36.7 C
Delhi
Thursday, April 18, 2024
spot_img
spot_img

ਨਿਊਯਾਰਕ ਵਿੱਚ ਬੁਫ਼ਾਲੋ ਵਿੱਚ ਵੱਡਾ ਹਾਦਸਾ; ਘਰ ਨੂੰ ਅੱਗ ਲੱਗਣ ਕਾਰਨ 5 ਬੱਚਿਆਂ ਦੀ ਮੌਤ, ਦਾਦੀ ਦੀ ਹਾਲਤ ਗੰਭੀਰ

5 minor children killed as house catches fire in New York’s buffalo area; Granny critical

ਯੈੱਸ ਪੰਜਾਬ
ਸੈਕਰਾਮੈਂਟੋ, 2 ਜਨਵਰੀ, 2023 (ਹੁਸਨ ਲੜੋਆ ਬੰਗਾ)
ਨਿਊਯਾਰਕ ਵਿੱਚ ਬੁਫ਼ਾਲੇ ਦੇ ਇਕ ਘਰ ਵਿੱਚ ਲੱਗੀ ਅੱਗ ਕਾਰਨ 5 ਬੱਚਿਆਂ ਦੀ ਮੌਤ ਹੋ ਗਈ ਜਦਕਿ ਘਰ ਅੰਦਰ ਮੌਜੂਦ 63 ਸਾਲਾ ਦਾਦੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਮਰਨ ਵਾਲਿਆਂ ਵਿੱਚ 4,7,8 ਅਤੇ 9 ਸਾਲ ਦੀਆਂ ਚਾਰ ਬੱਚੀਆਂ ਅਤੇ 2 ਸਾਲ ਦਾ ਇਕ ਬੱਚਾ ਸ਼ਾਮਲ ਹੈ।

ਸੱਤ ਮਹੀਨੇ ਦੇ ਇਕ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਜਦਕਿ ਬੱਚਿਆਂ ਦੀ ਦਾਦੀ ਦੀ ਹਸਪਤਾਲ ਵਿੱਚ ਹਾਲਤ ਗੰਭੀਰ ਬਣੀ ਹੋਈ ਹੈ।

ਬੁਫਾਲੋ ਫਾਇਰ ਕਰਮਿਸ਼ਨਰ ਵਿਲੀਅਮ ਰੇਨਾਲਡੋ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਅੱਗ ਦਰਮਾਊਥ ਐਵਨਿਊ ਦੇ 200 ਬਲਾਕ ਵਿਚ ਸਵੇਰੇ 7.30 ਵਜੇ ਦੇ ਆਸ ਪਾਸ ਲੱਗੀ।

63 ਸਾਲਾ ਦਾਦੀ ਦੀ ਹਾਲਤ ਵੀ ਗੰਭੀਰ ਹੈ ਜਿਸ ਨੂੰ ਏਰੀ ਕਾਊਂਟੀ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਰੇਨਾਲਡੋ ਅਨੁਸਾਰ ਬੱਚਿਆਂ ਦਾ ਪਾਲਣ ਪੋਸਣ ਦਾਦਾ-ਦਾਦੀ ਵੱਲੋਂ ਕੀਤਾ ਗਿਆ ਸੀ ਤੇ ਅੱਗ ਲੱਗਣ ਸਮੇ ਦਾਦਾ ਘਰ ਵਿਚ ਨਹੀਂ ਸੀ।

ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION