36.7 C
Delhi
Thursday, April 18, 2024
spot_img
spot_img

5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਫਰੰਟਲਾਈਨ ਡਿਊਟੀ ’ਤੇ ਤਾਇਨਾਤ ਨਹੀਂ ਕਰਾਂਗੇ: ਡੀ.ਜੀ.ਪੀ.

ਚੰਡੀਗੜ੍ਹ, 5 ਮਈ, 2020:
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਮੰਗਲਵਾਰ ਨੂੰ ਪਹਿਲਾਂ ਤੋਂ ਸਿਹਤ ਸਮੱਸਿਆਵਾਂ ਵਾਲੇ ਪੁਲਿਸ ਕਰਮੀਆਂ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੀਆਂ ਮਹਿਲਾ ਮੁਲਾਜ਼ਮਾਂ ਨੂੰ ਫਰੰਟਲਾਈਨ ਡਿਊਟੀ ਕਰਨ ਤੋਂ ਰੋਕ ਦਿੱਤਾ ਹੈ ਤਾਂ ਜੋ ਕੋਵਿਡ ਦੇ ਜੋਖਮ ਨੂੰ ਘਟਾਇਆ ਜਾ ਸਕੇ।

ਇਸ ਫੈਸਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰੀ ਦੇ ਦਿੱਤੀ ਹੈ ਜਿਸ ਤਹਿਤ ਉਨ੍ਹਾਂ ਨੇ ਡੀਜੀਪੀ ਨੂੰ ਕੋਵਿਡ ਵਿਰੁੱਧ ਜੰਗ ਡੱਟਕੇ ਲੜ ਰਹੇ ਕੋਰੋਨਾ ਵਾਰੀਅਰਜ਼ ਦੀ ਸੁਰੱਖਿਆ ਅਤੇ ਭਲਾਈ ਦੇ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

ਡੀਜੀਪੀ ਨੇ ਕਿਹਾ ਕਿ ਚਿੰਤਤ ਪੁਲਿਸ ਕੋਰੋਨਾ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਵੀਂ ਲਾਂਚ ਕੀਤੀ ਗਈ ਟੈਲੀ-ਕਾਂਸਲਿੰਗ ਸਹੂਲਤ ਉਤੇ ਪ੍ਰਾਪਤ ਹੋਈਆਂ ਬਹੁਤ ਕਾਲਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਸੀ। ਇਸ ਸਮੇਂ, ਰਾਜ ਭਰ ਵਿੱਚ ਕਰਫਿਊ ਲਾਗੂ ਕਰਨ ਅਤੇ ਰਾਹਤ ਕਾਰਜਾਂ ਵਿੱਚ ਲਗਭਗ 48,000 ਤੋਂ ਵੱਧ ਪੁਲਿਸ ਮੁਲਾਜ਼ਮ ਲੱਗੇ ਹੋਏ ਹਨ।

ਇਹ ਸੁਵਿਧਾ 20 ਅਪ੍ਰੈਲ ਨੂੰ ਪੁਲਿਸ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਵਿਡ ਦੇ ਮਨੋਵਿਗਿਆਨਕ ਪੱਖਾਂ ਨਾਲ ਨਜਿੱਠਣ ਲਈ ਲੋੜੀਂਦੀ ਜਾਣਕਾਰੀ ਅਤੇ ਹੁਨਰਾਂ ਨਾਲ ਲੈਸ ਕਰਨ ਅਤੇ ਸੰਕਰਮਣ ਦੀ ਲਾਗ ਦੇ ਉੱਚ ਖ਼ਤਰੇ ਦਾ ਡੱਟਕੇ ਮੁਕਾਬਲਾ ਕਰਨ ਲਈ ਸ਼ੁਰੂ ਕੀਤੀ ਗਈ ਸੀ।

ਮਹਿਲਾ ਪੁਲਿਸ ਮੁਲਾਜ਼ਮਾਂ ਦੀ ਸਿਹਤ ਅਤੇ ਸੁਰੱਖਿਆ ਦੇ ਸੰਬੰਧ ਵਿੱਚ ਕਈ ਕਾਲਾਂ ਪ੍ਰਾਪਤ ਹੋਈਆਂ ਜੋ ਕਿ 5 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮਾਂਵਾਂ ਹਨ, ਜਾਂ ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਸਨ, ਜਿਨ੍ਹਾਂ ਦੀ ਮੌਜੂਦਗੀ ਬੱਚਿਆਂ ਲਈ ਬਹੁਤ ਲੋੜੀਂਦੀ ਹੁੰਦੀ ਹੈ।

ਡੀਜੀਪੀ ਨੇ ਕਿਹਾ ਕਿ ਛੋਟੇ ਬੱਚਿਆਂ ਤੋਂ ਅਲੱਗ ਹੋਣਾ ਮੁਸ਼ਕਲ ਅਤੇ ਚਿੰਤਾ ਦਾ ਕਾਰਨ ਬਣ ਰਿਹਾ ਸੀ, ਖ਼ਾਸਕਰ ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਪਤੀ ਅਤੇ ਪਤਨੀ ਦੋਵੇਂ ਪੁਲਿਸ ਫੋਰਸ ਦੇ ਮੈਂਬਰ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚਿੰਤਾਵਾਂ ਦੇ ਜਵਾਬ ਵਜੋਂ ਅਜਿਹੀਆਂ ਮਹਿਲਾਵਾਂ ਨੂੰ ਫਰੰਟਲਾਈਨ ਉੱਤੇ ਤਾਇਨਾਤ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਚਿੰਤਾਵਾਂ ਵੱਖ-ਵੱਖ ਡਾਕਟਰੀ ਮੁੱਦਿਆਂ, ਖਾਸ ਕਰਕੇ ਸਾਹ ਲੈਣ ਵਿਚ ਤਕਲੀਫ ਆਦਿ ਨਾਲ ਜੂਝ ਰਹੇ ਕਰਮਚਾਰੀਆਂ ਦੇ ਸਬੰਧ ਵਿੱਚ ਵੀ ਸਨ ਜੋ ਉਨ੍ਹਾਂ ਦੇ ਜੋਖਮ ਨੂੰ ਹੋਰ ਵਧਾ ਸਕਦੀਆਂ ਹਨ।

ਇਸ ਸਬੰਧ ਵਿਚ ਰੇਂਜ ਆਈਜੀਪੀ / ਡੀਆਈਜੀਜ਼, ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਹਿਲਾਂ ਤੋਂ ਮੌਜੂਦ ਮੈਡੀਕਲ ਸਮੱਸਿਆਵਾਂ ਵਾਲੇ ਪੁਲਿਸ ਅਧਿਕਾਰੀ, ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੀਆਂ ਔਰਤ ਪੁਲਿਸ ਮੁਲਾਜ਼ਮਾਂ ਆਪਣੀਆਂ ਵਿਸ਼ੇਸ਼ ਸਥਿਤੀ ਦੇ ਮੱਦੇਨਜ਼ਰ ਫਰੰਟਲਾਈਨ ਡਿਊਟੀਆਂ ਉਤੇ ਤਾਇਨਾਤ ਨਹੀਂ ਹਨ।

ਪੰਜਾਬ ਪੁਲਿਸ ਵਲੋਂ ਚੇਨੱਈ ਸਥਿਤ ਐਨਜੀਓ ਮਾਸਟਰਮਾਈਂਡ ਫਾਊਂਡੇਸ਼ਨ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਟੈਲੀ-ਕਾਂਸਲਿੰਗ ਸੇਵਾ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਗੁਰਪੀਤ ਦਿਓ, ਏਡੀਜੀਪੀ (ਕਮਿਊਨਿਟੀ ਅਫੇਅਰਜ਼, ਪੰਜਾਬ) ਨੇ ਦੱਸਿਆ ਕਿ ਫਾਊਂਡੇਸ਼ਨ ਦੇ ਡਾਇਰੈਕਟਰ, ਕਰਨਲ ਥਿਆਗਰਾਜਨ ਨੇ ਸੂਬੇ ਦੀ ਪੁਲਿਸ ਨੂੰ 10 ਸਿਖਿਅਤ ਮਨੋਵਿਗਿਆਨੀਆਂ ਦੇ ਪੈਨਲ ਦੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਸੀ, ਜੋ ਇਸ ਵਿਲੱਖਣ ਪਹਿਲਕਦਮੀ ਲਈ ਸਵੈ ਇੱਛਾ ਨਾਲ ਕੰਮ ਕਰਨਾ ਚਾਹੁੰਦੇ ਸਨ।

ਗੁਪਤਾ ਨੇ ਕਿਹਾ ਕਿ ਫਾਉਂਡੇਸ਼ਨ ਦਿਮਾਗ ਸਬੰਧੀ ਸਿਹਤ ਵਰਕਸ਼ਾਪ ਅਤੇ ਇੰਟਰਐਕਸ਼ਨ ਸੈਸ਼ਨਾਂ ਲਈ ਟੈਲੀ-ਕਾਉਂਸਲਿੰਗ ਦੇ ਨਾਲ ਨਾਲ ਵੀਡੀਓ ਕਾਉਂਸਲਿੰਗ ਸੇਵਾਵਾਂ ਵੀ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਮਾਈਂਡਕੇਅਰ’ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।

ਇਸ ਉਪਰਾਲੇ ਦੀ ਸ਼ੁਰੂਆਤ ਦੇ ਦੋ ਹਫ਼ਤਿਆਂ ਦੇ ਅੰਦਰ, ਐਪ-ਅਧਾਰਤ ਹੈਲਪਲਾਈਨ ਉਤੇ ਲਗਭਗ 130 ਕਾਲਾਂ ਪ੍ਰਾਪਤ ਹੋਈਆਂ ਅਤੇ ਜਿਨ੍ਹਾਂ ਵਿੱਚੋਂ 104 ਕਾਲਾਂ ਕਾਉਂਸਲਿੰਗ ਦੁਆਰਾ ਹੱਲ ਕੀਤੀਆਂ ਗਈਆਂ ਹਨ ਜਦੋਂ ਕਿ ਲਗਭਗ 23 ਮਾਮਲਿਆਂ ਵਿੱਚ ਕਾਉਂਸਲਿੰਗ ਜਾਰੀ ਹੈ। ਬਾਕੀ ਕੇਸ ਪ੍ਰਬੰਧਕੀ ਮੁੱਦਿਆਂ ਨਾਲ ਸਬੰਧਤ ਹਨ।

ਕੁਲ ਕਾਲਾਂ ਵਿਚੋਂ ਇਕ ਤਿਹਾਈ ਕਾਲਾਂ ਪੁਲਿਸ ਕਰਮਚਾਰੀਆਂ ਦੀਆਂ ਪਤਨੀਆਂ ਜਾਂ ਹੋਰ ਪਰਿਵਾਰਕ ਮੈਂਬਰਾਂ ਦੀਆਂ ਸਨ ਜਿਨ੍ਹਾਂ ਨੂੰ ਘਰ ਵਿਚ ਇਕੱਲੇ ਕੋਰੋਨਾ ਵਾਇਰਸ ਦੇ ਡਰ ਨਾਲ ਨਜਿੱਠਣ ਅਤੇ ਪੁਲਿਸ ਕਰਮਚਾਰੀ ਪਤੀ ਦੀ ਘਰ ਵਿਚ ਗ਼ੈਰ ਮੌਜੂਦਗੀ ਦੌਰਾਨ ਛੋਟੇ ਬੱਚਿਆਂ ਅਤੇ ਬਜ਼ੁਰਗ ਮਾਪਿਆਂ ਸਬੰਧੀ ਜ਼ਿੰਮੇਵਾਰੀਆਂ ਨਿਭਾਉਣਾ ਜਾਂ ਘਰ ਤੋਂ ਬਾਹਰ ਤਾਇਨਾਤ ਪਤੀ ਦੀ ਸਿਹਤ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਸਨ।

ਡੀਜੀਪੀ ਨੇ ਅੱਗੇ ਦੱਸਿਆ ਕਿ ਕੋਰੋਨਾਵਾਇਰਸ ਦੇ ਸੰਕਰਮਣ ਦੀ ਸੰਭਾਵਨਾ, ਅਤੇ ਮਹਾਂਮਾਰੀ ਦੇ ਸੰਦਰਭ ਵਿੱਚ ਭਵਿੱਖ ਬਾਰੇ ਅਨਿਸ਼ਚਿਤਤਾ ਕਾਰਨ ਪੈਦਾ ਹੋਏ ਡਰ ਅਤੇ ਚਿੰਤਾ ਸਬੰਧੀ ਪ੍ਰਸ਼ਨ ਵੀ ਸਨ। ਪ੍ਰਸ਼ਾਸਨਿਕ ਮੁੱਦਿਆਂ ਜਿਵੇਂ ਕਿ ਤਬਾਦਲੇ ਅਤੇ ਵਿਭਾਗੀ ਕਾਰਵਾਈ ਨਾਲ ਸੰਬੰਧਿਤ ਕੁਝ ਕਾਲਾਂ ਵੀ ਸਨ ਜਿਸ ਵਿਚ ਕਾਲ ਕਰਨ ਵਾਲਿਆਂ ਨੂੰ ਵਿਭਾਗੀ ਉੱਚ ਅਧਿਕਾਰੀਆਂ ਕੋਲ ਪਹੁੰਚ ਕਰਨ ਲਈ ਕਿਹਾ ਗਿਆ ਸੀ।

ਐਪ ਆਡੀਓ ਗਾਈਡ ਥੈਰੇਪੀ, ਸਾਈਕੋਮੈਟ੍ਰਿਕ ਟੈਸਟ ਪ੍ਰਦਾਨ ਕਰਦਾ ਹੈ ਅਤੇ ਮਾਨਸਿਕ ਸਿਹਤ ਉਤੇ ਲੇਖ ਵੀ ਮੁਹੱਈਆ ਕੀਤੇ ਗਏ ਹਨ। ਇਹ ਆਮ ਸਮੱਸਿਆਵਾਂ ਜਿਵੇਂ ਤਣਾਅ, ਚਿੰਤਾ ਆਦਿ ਨੂੰ ਸੰਬੋਧਿਤ ਕਰਦਾ ਹੈ ਅਤੇ ਇਸ ਵਿੱਚ ਮਾਨਸਿਕਤਾ ਦੇ ਵਿਕਾਸ ਲਈ ਸਿਖਲਾਈ ਸ਼ਾਮਲ ਹੈ।

ਚਿੰਤਾ ਅਤੇ ਉਦਾਸੀ ਵਰਗੀਆਂ ਸਮੱਸਿਆਵਾਂ ਦਾ ਸਵੈ-ਮੁਲਾਂਕਣ ਕਰਨ ਲਈ ਐਪ ਉਤੇ ਕਈ ਵਿਆਪਕ ਤੌਰ ‘ਤੇ ਵਰਤੇ ਜਾਣ ਵਾਲੇ ਮਨੋਵਿਗਿਆਨਕ ਪ੍ਰਸ਼ਨ ਪੱਤਰ ਉਪਲਬਧ ਹਨ। ਇਹ ਈਮੇਲ ਰਾਹੀਂ ਆਪਣੇ ਨਤੀਜਿਆਂ ਦੇ ਅਧਾਰ ਤੇ, ਸਮੱਸਿਆ ਨਾਲ ਸਿੱਝਣ ਲਈ ਹੱਲ ਵੀ ਪ੍ਰਦਾਨ ਕਰਦਾ ਹੈ। ਡੀਜੀਪੀ ਅਨੁਸਾਰ ਵਿਭਾਗ ਦੁਆਰਾ ਪੁਲਿਸ ਸੇਵਾ ਦੇ ਅੰਦਰੂਨੀ ਵਟਸਐਪ ਸਮੂਹਾਂ ਉਤੇ ਸਰਵਿਸ ਬਾਰੇ ਜਾਣਕਾਰੀ ਵਿਆਪਕ ਤੌਰ ਤੇ ਪ੍ਰਸਾਰਿਤ ਕੀਤੀ ਗਈ ਹੈ।

ਪੰਜਾਬੀ ਵਿਚ ਇਕ ਦਿਲਚਸਪ ਜਾਣਕਾਰੀ ਭਰਪੂਰ ਵੀਡੀਓ ਬਣਾਈ ਗਈ ਹੈ ਅਤੇ ਪੰਜਾਬ ਪੁਲਿਸ ਕਰਮਚਾਰੀਆਂ ਨਾਲ ਸਾਂਝੀ ਕੀਤੀ ਗਈ ਹੈ ਜਿਸ ਵਿਚ ਮਹਾਂਮਾਰੀ ਦੇ ਮਾਨਸਿਕ ਪ੍ਰਭਾਵ ਜਿਵੇਂ ਕਿ ਕੋਰੋਨਾ ਵਿਸ਼ਾਣੂ ਦੇ ਪੁਲਿਸ ਮੁਲਾਜ਼ਮਾਂ ਦੀ ਸਿਹਤ ਅਤੇ ਕਾਰਜ ਪ੍ਰਣਾਲੀ ਤੇ ਪ੍ਰਭਾਵ ਬਾਰੇ ਦੱਸਿਆ ਗਿਆ ਹੈ।

ਇਸ ਤੋਂ ਇਲਾਵਾ, ਇਹ ਐਪ ਚਿੰਤਾ ਅਤੇ ਤਣਾਅ ਦੇ ਸਧਾਰਣ ਉਪਾਵਾਂ ਦਾ ਸੁਝਾਅ ਦਿੰਦਾ ਹੈ, ਜਿਵੇਂ ਚੰਗੀ ਨੀਂਦ ਨੂੰ ਯਕੀਨੀ ਬਣਾਉਣ ਲਈ ਸਲਾਹ, ਸਮੇਂ-ਸਮੇਂ ਤੇ ਡਾਕਟਰੀ ਜਾਂਚ, ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਲਗਾਤਾਰ ਗੱਲਬਾਤ, ਦੋਸਤਾਂ ਅਤੇ ਸਹਿਕਰਮੀਆਂ ਨਾਲ ਗੱਲਬਾਤ ਕਰਨਾ ਅਤੇ ਸਮੱਸਿਆਵਾਂ ਨੂੰ ਸਾਂਝਾ ਕਰਨਾ, ਬਹੁਤ ਸਾਰਾ ਪਾਣੀ ਪੀਣਾ ਆਦਿ।

ਇਸ ਤੋਂ ਇਲਾਵਾ, ਡੀਜੀਪੀ ਪੰਜਾਬ ਦੀ ਬੇਨਤੀ ਉਤੇ, ਪੰਜਾਬ ਆਈਪੀਐਸ ਆਫੀਸਰਜ਼ ਵਾਈਵਜ ਐਸੋਸੀਏਸ਼ਨ (ਪਿਪਸੋਵਾ) ਦੇ ਡਾਕਟਰ ਮੈਂਬਰਾਂ ਨੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਜਾਗਰੂਕਤਾ ਵੀਡੀਓ ਬਣਾਈ ਹੈ, ਜਿਸ ਵਿਚ ਕੋਵਿਡ ਦੇ ਮੁੱਢਲੇ ਚੇਤਾਵਨੀ ਦੇ ਸੰਕੇਤਾਂ ਅਤੇ ਸਾਵਧਾਨੀਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦੀ ਜ਼ਰੂਰਤ ਹੈ ਤਾਂ ਜੋ ਇਸ ਵਾਇਰਸ ਦੇ ਸੰਕਰਮਣ ਤੋਂ ਬਚਿਆ ਜਾ ਸਕਦਾ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION