37.8 C
Delhi
Friday, April 19, 2024
spot_img
spot_img

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਜਾਰੀ ਸਿੱਕੇ ਬਣੇ ਖਿੱਚ ਦਾ ਕੇਂਦਰ

ਚੰਡੀਗੜ੍ਹ/ਸੁਲਤਾਨਪੁਰ ਲੋਧੀ, 6 ਨਵੰਬਰ, 2019 –

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁੱਧ ਸੋਨੇ ਅਤੇ ਚਾਂਦੀ ਦੇ ਵਿਸ਼ੇਸ਼ ਸਿੱਕੇ ਤਿਆਰ ਕਰਵਾਏ ਗਏ ਹਨ ਜੋ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਵੱਲੋਂ ਸੁਲਤਾਨਪੁਰ ਲੋਧੀ ਵਿਖੇ 5 ਤੋਂ 15 ਨਵੰਬਰ ਤੱਕ ਲਗਾਈ ਗਈ ਪ੍ਰਦਰਸ਼ਨੀ ਦੌਰਾਨ ਇਹ ਸਿੱਕੇ ਸ਼ਰਧਾਲੂਆਂ ਵਲੋਂ ਖਰੀਦੇ ਜਾ ਰਹੇ ਹਨ, ਜੋ ਇਨਾਂ ਸਿੱਕਿਆਂ ਨੂੰ ਸੁਲਤਾਨਪੁਰ ਲੋਧੀ ਤੋਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਇਕ ਯਾਦ ਵਜੋਂ ਲੈ ਕੇ ਜਾ ਰਹੇ ਹਨ।

ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਵਲੋਂ ਇਹ ਸਿੱਕੇ ਮੈਟਲ ਐਂਡ ਮਿਨਰਲ ਕਾਰਪੋਰੇਸ਼ਨ ਆਫ ਇੰਡੀਆ ਤੋਂ ਤਿਆਰ ਕਰਵਾਏ ਗਏ ਹਨ , ਜੋ ਕਿ ਭਾਰਤ ਸਰਕਾਰ ਦੀ ਏਜੰਸੀ ਹੈ। ਸੋਨੇ ਵਿਚ 5 ਅਤੇ 10 ਗ੍ਰਾਮ ਦੇ ਅਤੇ ਚਾਂਦੀ ਦੇ 50 ਗ੍ਰਾਮ ਦੇ ਲਗਭਗ 3500 ਸਿੱਕੇ ਤਿਆਰ ਕਰਵਾਏ ਗਏ ਹਨ ਜਿਨਾਂ ਪਰ ਪੰਜਾਬ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕਰਵਾਇਆ ਲੋਗੋ ਉਕਰਿਆ ਹੋਇਆ ਹੈ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਇਨਾਂ ਦੀ ਸਰਟੀਫੀਕੇਸ਼ਨ ਵੀ ਕੀਤੀ ਗਈ ਹੈ। ਸੋਨੇ ਅਤੇ ਚਾਂਦੀ ਦੇ ਇਹ ਸਿੱਕੇ ਦਿਹਾਤੀ ਹੁਨਰ ਨੂੰ ਹੁਲਾਰਾ ਦੇਣ ਲਈ ਪੀ.ਐਸ.ਆਈ.ਈ.ਸੀ. ਵੱਲੋਂ ਸੁਲਤਾਨਪੁਰ ਲੋਧੀ ਦੇ ਪੁੱਡਾ ਮੈਦਾਨ ‘ਚ ਲਗਾਈ ਗਈ ਪ੍ਰਦਰਸ਼ਨੀ ‘ਚ ਉਪਲਬਧ ਹਨ।

ਕਾਰਪੋਰੇਸ਼ਨ ਦੇ ਐਮ.ਡੀ. ਸ੍ਰੀ ਸਿਬਿਨ ਸੀ. ਨੇ ਦੱਸਿਆ ਕਿ ਇਹ ਸਿੱਕੇ 99.9 ਫੀਸਦ ਸ਼ੁੱਧ ਸੋਨੇ ਅਤੇ ਚਾਂਦੀ ਦੇ ਬਣੇ ਹੋਏ ਹਨ ਅਤੇ ਇਨਾਂ ਦੀ ਪੈਕਿੰਗ ਦੇ ਉੱਪਰ ਹੀ ਇਨਾਂ ਦੀ ਸ਼ੁੱਧਤਾ ਦਾ ਸਰਟੀਫਿਕੇਟ ਵੀ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ 5 ਗ੍ਰਾਮ ਦੇ ਸੋਨੇ ਦੇ ਸਿੱਕੇ ਦੀ ਕੀਮਤ 22,500 ਰੁਪਏ ਅਤੇ 10 ਗਰਾਮ ਦੇ ਸੋਨੇ ਦੇ ਸਿੱਕੇ ਦੀ ਕੀਮਤ 45,000 ਰੁਪਏ ਰੱਖੀ ਗਈ ਹੈ ਜਦਕਿ ਚਾਂਦੀ ਦੇ 50 ਗਰਾਮ ਦੇ ਸਿੱਕੇ ਦੀ ਕੀਮਤ 3300 ਰੁਪਏ ਨਿਯਤ ਕੀਤੀ ਗਈ ਹੈ।

ਉਨਾਂ ਦੱਸਿਆ ਕਿ ਪ੍ਰਦਰਸ਼ਨੀ ਤੋਂ ਇਲਾਵਾ ਇਹ ਸਿੱਕੇ ਵਿਕਰੀ ਲਈ ਪੰਜਾਬ ਭਰ ਵਿਚ ਡਾਕਖਾਨਿਆਂ, ਪੀ.ਐਸ.ਆਈ.ਈ.ਸੀ ਦੇ ਫੁਲਕਾਰੀ ਐਮਪੋਰੀਅਮ ਤੇ ਐਮਾਜ਼ੋਨ ਤੋਂ ਵੀ ਖਰੀਦੇ ਜਾ ਸਕਦੇ ਹਨ।

ਇਸ ਮੌਕੇ ਪ੍ਰਦਰਸ਼ਨੀ ‘ਚ ਸਭ ਤੋਂ ਪਹਿਲਾਂ 50 ਗਰਾਮ ਦਾ ਚਾਂਦੀ ਦਾ ਸਿੱਕਾ ਖਰੀਦਣ ਵਾਲੇ ਮੁਕਤਸਰ ਦੇ ਤ੍ਰਿਪਤਜੀਤ ਸਿੰਘ ਨੇ ਉਤਸ਼ਾਹਿਤ ਹੁੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦੀ ਯਾਦਗਾਰ ਦੇ ਤੌਰ ‘ਤੇ ਇਹ ਸਿੱਕਾ ਖਰੀਦ ਕੇ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ।

ਉਨਾਂ ਦੱਸਿਆ ਕਿ ਪਹਿਲਾਂ ਵੀ ਉਨਾਂ ਵੱਲੋਂ ਅਜਿਹੇ ਸਿੱਕੇ ਜੋ ਸਿੱਖ ਪੰਥ ਨਾਲ ਸਬੰਧਤ ਵਿਸ਼ੇਸ਼ ਮੌਕਿਆਂ ‘ਤੇ ਜਾਰੀ ਕੀਤੇ ਜਾਂਦੇ ਸਿੱਕੇ ਖਰੀਦ ਕੇ ਸੰਭਾਲ ਕੇ ਰੱਖੇ ਹੋਏ ਹਨ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਅਜਿਹਾ ਮੌਕਾ ਉਨਾਂ ਦੀ ਜ਼ਿੰਦਗੀ ਵਿਚ ਇੱਕੋ ਵਾਰ ਆਇਆ ਹੈ ਤੇ ਉਹ ਇਸਦੀ ਯਾਦ ਨੂੰ ਇਸ ਸਿੱਕੇ ਜ਼ਰੀਏ ਸੰਭਾਲਣ ਲਈ ਆਸਵੰਦ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION