34 C
Delhi
Thursday, April 18, 2024
spot_img
spot_img

5000 ਤੋਂ ਜ਼ਿਆਦਾ ਵਿਅਕਤੀ ਸਿੱਧੇ ਤੌਰ ’ਤੇ ਸਤਲੁਜ ਦੇ ਧੁੱਸੀ ਬੰਨ੍ਹ’ਚ ਪਏ ਪਾੜਾਂ ਨੂੰ ਪੂਰਨ ਦੇ ਕੰਮ ’ਚ ਲਗਾਇਆ: ਡੀ.ਸੀ. ਵਰਿੰਦਰ ਸ਼ਰਮਾ

ਜਾਨੀਆਂ (ਜਲੰਧਰ), 26 ਅਗਸਤ 2019 –
ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਵਿੱਚ ਪਏ ਪਾੜ੍ਹਾਂ ਜਿਨਾਂ ਵਿੱਚ ਪਿੰਡ ਜਾਨੀਆਂ ਦਾ 500 ਫੁੱਟ ਦਾ ਪਾੜ੍ਹ ਵੀ ਸ਼ਾਮਿਲ ਹੈ ਨੂੰ ਪੂਰਨ ਲਈ ਨਿਵੇਕਲੀ ਪਹਿਲ ਕਰਦਿਆਂ 5000 ਤੋਂ ਵੱਧ ਵਿਅਕਤੀਆਂ ਨੂੰ ਸਿੱਧੇ ਤੌਰ ’ਤੇ ਲਗਾਇਆ ਗਿਆ ਸੀ।

ਪਿੰਡ ਜਾਨੀਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੁਲ ਮਿਲਾ ਕੇ 18 ਪਾੜਾ ਨੂੰ ਪੂਰਨ ਲਈ 20 ਲੱਖ ਮਿੱਟੀ ਦੇ ਬੋਰੇ, 5 ਲੱਖ ਕਿਊਬਿਕ ਪੱਥਰ ਅਤੇ 1000 ਕੁਇੰਟਲ ਸਟੀਲ ਦੀ ਤਾਰ ਲੋੜੀਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ 5000 ਵਿਅਕਤੀਆਂ ਜਿਨਾਂ ਵਿੱਚ ਫੌਜ, ਮਗਨਰੇਗਾ ਕਾਮੇ, ਡਰੇਨਜ਼ ਵਿਭਾਗ ਦੀ ਲੇਬਰ ਅਤੇ ਵਲੰਟੀਅਰ ਦਿਨ ਰਾਤ ਲੱਗੇ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਲਈ ਲੋੜੀਂਦੀ ਸੇਧ ਫੌਜ ਅਤੇ ਡਰੇਨਜ਼ ਵਿਭਾਗ ਵਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵੱਡੇ ਪਾੜ ਨੂੰ ਪੂਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 5000 ਵਿਅਕਤੀਆਂ ਨੂੰ ਸਿੱਧੇ ਤੌਰ ’ਤੇ ਜਿਨਾਂ ਵਿੱਚ ਮਗਨਰੇਗਾ ਵਰਕਰ, ਮਜ਼ਦੂਰ, ਹੁਨਰਮੰਦ ਮਕੈਨਿਕ ਅਤੇ ਹੋਰਨਾਂ ਨੂੰ ਲਗਾਇਆ ਗਿਆ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਧੁੱਸੀ ਬੰਨ੍ਹ ਦੇ ਪਏ ਪਾੜ੍ਹ ਨੂੰ ਸੁਚਾਰੂ ਢੰਗ ਨਾਲ ਪੂਰਨ ਦੇ ਕੰਮ ਨੂੰ ਨੇਪਰੇ ਚਾੜਨ ਲਈ ਪਠਾਨਕੋਟ ਤੋਂ ਪੱਥਰਾਂ ਦੀ ਸਪਲਾਈ ਨੂੰ ਨਿਰਵਿਘਨ ਯਕੀਨੀ ਬਣਾਇਆ ਗਿਆ ਹੈ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਬੋਲਡਰਜ਼ ਨੂੰ ਪਿੰਡ ਕਮਾਲਪੁਰਾ ਦੀ ਦਾਣਾ ਮੰਡੀ ਵਿੱਚ ਇਕੱਠਾ ਕੀਤਾ ਗਿਆ ਜਿਥੋਂ ਟਰੈਕਟਰ-ਟਰਾਲੀਆਂ ਰਾਹੀਂ ਇਸ ਨੂੰ ਪਿੰਡ ਜਾਨੀਆਂ ਤੱਕ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਬੋਲਡਰਜ ਨੂੰ ਨਿਰਵਿਘਨ ਜਾਨੀਆਂ ਬੰਨ੍ਹ ਤੱਕ ਪਹੁੰਚਾਉਣ ਲਈ ਲੁਧਿਆਣਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੋਰਨਾਂ ਜਿਲਿ੍ਹਆਂ ਤੋਂ ਢੋਆ-ਢੁਆਈ ਵਾਲੇ ਵਾਹਨਾਂ ਨੂੰ ਲਗਾਇਆ ਗਿਆ ਸੀ। ਇਸੇ ਤਰ੍ਹਾਂ ਡਿਪਟੀ ਕਮਿਸਨਰ ਨੇ ਦੱਸਿਆ ਕਿ ਰੇਤ ਤੇ ਬੋਰਿਆਂ ਨੂੰ ਮਗਨਰੇਗਾ ਕਾਮਿਆਂ ਅਤੇ ਵੱਖ-ਵੱਖ ਪਿੰਡਾਂ ਦੇ ਸਵੈ ਸੇਵਕਾਂ ਵਲੋਂ ਭਰਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਜਾਨੀਆਂ ਦਾ ਪਾੜ ਪੂਰਨ ਲਈ ਭਾਰਤੀ ਫੌਜ ਪੱਥਰਾਂ ਦਾ ਇਕ ਰਿੰਗ ਬਣਾ ਕੇ ਮਿੱਟੀ ਦੇ ਬੋਰਿਆਂ ਦੇ ਨਾਲ ਧੁੱਸੀ ਬੰਨ ਦਾ ਪਾੜ੍ਹ ਪੂਰ ਰਹੇ ਹਨ ਉਨ੍ਹਾਂ ਕਿਹਾ ਕਿ ਇਸ ਪਾੜ ਨੂੰ ਪੂਰਾ ਕਰਨ ਲਈ ਬਹੁਤ ਹੀ ਪੇਸ਼ੇਵਰਾਨਾ ਢੰਗ ਨਾਲ ਕੰਮ ਕੀਤਾ ਗਿਆ ਅਤੇ ਅੱਜ ਦੀ ਤਰੀਕ ਤੱਕ 120 ਫੁੱਟ ਪਾੜ੍ਹ ਨੂੰ ਪੂਰਿਆ ਜਾ ਚੁੱਕਾ ਹੈ। ਉਨ੍ਹਾਂ ਆਸ ਜਤਾਈ ਕਿ ਬਾਕੀ ਰਹਿੰਦੇ ਕੰਮ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਚੱਲ ਰਹੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਾਸ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਹੋਰ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION