550ਵੇਂ ਪ੍ਰਕਾਸ਼ ਪੁਰਬ ਮੌਕੇ ਪੂਰੀ ਹੋਵੇਗੀ ਪਵਿੱਤਰ ਬੇਂਈਂ ਵਿਚ ਇਸ਼ਨਾਨ ਕਰਨ ਦੀ ਸੰਗਤ ਦੀ ਆਸ!

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਕਪੂਰਥਲਾ, 17 ਅਕਤੂਬਰ, 2019 –

ਨਾਨਕ ਨਾਮ ਲੇਵਾ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਕਾਲੀ ਬੇਈਂ ਵਿਚ ਇਸ਼ਨਾਨ ਕਰਨ ਦੀ ਆਸ ਨੂੰ ਜਲਦ ਹੀ ਬੂਰ ਪੈਣ ਜਾ ਰਿਹਾ ਹੈ ਕਿਉਂ ਜੋ ਪੰਜਾਬ ਸਰਕਾਰ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ 23 ਅਕਤੂਬਰ ਤੋਂ ਮੁਕੇਰੀਆਂ ਹਾਈਡਲ ਤੋਂ ਬੇਈਂ ਵਿਚ 500 ਕਿਊਸਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ।

ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜੋ ਕਿ ਅੱਜ ਸੁਲਤਾਨਪੁਰ ਲੋਧੀ ਵਿਖੇ ਗੁਰਪੁਰਬ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਸਨ, ਨੇ ਕਿਹਾ ਕਿ ‘ਸਿੱਖ ਧਰਮ ਵਿਚ ਪਵਿੱਤਰ ਕਾਲੀ ਬੇਈਂ ਦੀ ਮਹਾਨਤਾ ਦੇ ਮੱਦੇਨਜ਼ਰ ਸਿੱਖ ਸੰਗਤ ਦਾ ਵੇਈਂ ਵਿਚ ਇਸ਼ਨਾਨ ਕਰਨਾ ਇਕ ਸੁਪਨਾ ਸੀ, ਜਿਸਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵਲੋਂ ਬੇਈਂ ਦੇ ਕੰਢਿਆਂ ਨੂੰ ਪੱਥਰ ਲਾ ਕੇ ਪੱਕਾ ਕਰਨ, ਤਾਜਾ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ।

ਉਨ੍ਹਾਂ ਕਿਹਾ ਕਿ ਪਵਿੱਤਰ ਬੇਈਂ ਦੇ ਕੰਢਿਆਂ ਉੰਪਰ ਪੱਥਰ Ñਲਾਉਣ ਦਾ ਕੰਮ 22 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਹਾਈਡਲ ਤੋਂ ਬੇਈਂ ਵਿਚ ਪਾਣੀ ਛੱਡਿਆ ਜਾਣਾ ਹੈ, ਜਿਸ ਲਈ ਮੁਕੇਰੀਆਂ ਕੋਲ ਬੇਈਂ ਦੇ ਕੰਢਿਆਂ ਨੂੰ ਪੱਥਰ ਲਾ ਕੇ ਪੱਕਾ ਕਰਨ ’ਤੇ 4.96 ਕਰੋੜ ਰੁਪੈ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬੂਸੋਵਾਲ ਮੋੜ ਤੱਕ ਵੀ ਲਗਭਗ ਇਕ ਕਿਲੋਮੀਟਰ ਬੇਈਂ ਦੇ ਕੰਢਿਆਂ ਨੂੰ ਪੱਕਾ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੰਗਤ ਦੇ ਇਸ਼ਨਾਨ ਕਰਨ ਲਈ ਗੁਰਦੁਆਰਾ ਸੰਤ ਘਾਟ ਤੋਂ ਬੂਸੋਵਾਲ ਮੋੜ ਤੱਕ ਬੇਈਂ ਦੀ ਲੰਬਾਈ ਲਗਭਗ 4 ਕਿਲੋਮੀਟਰ ਹੈ, ਜਿਸ ਉੱਪਰ ਸੰਗਤ ਨੂੰ ਇਸ਼ਨਾਨ ਕਰਨ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸੰਗਤ ਦੀ ਸੁਰੱਖਿਆ ਲਈ ਜਿੱਥੇ ਬੇਈਂ ਦੇ ਕੰਢਿਆਂ ਉੱਪਰ ਪੱਕੀ ਰੇਲਿੰਗ ਲਾਈ ਜਾ ਰਹੀ ਹੈ ਉੁÎੱਥੇ ਹੀ ਘਾਟਾਂ ਉੱਪਰ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।

ਇਸ ਤੋਂ ਇਲਾਵਾ ਬੇਈਂ ਉੱਪਰ ਸ਼ਰਧਾਲੂਆਂ ਦੀ ਸਹੂਲਤ ਲਈ ਜਿੱਥੇ ਦੋ ਪੱਕੇ ਪੁਲ (ਤਲਵੰਡੀ ਚੌਧਰੀਆਂ ਰੋਡ ਅਤੇ ਮਾਛੀਜੋਆ ਰੋਡ, ਗੁਰਦੁਆਰਾ ਸ੍ਰੀ ਬੇਰ ਸਾਹਿਬ ਨਜ਼ਦੀਕ) ਉਸਾਰੇ ਗਏ ਹਨ ਉੱਥੇ ਹੀ ਦੋ ਪਲਟੂਨ ਪੁਲਾਂ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਬੇਈਂ ਦੇ ਇਕ ਕੰਢੇ ਤੋਂ ਦੂਜੇ ਕੰਢੇ ਜਾਣ ਦੀ ਸਹੂਲਤ ਮਿਲ ਸਕੇ।

ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੇ ਖੇਡ ਵਿੰਗ ਦੇ 150 ਗੋਤਾਖੋਰ ਵੀ ਬੇਈਂ ਦੇ ਕੰਢੇ ਤਾਇਨਾਤ ਕੀਤੇ ਜਾ ਰਹੇ ਹਨ।

ਪਵਿੱਤਰ ਬੇਈਂ ਕੰਢੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਵਿਧਾਇਕ ਸ. ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਡੀ. ਪੀ. ਐਸ ਖਰਬੰਦਾ ਤੇ ਡਰੇਨੇਜ ਵਿਭਾਗ ਦੇ ਅਧਿਕਾਰੀ।

ਇਸ ਨੂੰ ਵੀ ਪੜ੍ਹੋ:  

ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •