25.1 C
Delhi
Tuesday, April 23, 2024
spot_img
spot_img

5 ਸਤੰਬਰ ਨੂੰ ਵੱਡੀ ਕਿਸਾਨ ਰੈਲੀ ਕਰਕੇ ਮੁਜ਼ੱਫਰਨਗਰ ਤੋਂ ਕੀਤਾ ਜਾਵੇਗਾ ‘ਮਿਸ਼ਨ ਯੂ.ਪੀ.’ ਦਾ ਆਗਾਜ਼: ਅਜਨਾਲਾ-ਸੰਧੂ

ਯੈੱਸ ਪੰਜਾਬ
ਜਲੰਧਰ, 17 ਜੁਲਾਈ, 2021 –
ਜਮਹੂਰੀ ਕਿਸਾਨ ਸਭਾ ਪੰਜਾਬੀ ਦੀ ਸੂਬਾਈ ਜਨਰਲ ਬਾਡੀ ਮੀਟਿੰਗ, ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ, ਦੇਸ਼ ਭਗਤ ਯਾਦਗਾਰ ਜਲੰਧਰ ਦੇ ਸ਼ਹੀਦ ਵਿਸ਼ਣੂੰ ਗਣੇਸ਼ ਪਿੰਗਲੇ ਹਾਲ ਵਿਖੇ ਹੋਈ।
ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਦੇਸ਼ ਵਿਆਪੀ ਕਿਸਾਨ ਅੰਦੋਲਨ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਦੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਫੈਸਲੇ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਮੀਟਿੰਗ ਵੱਲੋਂ ਆਉਂਦੇ ਦਿਨਾਂ ਵਿਚ ਸਿੰਘੂ, ਟੀਕਰੀ ਅਤੇ ਦੂਸਰੇ ਬਾਰਡਰਾਂ ਉੱਪਰ ਕਿਸਾਨਾਂ-ਮਜਦੂਰਾਂ ਦੀ ਲਗਾਤਾਰ ਹਾਜ਼ਰੀ ਵਧਾਉਣ ਲਈ ਠੋਸ ਵਿਉਂਤਬੰਦੀ ਕੀਤੀ ਗਈ। ਟਿੰਗ ਵੱਲੋਂ ਡਾਢੇ ਰੋਸ ਨਾਲ ਨੋਟ ਕੀਤਾ ਗਿਆ ਕਿ ਮੋਦੀ ਸਰਕਾਰ ਸਾਮਰਾਜੀ ਵਿੱਤੀ ਅਦਾਰਿਆਂ ਤੇ ਕਾਰਪੋਰੇਟ ਘਰਾਣਿਆਂ ਪ੍ਰਤੀ ਆਪਣੀ ਵਚਣਬੱਧਤਾ ਦੇ ਚਲਦਿਆਂ, ਦੇਸ਼ ਦੇ ਲੋਕਾਂ ਦਾ ਘਾਣ ਕਰਨ ਦੀ ਨੀਤੀ ਤਹਿਤ, ਖੇਤੀ-ਕਿਸਾਨੀ, ਖਪਤਕਾਰਾਂ ਨੂੰ ਤਬਾਹ ਕਰਨ ਵਾਲੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਨੂੰ, ਲੋਕ ਭਾਵਨਾਵਾਂ ਦੀ ਅਣਦੇਖੀ ਕਰਕੇ, ਰੱਦ ਨਾ ਕਰਨ ਅਤੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਨਾ ਕਰਨ ਲਈ ਬਜ਼ਿੱਦ ਹੈ।

ਫੈਸਲਾ ਕੀਤਾ ਗਿਆ ਕਿ ਮੋਦੀ ਸਰਕਾਰ ਦੀ ਹਰ ਹੀਲੇ ਕਾਰਪੋਰੇਟਾਂ ਦੇ ਖਜਾਨੇ ਭਰਨ ਦੀ ਹਠਧਰਮੀ ਖਿਲਾਫ ਦੇਸ਼ ਭਰ ਵਿੱਚ ‘ਮੋਦੀ ਗੱਦੀ ਛੋੜੋ ਮੁਹਿੰਮ’ ਤਹਿਤ ਲੋਕ ਲਾਮਬੰਦੀ ਤੇਜ਼ ਕੀਤੀ ਜਾਵੇਗੀ ਅਤੇ ਆਉਂਦੀ 5 ਸਤੰਬਰ ਨੂੰ ਮੁਜੱਫਰਨਗਰ ਵਿਖੇ ‘ਮਿਸ਼ਨ ਯੂ.ਪੀ.’ ਦਾ ਆਗਾਜ਼ ਕਰਨ ਲਈ ਕੀਤੀ ਜਾ ਰਹੀ ਵਿਸ਼ਾਲ ਕਿਸਾਨ ਇਕੱਤਰਤਾ ਵਿੱਚ ਹਜ਼ਾਰਾਂ ਕਿਸਾਨਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ।

26 ਅਗਸਤ ਨੂੰ ਸਿੰਘੂ ਬਾਰਡਰ ’ਤੇ ਕੀਤੀ ਜਾ ਰਹੀ ਦੇਸ਼ ਪੱਧਰੀ ਕਿਸਾਨ ਕਨਵੈਨਸ਼ਨ ਵਿੱਚ ਵੀ ਨੁਮਾਇੰਦੇ ਭੇਜਣ ਦਾ ਨਿਰਣਾ ਲਿਆ ਗਿਆ। ਗੰਨਾ ਉਤਪਾਦਕ ਕਿਸਾਨਾਂ ਦੇ ਪਿਛਲੇ ਤਿੰਨ ਸਾਲਾਂ ਦੇ ਬਕਾਏ ਫੌਰੀ ਰਿਲੀਜ਼ ਕਰਨ ਦੀ ਮੰਗ ਕਰਦਿਆਂ ਅਜਿਹਾ ਨਾ ਕਰਨ ਤੇ ਮਿੱਲ ਮਾਲਕਾਂ ਤੇ ਸਰਕਾਰ ਖਿਲਾਫ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ। ਨਰਮਾ ਉਤਪਾਦਕਾਂ, ਬਾਰਡਰ ਤੇ ਕੰਢੀ ਖੇਤਰ ਦੇ ਕਿਸਾਨਾਂ ਅਤੇ ਕਿਸਾਨੀ ਨੂੰ ਦਰਪੇਸ਼ ਆਮ ਮੁਸ਼ਕਿਲਾਂ ਸਬੰਧੀ ਸੰਘਰਸ਼ ਤੇ ਲਾਮਬੰਦੀ ਤਿੱਖੀ ਕਰਨ ਦਾ ਫੈਸਲਾ ਕੀਤਾ ਗਿਆ।

ਰਘਬੀਰ ਸਿੰਘ ਪਕੀਵਾਂ, ਰਤਨ ਸਿੰਘ ਰੰਧਾਵਾ, ਭੀਮ ਸਿੰਘ ਆਲਮਪੁਰ, ਮੋਹਣ ਸਿੰਘ ਧਮਾਣਾ, ਜਸਵਿੰਦਰ ਢੇਸੀ, ਮਨੋਹਰ ਸਿੰਘ ਗਿੱਲ, ਬਲਦੇਵ ਸਿੰਘ ਸੈਦਪੁਰ, ਸੀਤਲ ਸਿੰਘ ਤਲਵੰਡੀ, ਸੰਤੋਖ ਸਿੰਘ ਬਿਲਗਾ, ਮੁਖਤਾਰ ਸਿੰਘ ਮੱਲਾ, ਰਘਬੀਰ ਸਿੰਘ ਬੈਨੀਪਾਲ ਨੇ ਵੀ ਵਿਚਾਰ ਰੱਖੇ। 20 ਅਗਸਤ ਨੂੰ ਜਲੰਧਰ ਕੈਂਟ ਵਿਚਲੇ ਧੰਨੋਵਾਲ ਫਾਟਕ ’ਤੇ ਗੰਨਾ ਉਤਪਾਦਕਾਂ ਦੇ ਬਕਾਇਆਂ ਲਈ ਮਾਰੇ ਜਾ ਰਹੇ ਧਰਨੇ ਵਿਚ ਵੱਧ ਚੜ੍ਹ ਕੇ ਪੁੱਜਣ ਦਾ ਨਿਰਣਾ ਲਿਆ ਗਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION