24.1 C
Delhi
Thursday, April 18, 2024
spot_img
spot_img

550ਵਾਂ ਪ੍ਰਕਾਸ ਪੁਰਬ: ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਖੁਸ਼ੀ ਵਿੱਚ ਕੱਢੇ ਸਰਬ ਸਾਂਝੀਵਾਲਤਾ ਦੇ ਕਾਫਲੇ ਦਾ ਹਜਾਰਾਂ ਦੀ ਸੰਗਤ ਵੱਲੋਂ ਨਿੱਘਾ ਸਵਾਗਤ

ਚੰਡੀਗੜ੍ਹ/ਡੇਰਾ ਬਾਬਾ ਨਾਨਕ (ਗੁਰਦਾਸਪੁਰ), 10 ਨਵੰਬਰ, 2019:

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਖੁੱਲ੍ਹੇ ਇਤਿਹਾਸਕ ਕਰਤਾਰਪੁਰ ਲਾਂਘੇ ਤੋਂ ਬਾਅਦ ਅੱਜ ਡੇਰਾ ਬਾਬਾ ਨਾਨਕ ਵਿਖੇ ਜਸਨਾਂ ਦਾ ਮਾਹੌਲ ਬਣਿਆਂ ਹੋਇਆ ਸੀ। ਸਹਿਕਾਰਤਾ ਵਿਭਾਗ ਦੇ ਸਮੂਹ ਅਦਾਰਿਆ ਵੱਲੋਂ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦੇ ਅੱਜ ਤੀਜੇ ਦਿਨ ਸੰਗਤਾਂ ਦਾ ਸੈਲਾਬ ਉਮੜ ਆਇਆ ਅਤੇ ਹਜਾਰਾਂ ਦੀ ਗਿਣਤੀ ਵਿੱਚ ਪੁੱਜੀ ਸੰਗਤ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਉਤੇ ਸਥਿਤ ਕਰਤਾਰਪੁਰ ਲਾਂਘੇ ਵਾਲੀ ਥਾਂ ਤੱਕ ਦੇਖੀ ਗਈ

ਡੇਰਾ ਬਾਬਾ ਨਾਨਕ ਉਤਸਵ ਦੌਰਾਨ ਅੱਜ ਸਰਬ ਸਾਂਝੀਵਾਲਤਾ ਦਾ ਕਾਫਲਾ ਕੱਢਿਆਂ ਗਿਆ ਜਿਸ ਰਾਹੀਂ ਸੰਗਤ ਨੇ ਭਾਰਤ ਦੀ ਬਹੁ ਭਾਂਤੀ ਸੱਭਿਅਤਾ ਤੇ ਸਰਬ ਸਾਂਝੀਵਾਲਤਾ ਦੇ ਦਰਸਨ ਕੀਤੇ। ਨੇੜਲੇ ਖੇਤਰ ਦੇ ਸਕੂਲਾਂ ਦੇ 250 ਦੇ ਕਰੀਬ ਬੱਚਿਆਂ ਵੱਲੋਂ ਵੱਖ-ਵੱਖ ਧਰਮਾਂ, ਖੱਿਤਿਆਂ ਤੇ ਸੱਭਿਆਚਾਰ ਦੇ ਪਹਿਰਾਵੇ ਪਹਿਨ ਕੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਮਾਰਚ ਕੱਢਿਆ ਗਿਆ ਜਿਸ ਦਾ ਵਾਪਸੀ ਉਤੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਿੱਘਾ ਸਵਾਗਤ ਕੀਤਾ।

ਸ ਰੰਧਾਵਾ ਨੇ ਸਵਾਗਤ ਕਰਦਿਆਂ ਬੱਚਿਆਂ ਨਾਲ ਨਿੱਜੀ ਤੌਰ ਉਤੇ ਮੁਲਾਕਾਤ ਕਰਦਿਆਂ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਿਆਂ ਦਾ ਸਾਂਝੇ ਸਨ ਅਤੇ ਅੱਜ ਇਸ ਕਾਫਲੇ ਰਾਹੀਂ ਗੁਰੂ ਸਾਹਿਬ ਨੂੰ ਸੱਚੀ ਅਕੀਦਤ ਭੇਂਟ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਕਾਫਲਾ ਸਾਂਤੀ, ਅਮਨ ਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ ਅਤੇ ਲਾਂਘੇ ਖੋਲ੍ਹਣ ਦਾ ਵੀ ਇਹੋ ਮਨੋਰਥ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਡੇਰਾ ਬਾਬਾ ਨਾਨਕ ਵਿਖੇ ਜਸਨਾਂ ਦਾ ਮਾਹੌਲ ਹੈ ਅਤੇ ਇਸ ਖੇਤਰ ਵਿੱਚ ਧਾਰਮਿਕ ਸੈਰ ਸਪਾਟਾ ਪ੍ਰਫੁੱਲਿਤ ਕਰਨ ਲਈ ਹੋਰ ਵੀ ਬਿਹਤਰ ਕੰਮ ਕੀਤੇ ਜਾਣਗੇ।

ਪੰਜਾਬੀ, ਹਰਿਆਣਵੀ, ਰਾਜਸਥਾਨੀ, ਕਸਮੀਰੀ, ਹਿਮਾਚਲੀ ਪਹਿਰਾਵਿਆਂ ਨਾਲ ਸਜੇ ਇਸ ਕਾਫਲੇ ਦਾ ਹਜਾਰਾਂ ਦੀ ਸੰਗਤ ਵੱਲੋਂ ਵੀ ਨਿੱਘਾ ਸਵਾਗਤ ਕੀਤਾ ਗਿਆ।ਬੈਂਡ ਦੀਆਂ ਮਧੁਰ ਧੁਨਾਂ ਤੇ ਮਲਵਈ ਗਿੱਧੇ ਵਾਲੇ ਬਾਬਿਆਂ ਦੇ ਢੋਲ, ਤੂੰਬੀ, ਅਲਗੋਜਆਿਂ, ਬੁਗਦੂ, ਚਿੱਮਟੇ ਨਾਲ ਮਾਹੌਲ ਸੰਗੀਤਕ ਬਣਿਆਂ ਹੋਇਆਂ ਸੀ।

ਇਸ ਮੌਕੇ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ, ਮਾਰਕਫੈਡ ਦੇ ਐਮ ਡੀ ਵਰੁਣ ਰੂਜਮ, ਸੂਗਰਫੈਡ ਦੇ ਐਮ ਡੀ ਪੁਨੀਤ ਗੋਇਲ, ਡੇਰਾ ਬਾਬਾ ਨਾਨਕ ਉਤਸਵ ਦੇ ਕੋਆਰਡੀਨੇਟਰ ਅਮਰਜੀਤ ਗਰੇਵਾਲ ਤੇ ਕਾਫਲੇ ਦੇ ਕੋਆਰਡੀਨੇਟਰ ਡਾ ਕੇਵਲ ਧਾਲੀਵਾਲ ਵੀ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION