਲੀਟਰ, ਲੁਧਿਆਣਾ ਲਈ 180 ਕਿਲੋ ਲੀਟਰ, ਮਾਨਸਾ ਲਈ 204 ਕਿਲੋ ਲੀਟਰ, ਮੋਗਾ ਲਈ 180 ਕਿਲੋ ਲੀਟਰ, ਪਠਾਨਕੋਟ ਲਈ 216 ਕਿਲੋ ਲੀਟਰ, ਪਟਿਆਲਾ ਲਈ 228 ਕਿਲੋ ਲੀਟਰ, ਰੂਪਨਗਰ ਲਈ 96 ਕਿਲੋ ਲੀਟਰ, ਸੰਗਰੂਰ ਲਈ 300 ਕਿਲੋ ਲੀਟਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ , ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਲਈ ਕ੍ਰਮਵਾਰ 72, 48, 360 ਅਤੇ 576 ਕਿੱਲੋ ਲੀਟਰ ਗੈਰ-ਸਬਸਿਡੀ ਵਾਲਾ ਪੀ.ਡੀ.ਐਸ. ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।

ਧਾਰਮਿਕ ਸਰਗਰਮੀਆਂ ਜਿਵੇਂ ਕੀਰਤਨ, ਕਥਾ, ਪ੍ਰਭਾਤ ਫੇਰੀ ਅਤੇ ਲੰਗਰ ਗੁਰਦੁਆਰਿਆਂ, ਧਾਰਮਿਕ ਸੰਸਥਾਵਾਂ, ਸੁਖਮਨੀ ਸੁਸਾਇਟੀਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਿੱਖ ਮਿਸ਼ਨਰੀ ਕਾਲਜ ਆਦਿ ਰਾਹੀਂ ਆਯੋਜਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਵਿਦਿਅਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਲੈਕਚਰ ਆਦਿ ਵੱਖ-ਵੱਖ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ਵਿਖੇ ਆਯੋਜਿਤ ਕੀਤੇ ਜਾਣਗੇ।

ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਬਿਨਾਂ ਸਬਸਿਡੀ ਵਾਲੇ ਪੀਡੀਐਸ ਮਿੱਟੀ ਦੇ ਤੇਲ ਦੀ ਅਲਾਟਮੈਂਟ ਲਈ ਕੋਈ ਸਬਸਿਡੀ ਨਹੀਂ ਹੁੰਦੀ, ਇਸ ਲਈ ਮਿੱਟੀ ਦੇ ਤੇਲ ਦੀ ਅਲਾਟਮੈਂਟ ਮੌਜੂਦਾ ਥੋਕ ਵਿਕਰੇਤਾਵਾਂ ਵਲੋਂ ਉਕਤ ਅਦਾਰਿਆਂ ਨੂੰ ਸਿੱਧੇ ਹੀ ਕੀਤੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਸਬਸਿਡੀ ਵਾਲੀਆਂ ਵਸਤਾਂ ਦੀ ਵੰਡ ਕਰਨ ਵਾਲੇ ਰਾਸ਼ਨ ਡਿਪੂ ਇਸ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਹੋਣਗੇ ਅਤੇ ਪੀਐਸਯੂ ਤੇਲ ਕੰਪਨੀ ਡਿਪੂਆਂ ਦੁਆਰਾ ਥੋਕ ਵਿਕਰੇਤਾਵਾਂ ਨੂੰ ਤੇਲ ਦੀ ਸਿੱਧੀ ਚੁੱਕਾਈ ਕਰਵਾਈ ਜਾਵੇਗੀ।

ਖੁਰਾਕ ਸਪਲਾਈ ਵਿਭਾਗ ਦੇ ਜ਼ਿਲ੍ਹਾਂ ਖੁਰਾਕ ਸਿਵਲ ਸਪਲਾਈ (ਡੀ.ਐੱਫ.ਐੱਸ.ਸੀ.) ਅਤੇ ਹੋਰ ਖੇਤਰੀ ਕਾਰਕੁਨਾਂ ਦੀ ਭੂਮਿਕਾ ਸਿਰਫ਼ ਥੋਕ ਵਿਕਰੇਤਾਵਾਂ ਨੂੰ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੁਆਰਾ ਕੀਤੀਆਂ ਬੇਨਤੀਆਂ/ਸ਼ੰਕਾਵਾਂ ਨੂੰ ਭੇਜਣ ਤੱਕ ਸੀਮਿਤ ਹੋਵੇਗੀ।

ਉਹਨਾਂ ਅੱਗੇ ਦੱਸਿਆ ਕਿ ਪ੍ਰਚੂਨ ਪੱਧਰ ‘ਤੇ ਗੈਰ ਸਬਸਿਡੀ ਵਾਲੇ ਪੀਡੀਐਸ ਮਿੱਟੀ ਦੇ ਤੇਲ ਦੀ ਵਿਕਰੀ ਪੈਟਰੋਲੀਅਮ ਐਕਟ 1934 (ਨਿਯਮ 2002) ਅਨੁਸਾਰ, ਪ੍ਰਤੀ ਟ੍ਰਾਂਜੈਕਸ਼ਨ 2500 ਲਿਟਰ ਤੱਕ ਸੀਮਿਤ ਹੋਵੇਗੀ। ਹਾਲਾਂਕਿ, ਪਹਿਲਾਂ ਲਏ ਗਏ ਤੇਲ ਦੀ ਖਪਤ ਤੋਂ ਬਾਅਦ ਉਸੇ ਧਾਰਮਿਕ/ਵਿਦਿਅਕ ਸੰਸਥਾ ਨੂੰ ਮੁੜ ਤੇਲ ਦੇਣ ‘ਤੇ ਕੋਈ ਰੋਕ ਨਹੀਂ ਹੋਵੇਗੀ। ਥੋਕ ਵਿਕਰੇਤਾ ਉਪਯੋਗਤਾ ਸਰਟੀਫਿਕੇਟ ਡੀ.ਐੱਫ.ਐੱਸ.ਸੀ. ਨੂੰ ਜਮਾਂ ਕਰਵਾਉਣਗੇ ਜੋ ਇਸ ਨੂੰ ਇੱਕਠਾ ਕਰਕੇ ਅੱਗੇ ਮੁੱਖ ਦਫ਼ਤਰ ਭੇਜਣਗੇ ਤਾਂ ਜੋ ਭਾਰਤ ਸਰਕਾਰ ਨੂੰ ਇਸ ਸਬੰਧੀ ਜਾਣੂ ਕਰਾਇਆ ਜਾ ਸਕੇ।

ਸ੍ਰੀ ਸਿਨਹਾ ਨੇ ਦੱਸਿਆ ਕਿ ਆਮ ਜਨਤਾ, ਧਾਰਮਿਕ/ਵਿਦਿਅਕ ਸੰਸਥਾਵਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਜਸ਼ਨ ਮਨਾ ਰਹੀਆਂ ਹਨ, ਮਿੱਟੀ ਦੇ ਤੇਲ ਦੇ ਉਕਤ ਕੋਟੇ ਦਾ ਲਾਭ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਕੋਆਰਡੀਨੇਟਰ (ਤੇਲ ਉਦਯੋਗ), ਪੰਜਾਬ ਨੂੰ ਇਸ ਸਬੰਧੀ ਪਹਿਲਾਂ ਹੀ ਲਿਖ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਪੱਤਰ ਮਿਤੀ 31.05.2019 ਰਾਹੀਂ, ਪੰਜਾਬ ਹੋਲਸੇਲਰਜ਼ ਕੈਰੋਸੀਨ ਅਤੇ ਐਲ ਡੀ ਓ ਡੀਲਰਜ਼ ਐਸੋਸੀਏਸ਼ਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ, ਪੰਜਾਬ ਸਰਕਾਰ ਨੂੰ ਗੈਰ ਸਬਸਿਡੀ ਵਾਲਾ ਪੀ.ਡੀ.ਐੱਸ. ਮਿੱਟੀ ਦਾ ਤੇਲ ਦੇਣ ਲਈ ਬੇਨਤੀ ਕੀਤੀ ਸੀ। ਜਿਸ ਦੇ ਅਧਾਰ ‘ਤੇ, ਸੂਬਾ ਸਰਕਾਰ ਨੇ ਇਹ ਮਾਮਲਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮ.ਓ.ਪੀ ਅਤੇ ਐਨ.ਜੀ.) ਕੋਲ ਉਠਾਇਆ ਸੀ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

HS Bawa Gobind Singh Longowal

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION