25.1 C
Delhi
Friday, March 29, 2024
spot_img
spot_img

5ਵੇਂ ਮੈਗਾ ਰੋਜ਼ਗਾਰ ਮੇਲੇ ਵਿੱਚ ਹੁਣ ਤੱਕ 46819 ਉਮੀਦਵਾਰਾਂ ਦੀ ਚੋਣ

ਚੰਡੀਗੜ, 23 ਸਤੰਬਰ, 2019 –
ਸੂਬਾ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਸੁਯੋਗ ਅਗਵਾਈ ਵਿੱਚ ਚਲਾਈ ਜਾ ਰਹੀ ਪ੍ਰਮੁੱਖ ਸਕੀਮ ‘ਘਰ ਘਰ ਰੋਜ਼ਗਾਰ’ ਤਹਿਤ ਆਯੋਜਿਤ ਕੀਤੇ ਜਾ ਰਹੇ ਹਨ 5ਵੇਂ ਮੈਗਾ ਰੋਜ਼ਗਾਰ ਮੇਲੇ ਦੌਰਾਨ ਕੁੱਲ 2.10 ਲੱਖ ਨੌਕਰੀਆਂ ਲਈ ਪੇਸ਼ਕਸ਼ ਕੀਤੀ ਗਈ ਹੈ। ਹੁਣ ਤੱਕ ਸੂਬੇ ਦੇ 46800 ਨੌਜਵਾਨਾਂ ਨੂੰ ਵੱਖ ਵੱਖ ਨੌਕਰੀਆਂ ਲਈ ਚੁਣਿਆ ਗਿਆ ਹੈ ਜਦਕਿ 13349 ਨੌਜਵਾਨਾਂ ਦੀ ਸਵੈ-ਰੋਜ਼ਗਾਰ ਲਈ ਚੋਣ ਹੋਈ ਹੈ।

ਅੱਜ ਇਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਉੱਤਪਤੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਰੋਜ਼ਗਾਰ ਮੇਲਾ 9 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ 71562 ਨੌਜਾਵਨਾਂ ਵਲੋਂ ਇਸ ਮੇਲੇ ’ਚ ਹਿੱਸਾ ਲੈ ਕੇ ਭਰਵਾਂ ਹੁੰਘਾਰਾ ਦਿੱਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਹੁਣ ਤੱਕ ਵਿਦਿਆਰਥੀਆਂ ਨੂੰ 10 ਲੱਖ ਰੁਪਏ ਸਾਲਾਨਾ ਦੇ ਪੈਕਜ ਦਿੱਤੇ ਗਏ ਹਨ ਅਤੇ ਆਪਣੀ ਯੋਗਤਾ ਦੇ ਅਧਾਰ ’ਤੇ ਕੁੱਲ 3488 ਬਿਨੈਕਾਰ ਹੁਨਰ ਸਿਖਲਾਈ ਲਈ ਵੀ ਚੁਣੇ ਗਏ ਹਨ।

ਸੂਬਾ ਸਰਕਾਰ ਨੇ ਯੋਗਤਾ ਦੇ ਅਧਾਰ ’ਤੇ ਹਰੇਕ ਬੇਰੁਜ਼ਗਾਰ ਨੌਜਵਾਨ ਲਈ ਰੋਜ਼ਗਾਰ (ਸਵੈ ਜਾਂ ਤਨਖ਼ਾਹ ਵਾਲਾ) ਯਕੀਨੀ ਬਣਾਉਣ ਲਈ ‘ਘਰ ਘਰ ਰੋਜ਼ਗਾਰ ਮਿਸ਼ਨ’ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰੋਗਰਾਮ ਗ਼ੈਰ-ਹੁਨਰਮੰਦ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਸਮੇਂ ਦੇ ਹਾਣੀ ਬਣਾਉਣ ਲਈ ਚਲਾਇਆ ਗਿਆ ਹੈ।

ਮੌਜੂਦਾ ਰੋਜ਼ਗਾਰ ਮੇਲੇ ਦੀ ਸਮਾਪਤੀ 5 ਅਕਤੂਬਰ ਨੂੰ ਰੋਪੜ ਜ਼ਿਲੇ ਦੇ ਚਮਕੌਰ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਨਾਲ ਹੋਵੇਗੀ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੌਕਰੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਬੁਲਾਰੇ ਨੇ ਦੱਸਿਆ ਕਿ ਰੋਜ਼ਗਾਰ ਉੱਤਪਤੀ ਤੇ ਸਿਖਲਾਈ ਵਿਭਾਗ ਨੇ 2 ਲੱਖ ਤੋਂ ਵੱਧ ਨੌਕਰੀਆਂ ਪ੍ਰਦਾਨ ਕਰਨ ਲਈ ਵੱਖ-ਵੱਖ ਖੇਤਰਾਂ ਵਿਚ ਵੱਡੇ ਮੌਕੇ ਤਲਾਸ਼ੇ ਹਨ ।

ਵਿਭਾਗ ਦੇ ਅਣਥੱਕ ਯਤਨਾਂ ਸਦਕਾ ਬੇਰੁਜਗਾਰ ਨੌਜਵਾਨਾਂ ਨੂੰ ਸਵੈ ਜਾਂ ਉਜਰਤ ਰੁਜ਼ਗਾਰ (1000 ਤੋਂ ਵੱਧ ਰੁਜਗਾਰ ਪ੍ਰਤੀ ਦਿਨ ਦੀ ਦਰ ‘ਤੇ) ਪ੍ਰਾਪਤ ਕਰਨ ਦੀ ਸਹੂਲਤ ਮਿਲੀ ਹੈ, ਜਿਸ ਵਿੱਚ ਬੈਂਕਾਂ ਵਲੋਂ ਉਹਨਾਂ ਦੇ ਸਵੈ-ਰੁਜਗਾਰ ਲਈ ਕਰਜੇ ਦਾ ਪ੍ਰਬੰਧ ਕਰਨਾ ਵੀ ਸਾਮਲ ਹੈ। ਸਾਰੇ ਜਿਿਲਆਂ ਵਿੱਚ ਡਿਸਟ੍ਰੀਕਟ ਬਿਉਰੋ ਆਫ ਇੰਪਲਾਇਮੈਂਟ ਐਂਡ ਐਂਟਰਪ੍ਰਾਈਜਜ (ਡੀ.ਬੀ.ਈ.ਈਜ) ਨੌਕਰੀ ਲੱਭਣ ਵਾਲਿਆਂ ਲਈ ਨੋਡਲ ਸੈਂਟਰ ਬਣ ਗਏ ਹਨ।

ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਦੇ ਦੌਰਾਨ ਹੁਣ ਤੱਕ ਮੋਹਾਲੀ ਤੋਂ 5366 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਜਦਕਿ ਲੁਧਿਆਣਾ ਤੋਂ 4931, ਫਾਜਲਿਕਾ ਤੋਂ 4056 ਅਤੇ ਜਲੰਧਰ ਤੋਂ 3055 ਉਮੀਦਵਾਰਾਂ ਨੂੰ ਚੁਣਿਆ ਗਿਆ ਹੈ। ਇਸੇ ਤਰਾਂ ਸੰਗਰੂਰ ਤੋਂ 3031, ਮਾਨਸਾ ਤੋਂ 3018 ਅਤੇ ਬਰਨਾਲਾ ਤੋਂ 2850 ਅਤੇ ਗੁਰਦਾਸਪੁਰ ਤੋਂ 2700 ਉਮੀਦਵਾਰ ਚੁਣੇ ਗਏ ਹਨ। ਕਪੂਰਥਲਾ ਤੋਂ 2625 ਉਮੀਦਵਾਰ, ਉਸ ਤੋਂ ਬਾਅਦ ਪਟਿਆਲਾ ਤੋਂ 2272, ਐਸ.ਬੀ.ਐਸ. ਨਗਰ 2364, ਬਠਿੰਡਾ 1953 ਅਤੇ ਤਰਨ ਤਾਰਨ 1943 ਉਮੀਦਵਾਰਾਂ ਨੂੰ ਚੁਣਿਆ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸਵੈ ਰੁਜਗਾਰ ਦੇ ਉੱਦਮਾਂ ਵਿਚੋਂ, ਕਪੂਰਥਲਾ ਵਿਚੋਂ ਹੁਣ ਤੱਕ 3790, ਫਾਜਲਿਕਾ ਜਲਿੇ ਵਿਚੋਂ 1330 ਤੇ ਸਹੀਦ ਭਗਤ ਸਿੰਘ ਨਗਰ ਤੋਂ 1353 ਉੱਦਮਾਂ ਦੀ ਸ਼ਨਾਖਤ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਹੁਨਰ ਸਿਖਲਾਈ ਲਈ ਚੁਣੇ ਗਏ ਨੌਜਵਾਨਾਂ ਵਿਚੋਂ ਕਪੂਰਥਲਾ ਤੋਂ 794, ਫਾਜਲਿਕਾ ਤੋਂ 410, ਸੰਗਰੂਰ ਤੋਂ 366 ਇਸ ਤੋਂ ਬਾਅਦ ਲੁਧਿਆਣਾ ਤੋਂ 258, ਜਲੰਧਰ ਤੋਂ 246 ਅਤੇ ਗੁਰਦਾਸਪੁਰ ਤੋਂ 220 ਨੌਜਵਾਨ ਚੁਣੇ ਗਏ ਹਨ।

ਬੁਲਾਰੇ ਨੇ ਇਸ ਦੇ ਨਾਲ ਇਹ ਵੀ ਦੱਸਿਆ ਕਿ ਫਰਵਰੀ, 2019 ਦੌਰਾਨ ਸੂਬੇ ਭਰ ਵਿਚ ਵੱਖ-ਵੱਖ ਰੁਜ਼ਗਾਰ ਮੇਲਿਆਂ ਵਿਚ ਬੇਰੁਜਗਾਰ ਨੌਜਵਾਨਾਂ ਨੂੰ ਲਗਭਗ 55000 ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਸਨ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION