32.8 C
Delhi
Wednesday, April 24, 2024
spot_img
spot_img

55 ਅਧਿਆਪਕਾਂ ਦਾ ਸਟੇਟ ਐਵਾਰਡ ਨਾਲ ਸਨਮਾਨ – ਅਧਿਆਪਕ ਵਿਦਿਆਰਥੀਆਂ ’ਚ ਨਰੋਈਆਂ ਕਦਰਾਂ ਕੀਮਤਾਂ ਪੈਦਾ ਕਰਨ: ਸਿੰਗਲਾ

ਚੰਡੀਗੜ, 5 ਸਤੰਬਰ, 2019 –

ਰਾਸ਼ਟਰ ਦੇ ਨਿਰਮਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਠੋਸ ਅਤੇ ਨਿਰੋਈਆਂ ਕਦਮਾਂ-ਕੀਮਤਾਂ ਪੈਦਾ ਕਰਨ ’ਤੇ ਆਪਣਾ ਪੂਰਾ ਧਿਆਨ ਕੇਂਦਰਤ ਕਰਨ ਦਾ ਸੱਦਾ ਦਿੱਤਾ ਹੈ।

ਅੱਜ ਅਧਿਆਪਕ ਦਿਵਸ ਦੇ ਮੌਕੇ ਸਿੱਖਿਆ ਮੰਤਰੀ ਨੇ 55 ਅਧਿਆਪਕਾਂ ਦਾ ਸਟੇਟ ਐਵਾਰਡ ਨਾਲ ਸਨਮਾਨ ਕੀਤਾ ਅਤੇ ਸਿੱਧੀ ਭਰਤੀ ਵਾਲੇ 1933 ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਡੀਟੋਰੀਅਮ ਵਿਖੇ ਅਧਿਆਪਕਾਂ ਨੂੰ ਸੰਬੋਧਨ ਵਿੱਚ ਸ੍ਰੀ ਸਿੰਗਲਾ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਇਨਾਂ ਨੇ ਹੀ ਅੱਗੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ ਜਿਸ ਕਰਕੇ ਇਨਾਂ ਦੀ ਬੁਨਿਆਦ ਨੂੰ ਮਜ਼ਬੂਤ ਬਨਾਉਣਾ ਬਹੁਤ ਜ਼ਰੂਰੀ ਹੈ।

ਉਨਾਂ ਨੇ ਵਿਦਿਆਰਥੀਆਂ ਦੀ ਤਕਦੀਰ ਬਦਲਣ ਅਤੇ ਉਨਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਅਤੇ ਕਦਰਾਂ ਕੀਮਤਾਂ ਪੈਦਾ ਕਰਨ ਲਈ ਅਧਿਆਪਕਾਂ ਨੂੰ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਅਧਿਆਪਕ ਹਮੇਸ਼ਾ ਹੀ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਹੁੰਦੇ ਹਨ ਅਤੇ ਜਦੋਂ ਉਨਾਂ ਨੂੰ ਚੁਣੌਤੀਆਂ ਪੇਸ਼ ਆਉਂਦੀਆਂ ਹਨ ਤਾਂ ਉਹ ਉਨਾਂ ਤੋਂ ਅਗਵਾਈ ਲੈਂਦੇ ਹਨ ਅਤੇ ਅਧਿਆਪਕ ਹੀ ਦੇਸ਼ ਦੇ ਰੌਸ਼ਨ ਭਵਿੱਖ ਨੂੰ ਯਕੀਨੀ ਬਣਾਉਂਦੇ ਹਨ।

ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸਿੱਖਿਆ ਮੰਤਰੀ ਨੇ ਉਘੇ ਸਿੱਖਿਆ ਮਾਹਿਰ, ਮਹਾਨ ਦਰਸ਼ਨ ਸਾਸ਼ਤਰੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਸਰਵਪੱਲੀ ਰਾਧਾ ਿਸ਼ਨ ਨੂੰ ਵੀ ਯਾਦ ਕੀਤਾ ਜਿਨਾਂ ਦੇ ਜਨਮ ਦਿਵਸ ਦੇ ਸਬੰਧ ਵਿੱਚ ਅਧਿਆਪਿਕ ਦਿਵਸ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਦੀ ਭਲਾਈ ਅਤੇ ਉਨਾਂ ਨੂੰ ਢੁਕਵਾਂ ਮਹੌਲ ਪ੍ਰਦਾਨ ਕਰਨ ਲਈ ਪੂਰੀ ਤਰਾਂ ਬਚਨਵੱਧ ਹੈ। ਇਸ ਦੇ ਨਾਲ ਹੀ ਉਨਾਂ ਨੇ ਅਧਿਆਪਕ ਭਾਈਚਾਰੇ ਨੂੰ ਆਪਣੀ ਜ਼ਿਮੇਂਵਾਰੀ ਹੋਰ ਹੀ ਬਚਨਵੱਧਤਾ, ਦਿ੍ਰੜਤਾ ਅਤੇ ਸੰਜੀਦਗੀ ਨਾਲ ਨਿਭਾਉਣ ਦਾ ਸੱਦਾ ਦਿੱਤਾ।

ਸ੍ਰੀ ਸਿੰਗਲਾ ਨੇ ਅਧਿਆਪਕਾਂ ਦੀ ਤਬਾਦਲਾ ਨੀਤੀ ਨੂੰ ਰੂਪ ਦੇਣ ਲਈ ਸਕੱਤਰ ਸਕੂਲ ਸਿੱਖਿਆ ਸ੍ਰੀ ਿਸ਼ਨ ਕੁਮਾਰ ਦੀ ਪ੍ਰਸ਼ੰਸਾ ਕੀਤੀ।

Singla honored teachers with State Award 2ਇਸੇ ਦੌਰਾਨ ਸਿੱਖਿਆ ਮੰਤਰੀ ਨੇ ਸਕੂਲੀ ਖੇਡ ਪ੍ਰਬੰਧ ਨੂੰ ਮਜ਼ਬੂਤ ਬਨਾਉਣ ਅਤੇ ਸਕੂਲਾਂ ਵਿੱਚ ਖੇਡ ਸਰਗਰਮੀਆਂ ਵਧਾਉਣ ਵਧਾਉਣ ’ਤੇ ਵੀ ਜ਼ੋਰ ਦਿੱਤਾ। ਉਨਾਂ ਨੇ ਨਵੀਂ ਖੇਡ ਨੀਤੀ ਛੇਤੀਂ ਬਨਾਉਣ ਦੀ ਗੱਲ ਵੀ ਆਖੀ। ਉਨਾਂ ਕਿਹਾ ਕਿ ਖੇਡਾਂ ਬੱਚਿਆਂ ਦੀ ਤੰਦਰੁਸਤੀ ਦਾ ਰਾਜ ਹਨ ਅਤੇ ਇਨਾਂ ਨੂੰ ਅਣਗੌਲਿਆਂ ਨਹੀਂ ਜਾ ਸਕਦਾ। ਉਨਾਂ ਨੇ ਗਰੀਬ ਬੱਚਿਆਂ ਦੀ ਪੜਾਈ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਨੀਤੀ ਅਤੇ ਸੂਚਨਾ ਦੇ ਅਧਿਕਾਰ ’ਤੇ ਧਿਆਨ ਕੇਂਦਰਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ ਅਤੇ ਇਸ ਨੇ ਪ੍ਰੀ ਸਕੂਲ ਸਿੱਖਿਆ ਨੀਤੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ।

ਸਕੱਤਰ ਸਕੂਲ ਸਿੱਖਿਆ ਸ੍ਰੀ ਿਸ਼ਨ ਕੁਮਾਰ ਨੇ ਇਸ ਮੌਕੇ ਵਿਭਾਗ ਵੱਲੋਂ ਕੀਤੀਆਂ ਪਹਿਲ ਕਦਮੀਆਂ ’ਤੇ ਚਾਨਣਾ ਪਾਇਆ। ਐਵਾਰਡ ਜੇਤੂ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਨੇ ਉਨਾਂ ਕਿਹਾ ਕਿ ਇਸ ਹੋਰ ਅਧਿਆਪਿਕ ਵੀ ਪ੍ਰੇਰਤ ਹੋਣਗੇ ਅਤੇ ਉਹ ਵੀ ਮੁਕਾਬਲੇਬਾਜ਼ੀ ਵਿੱਚ ਵਧੀਆ ਸੇਵਾਵਾਂ ਨਿਭਾਉਣਗੇ। ਸਿੱਧੀ ਭਰਤੀ ਦਾ ਜ਼ਿਕਰ ਕਰਦੇ ਹੋਏ ਸਿੱਖਿਆ ਸਕੱਤਰ ਨੇ ਕਿਹਾ ਕਿ ਇਹ ਪੂਰੀ ਤਰਾਂ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ।

ਇਸ ਮੌਕੇ ਵਰਲਡ ਸਪੈਸ਼ਲ ਉਲੰਪਿਕ ਆਬੂਧਾਬੀ ਵਿੱਚ ਤਮਗੇ ਜਿੱਤਣ ਵਾਲੀੇ ਸਪੈਸ਼ਲ ਖਿਡਾਰੀਆਂ ਦਾ ਸਨਮਾਣ ਵੀ ਕੀਤੀ ਗਿਆ। ਇਸ ਮੌਕੇ 55 ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ 17 ਪ੍ਰਸ਼ੰਸ਼ਾ ਪੱਤਰ ਵੀ ਦਿੱਤੇ ਗਏ।

ਇਸ ਮੌਕੇ ਸ੍ਰੀ ਮੁਹੰਮਦ ਤਾਇਅਬ ਡੀ.ਜੀ.ਐੱਸ.ਈ., ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸ.ਸੀ.ਈ.ਆਰ.ਟੀ),ਸੁਖਜੀਤ ਪਾਲ ਸਿੰਘ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ,ਬਲਦੇਵ ਸਚਦੇਵਾ, ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਹਾਜ਼ਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਂਵਾਰੀ ਰਵਿੰਦਰ ਕੌਰ ਗਰੇਵਾਲ ਨੇ ਨਿਭਾਈ।

ਸਟੇਟ ਐਵਾਰਡ ਵਾਲੇ ਅਧਿਆਪਕਾਂ ਦੀ ਸੂਚੀ-ਅਸ਼ੂ ਵਿਸ਼ਾਲ ਜੀ.ਐਸ.ਐਸ.ਐਸ. ਸੰਘਾਨਾ (ਅੰਮਿ੍ਰਤਸਰ), ਬਲਰਾਜ ਸਿੰਘ ਜੀ.ਐਸ.ਐਸ.ਐਸ. ਲੋਪੇਕੇ (ਅੰਮਿ੍ਰਤਸਰ), ਭੁਪਿੰਦਰ ਸਿੰਘ ਜੀ.ਐਸ.ਐਸ.ਐਸ. ਭਕਨਾ ਕਲਾਂ (ਅੰਮਿ੍ਰਤਸਰ), ਜਸਵਿੰਦਰ ਸਿੰਘ ਜੀ.ਐਚ.ਐਸ. ਕਮਸਕੇ (ਅੰਮਿ੍ਰਤਸਰ), ਮਨਦੀਪ ਕੌਰ ਬੱਲ ਜੀ.ਐਸ.ਐਸ.ਐਸ. ਮਾਲ ਰੋਡ (ਅੰਮਿ੍ਰਤਸਰ), ਰਵਿੰਦਰ ਪਾਲ ਸਿੰਘ ਜੀ.ਐਸ.ਐਸ.ਐਸ.ਸੰਧੂ ਪੱਟੀ (ਬਰਨਾਲਾ), ਸੰਜੀਵ ਕੁਮਾਰ ਜੀ.ਐਸ.ਐਸ.ਐਸ. ਤਪਾ (ਬਰਨਾਲਾ), ਸਿਮਰਦੀਪ ਸਿੰਘ ਜੀ.ਐਚ.ਐਸ.ਭੈਣੀ ਜੱਸਾ (ਬਰਨਾਲਾ), ਸੁਰਿੰਦਰ ਸਿੰਘ ਜੀ.ਐਚ.ਐਸ.ਦਿੱਖ (ਬਠਿੰਡਾ), ਰਜਿੰਦਰ ਕੁਮਾਰ ਜੀ.ਪੀ.ਐਸ.ਵਡਾ ਭਾਈਕਾ (ਫਰਦੀਕੋਟ), ਜਸਪ੍ਰੀਤ ਸਿੰਘ ਜੀ.ਐਚ.ਐਸ.ਆਰੀਆਂ ਮਾਜਰਾ (ਫਤਿਹਗੜ. ਸਾਹਿਬ), ਰੂਬੀ ਖੁੱਲਰ ਜੀ.ਐਸ.ਐਸ.ਐਸ..ਲਟੌਰ (ਫਤਿਹਗੜ. ਸਾਹਿਬ), ਬਰਿਜ ਮੋਹਣ ਸਿੰਘ ਜੀ.ਐਸ.ਐਸ.ਐਸ. ਮਾਹਮੂ ਜੋਇਆ (ਫਾਜਿਲਕਾ) ਓਮ ਪ੍ਰਕਾਸ਼ ਜੀ.ਪੀ.ਐਸ. ਜੋਰਕੀ ਅੰਧੇਵਾਲੀ (ਫਾਜਿਲਕਾ), ਪਰਵੀਨ ਲਤਾ ਜੀ.ਐਸ.ਐਸ.ਐਸ. (ਫਾਜਿਲਕਾ), ਪਵਨ ਕੁਮਾਰ ਜੀ.ਐਸ.ਐਸ..ਐਸ. ਜਲਾਲਾਬਾਦ (ਫਾਜਿਲਕਾ) ਸੁਰਿੰਦਰ ਨਾਗਪਾਲ ਜੀ.ਪੀ.ਐਸ. ਧਨੀ ਸ਼ਿਵ ਸ਼ਾਕੀਆ (ਫਾਜਿਲਕਾ), ਗੁਰਜੀਤ ਸਿੰਘ ਜੀ.ਪੀ.ਐਸ. ਸੁੱਖੇ ਵਾਲਾ(ਫਿਰੋਜ਼ਪੁਰ), ਜਗਦੀਪ ਸਿੰਘ ਜੀ.ਐਸ.ਐਸ.ਐਸ. ਮਾਨਾ ਸਿੰਘ ਵਾਲਾ(ਫਿਰੋਜ਼ਪੁਰ), ਮਹਿੰਦਰ ਸਿੰਘ ਜੀ.ਪੀ.ਐਸ. ਮਹਾਲਮ (ਫਿਰੋਜ਼ਪੁਰ), ਉਮੇਸ਼ ਕੁਮਾਰ ਰੰਗਬੁੱਲਾ ਜੀ.ਐਸ.ਐਸ.ਐਸ. ਗਰਲਜ਼ ਜੀ ਐਚ ਐਚ ਐਸ (ਫਿਰੋਜ਼ਪੁਰ), ਰਾਜਵਿੰਦਰ ਪਾਲ ਕੌਰ ਜੀ.ਪੀ.ਐਸ. ਬੱਜੇ ਚੱਕੇ ਗੁਰਦਾਸ ਪੁਰ (ਗੁਰਦਾਸ ਪੁਰ), ਡਾ. ਕੁਲਦੀਪ ਸਿੰਘ ਜੀ.ਐਸ.ਐਸ.ਐਸ. ਅੰਬਾਲਾ ਜੱਟਾਂ (ਹੁਸ਼ਿਆਰਪੁਰ), ਰਮਨਦੀਪ ਸਿੰਘ ਜੀ.ਪੀ.ਐਸ. ਧਾਮੀਆਂ (ਹੁਸ਼ਿਆਰਪੁਰ), ਮਨਜਿੰਦਰ ਕੌਰ ਜੀ.ਪੀ.ਐਸ. ਨੂਰਪੁਰ (ਜਲੰਧਰ), ਜਸਵਿੰਦਰ ਪਾਲ ਜੀ.ਐਚ.ਭਾਦਸ (ਕਪੂਰਥਲਾ), ਅਸ਼ੋਕ ਕੁਮਾਰ ਜੀ.ਐਸ.ਐਸ.ਐਸ. ਕੋਟਰਾ ਕਲਾਂ (ਮਾਨਸਾ), ਗੁਰਨਾਇਬ ਸਿੰਘ ਜੀ.ਪੀ.ਐਸ. ਮਘਾਨੀਆਂ (ਮਾਨਸਾ), ਜਗਜੀਤ ਸਿੰਘ ਜੀ.ਪੀ.ਐਸ. ਮੂਸਾ (ਮਾਨਸਾ), ਜਸਮੀਤ ਸਿੰਘ ਜੀ.ਐਸ.ਐਸ.ਐਸ. ਚਹਿਲਾਂ ਵਾਲਾ (ਮਾਨਸਾ), ਮੱਖਣ ਸਿੰਘ ਜੀ.ਐਸ.ਐਸ.ਐਸ. ਬਛੌਣਾ (ਮਾਨਸਾ), ਪਰਵਿੰਦਰ ਸਿੰਘ ਜੀ.ਪੀ.ਐਸ. ਘਰੰਗਣਾ (ਮਾਨਸਾ), ਸਤਪਾਲ ਸਿੰਘ ਜੀ.ਪੀ.ਐਸ. ਜੀਤ ਸਰ ਬਛੌਣਾ (ਮਾਨਸਾ), ਵਨੀਤ ਕੁਮਾਰ ਸਿੰਗਲਾ ਜੀ.ਐਸ.ਐਸ.ਐਸ. ਬੁਢਲਾਡਾ (ਮਾਨਸਾ), ਚਰਨ ਸਿੰਘ ਜੀ.ਐਸ.ਐਸ.ਐਸ. ਖੋਸਾ ਰਣਧੀਰ (ਮੋਗਾ), ਅਸ਼ੋਕ ਕੁਮਾਰ ਜੀ.ਐਚ.ਐਸ. ਦੌਲਾ (ਮੁਕਤਸਰ), ਸੁਰਿੰਦਰ ਸਿੰਘ ਜੀ.ਪੀ.ਐਸ. ਗੋਬਿੰਦ ਨਗਰੀ (ਮੁਕਤਸਰ), ਅਮਰਜੋਤ ਸਿੰਘ ਜੀ.ਐਸ.ਐਸ.ਐਸ. ਮਲਟੀਪਰਪਜ਼ (ਪਟਿਆਲਾ), ਅਵਤਾਰ ਸਿੰਘ ਜੀ.ਪੀ.ਐਸ. ਕਾਦਰਾ ਬਾਦ (ਪਟਿਆਲਾ), ਡਾ. ਰਜਨੀਸ਼ ਗੁਪਤਾ ਜੀ.ਐਸ.ਐਸ.ਐਸ. ਬਹਾਦਰ ਗੜ (ਪਟਿਆਲਾ), ਪ੍ਰਗਟ ਸਿੰਘ ਜੀ.ਐਸ.ਐਸ.ਐਸ. ਫੀਲ ਖਾਨਾ (ਪਟਿਾਲਾ), ਪੂਨਮ ਗੁਪਤਾ ਜੀ.ਐਮ.ਐਸ. ਖੇੜੀ ਗੁੱਜਰਾਂ (ਪਟਿਆਲਾ), ਪ੍ਰਭਦੀਪ ਕੌਰ ਜੀ.ਪੀ.ਐਸ. ਭੰਗਲ (ਰੂਪਨਗਰ), ਵਿਕਾਸ ਵਰਮਾ ਜੀ.ਪੀ.ਐਸ. ਰੇਲਵੇ ਰੋਡ ਨੰਗਲ (ਰੂਪ ਨਗਰ), ਸ਼ਰਨਜੀਤ ਕੌਰ ਜੀ.ਪੀ.ਐਸ. ਨਿੰਬੂਆਂ (ਐਸ.ਏ.ਐਸ.), ਚਰਨ ਸਿੰਘ ਜੀ.ਐਸ.ਐਸ.ਐਸ. ਗਰਲਜ਼ ਧੂਰੀ (ਸੰਗਰੂਰ), ਪ੍ਰਵੀਨ ਕੁਮਾਰ ਜੀ.ਐਸ.ਐਸ.ਐਸ. ਘਨੌਰੀ ਕਲਾਂ (ਸੰਗਰੂਰ), ਸੁਰਿੰਦਰ ਸਿੰਘ ਜੀ.ਐਸ.ਐਸ.ਐਸ. ਸੁਨਾਮ ਲੜਕੇ (ਸੰਗਰੂਰ), ਨਵਦੀਪ ਸਿੰਘ ਜੀ. ਈ. ਐਸ. ਕੋਟਲੀ ਸਾਰੂ ਖਾਨ (ਤਰਨ ਤਾਰਨ), ਸੁਖਵਿੰਦਰ ਸਿੰਘ ਜੀ.ਈ.ਐਸ. ਪੰਡੋਰੀ ਤਖਤ ਮੱਲ (ਤਰਨ ਤਰਨ), ਅਰੁਨ ਜੈਨ ਜੀ.ਐਸ.ਐਸ.ਐਸ. ਫੀਲਖਾਨਾ (ਪਟਿਆਲਾ), ਨਿਰਲੇਪ ਕੌਰ ਜੀ.ਐਸ.ਐਸ.ਐਸ. ਘੋਗਾ (ਪਟਿਆਲਾ), ਆਂਚਲ ਜੀ.ਪੀ.ਐਸ. ਹੀਨਾ ਖੁਰਦ (ਪਟਿਆਲਾ), ਡਾ. ਇਦਰਜੀਤ ਸਿੰਘ ਜੀ.ਐਚ.ਐਸ. ਕਾਲਾ ( ਅੰਮਿ੍ਰਤਸਰ), ਜਸਵੀਰ ਸਿੰਘ ਜੀ.ਪੀ.ਐਸ. ਫੇਜ਼ 9 (ਐਸ.ਐਸ. ਨਗਰ) ਸ਼ਾਮਲ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION