5 ਸਿੱਖ ਸ਼ਖਸ਼ੀਅਤਾਂ ਦਾ ‘ਸਿੱਖ ਅਣਮੁੱਲੇ’ ਖ਼ਿਤਾਬ ਨਾਲ ਸਨਮਾਨ

ਲੁਧਿਆਣਾ 2 ਫਰਵਰੀ, 2020:

ਸਿੱਖ ਧਰਮ ਅਤੇ ਇਸ ਦੀ ਅਮੀਰ ਵਿਰਾਸਤ ਨੂੰ ਦਰਸਾਉਣ ਅਤੇ ਸਿੱਖ ਨੌਜਵਾਨਾਂ ਨੂੰ ਗੁਰਬਾਣੀ ਦੀ ਅਸਲ ਕੀਮਤ ਦੱਸਣ ਦੇ ਮਕਸਦ ਨਾਲ , ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਸਿੱਖ ਅਣਮੁੱਲੇ 2020 ਦਾ ਆਯੋਜਨ ਗੁਰੂ ਨਾਨਕ ਦੇਵ ਭਵਨ ਵਿਖੇ ਕੀਤਾ ਗਿਆ । ਇਸ ਮੌਕੇ ਵੱਖ-ਵੱਖ ਪੰਜ ਪ੍ਰਮੁੱਖ ਸਿੱਖ ਨੂੰ ਸਿੱਖ ਸਖ਼ਸੀਅਤਾਂ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ, ਉਹਨਾਂ ਸਿੱਖ ਅਣਮੁੱਲੇ 2020 ਦੇ ਖਿਤਾਬ ਨਾਲ ਸਨਮਾਨ ਕੀਤਾ ਗਿਆ। ਵਿਸ਼ਾਲ ਸਮਾਰੋਹ ਵਿੱਚ 1000 ਤੋਂ ਵੱਧ ਲੋਕ ਸ਼ਾਮਲ ਹੋਏ ।

ਇਸ ਮੌਕੇ ਸਨਮਾਨਿਤ ਕੀਤੀਆਂ ਗਈਆਂ ਸਿੱਖ ਸ਼ਖਸੀਅਤਾਂ ਵਿੱਚ : ਪ੍ਰਭ ਆਸਰਾ ਟਰੱਸਟ ਤੋਂ ਸ਼ਮਸ਼ੇਰ ਸਿੰਘ, ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਰੁਪਿੰਦਰ ਸਿੰਘ, ਐਸਐਸ ਚਰਨਜੀਤ ਸਿੰਘ ਸ਼ਾਹ (ਡਿਜ਼ਾਈਨਰ ਕਰਤਾਰਪੁਰ ਸਾਹਿਬ ਲਾਂਘਾ ), ਡਾ: ਬਰਿੰਦਰ ਸਿੰਘ ਪਾਲ ਅਤੇ ਪਾਲ ਸਿੰਘ ਪੁਰੇਵਾਲ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਨੇ ਕਿਹਾ, “ਸਿੱਖ ਅਣਮੁੱਲੇ ਦਾ ਇਹ ਚੌਥਾ ਐਡੀਸ਼ਨ ਹੈ ਅਤੇ ਸਾਨੂੰ ਸਾਰੇ ਪੰਜਾਬ ਦੇ ਲੋਕਾਂ ਵੱਲੋਂ ਇਸ ਲਈ ਵੱਡਾ ਹੁੰਗਾਰਾ ਮਿਲਿਆ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਮੌਜੂਦਾ ਨੌਜਵਾਨਾਂ ਲਈ ਅਸਲ ਰੋਲ ਮਾਡਲਾਂ ਪ੍ਰਦਰਸ਼ਿਤ ਹੋਣੇ ਚਾਹੀਦੇ ਹਨ ਜਿਹੜੇ ਗੁਰਬਾਣੀ ਦੇ ਰਾਹ ‘ਤੇ ਚੱਲੇ ਹਨ ਅਤੇ ਆਪਣੇ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ । ਪਿਛਲੇ ਸੰਸਕਰਣਾਂ ਵਿਚ 16 ਹੋਰ ਸ਼ਖਸੀਅਤਾਂ ਦਾ ਸਨਮਾਨ ਕੀਤਾ ਸੀ। ”

ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਸਿੱਖ ਗੌਟ ਟੇਲੈਂਟ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਸ਼ਬਦ ਗਈਆਂ, ਗੱਤਕਾ ਅਤੇ ਕਈ ਹੋਰ ਕਲਾਂਵਾਂ ਦਾ ਪ੍ਰਦਸ਼ਨ ਵੀ ਕੀਤਾ । ਹਾਸ ਕਲਾਕਾਰ ਜਸਮੀਤ ਸਿੰਘ ਭਾਟੀਆ, ਮਸ਼ਹੂਰ ਸੰਗੀਤਕਾਰ ਅਤੇ ਗਾਇਕ ਸਵਨੀਤ ਨੇ ਵੀ ਆਪਣੀ ਗਾਇਕੀ ਦੀ ਪੇਸ਼ਕਾਰੀ ਨਾਲ ਹਾਜ਼ਰੀਨ ਨੂੰ ਮਨੋਰੰਜਨ ਵੀ ਕੀਤਾ ।

Share News / Article

Yes Punjab - TOP STORIES