5ਵੇਂ ਲੁਧਿਆਣਾ ਸ਼ਾਰਟ ਫਿਲਮ ਫੈਸਟੀਵਲ ਸ਼ਾਨੋ-ਸ਼ੌਕਤ ਨਾਲ ਸਮਾਪਤ

ਲੁਧਿਆਣਾ, ਦਸੰਬਰ 9, 2019:
ਓਵਰ ਸਪੇਸ ਸਿਨੇਮਾ ਗਰੁੱਪ ਵਲੋਂ ਕਰਵਾਏ ਗਏ 5ਵੇਂ ਲੁਧਿਆਣਾ ਸ਼ਾਰਟ ਫਿਲਮ ਫੈਸਟੀਵਲ ਦਾ ਸਮਾਪਨ ਐਤਵਾਰ ਮਿਤੀ: 8/12/2019 ਨੂੰ ਇਸ਼ਮੀਤ ਸਿੰਘ ਅਕਾਦਮੀ ਲੁਧਿਆਣਾ ਵਿੱਚ ਹੋਇਆ । ਇਸ ਦੋ ਰੋਜ਼ਾ ਸਮਾਰੋਹ ਦਾ ਉਦਘਾਟਨ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ.ਕੇ.ਐਸ. ਔਲਖ ਵਲੋਂ ਕੀਤਾ ਗਿਆ।

ਜਿਸ ਵਿੱਚ 166 ਤੋਂ ਜਿਆਦਾ ਰਾਸ਼ਟਰੀ ਅਤੇ ਅੰਤਰ- ਰਾਸ਼ਟਰੀ ਫਿਲਮਾਂ ਦੀ ਐਂਟਰੀ ਹੋਈ, ਜਿਸ ਵਿਚੋਂ 21 ਫਿਲਮਾਂ ਦੀ ਚੌਣ ਕੀਤੀ ਗਈ । ਇਹ ਫਿਲਮਾਂ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਮੁੱਦਿਆਂ ਤੇ ਆਧਾਰਿਤ ਸਨ ।

ਓਵਰ ਸਪੇਸ ਸਿਨੇਮਾ ਗਰੁੱਪ ਵਲੋਂ ਸ਼੍ਰੀ ਬਲਰਾਜ ਸਾਹਨੀ ਦੁਆਰਾ ਸਿਨੇਮਾ ਪ੍ਰਤੀ ਦਿੱਤੇ ਗਏ ਮਹੱਤਵਪੂਰਨ ਯੋਗਦਾਨ ਨੂੰ ਸਮਰਪਿਤ ਪਹਿਲਾ ਬਲਰਾਜ ਸਾਹਨੀ ਸੁਹਿਰਦ ਸਿਨੇਮਾ ਅਵਾਰਡ ਦੀ ਸਥਾਪਨਾ ਕੀਤੀ ਗਈ ਅਤੇ ਇਹ ਅਵਾਰਡ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਪੰਜਾਬੀ ਸਾਹਿਤ ਅਤੇ ਸਿਨੇਮਾ ਪ੍ਰਤੀ ਦਿੱਤੇ ਗਏ ਸੇਧ-ਪੂਰਨ ਯੋਗਦਾਨ ਲਈ ਦਿੱਤਾ ਗਿਆ ।

ਸਮਾਗਮ ਦੇ ਮੁੱਖ ਮਹਿਮਾਨ ਡਾ.ਐਸ.ਪੀ.ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੁਨੀਵਰਸਿਟੀ, ਅੰਮ੍ਰਿਤਸਰ ਅਤੇ ਆਨਰੇਰੀ ਜਨਰਲ ਸਕੱਤਰ, ਗੁਜੱਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਲਘੂ ਫਿਲਮਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮਾਜ ਵਿੱਚ ਵੱਖ-ਵੱਖ ਮੁੱਦਿਆਂ ਪ੍ਰਤੀ ਜਗਰੂਕ ਕਰਨ ਵਿੱਚ ਫਿਲਮਾਂ ਮਹੱਤਵਪੂਰਨ ਯੋਗਦਾਨ ਹੈ। ਉਹਨਾਂ ਨੇ ਗੁਜੱਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿੱਚ ਡਿਪਲੋਮਾ ਕੋਰਸ ਇਨ ਸਿਨਮਾਟੋਗਰਾਫ਼ੀ ਅਤੇ ਅਡਿਟਿੰਗ ਕੋਰਸ ਦੇ ਸ਼ੁਰੂ ਕੀਤੇ ਜਾਣ ਦੀ ਘੋਸ਼ਣਾ ਕੀਤੀ ।

ਗੁਜੱਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਡਾਇਰੈਕਟਰ, ਪ੍ਰੋ: ਮਨਜੀਤ ਸਿੰਘ ਜੀ ਜੋ ਕਿ ਓਵਰ ਸਪੇਸ ਸਿਨੇਮਾ ਗਰੁੱਪ ਨਾਲ ਪਿਛਲੇ ਦੋ ਸਾਲਾਂ ਤੋਂ ਜੁੜੇ ਹੋਏ ਹਨ, ਨੇ ਲਘੂ ਫਿਲਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਵੇਂ ਇੱਕ ਸ਼ਾਰਟ ਫਿਲਮ ਦੁਆਰਾ ਬਹੁਤ ਹੀ ਥੋੜੇ ਸਮੇਂ ਵਿੱਚ ਸਮਾਜ ਦੇ ਵੱਖ-ਵੱਖ ਛੂਹੇ ਅਤੇ ਅਣ-ਛੂਹੇ ਮੁੱਦਿਆਂ ਤੇ ਚਾਨਣਾ ਪਾਇਆ ਜਾ ਸਕਦਾ ਹੈ।

ਉਹਨਾਂ ਨੇ ਲੁਧਿਆਣਾ ਸ਼ਹਿਰ ਵਿੱਚ ਸਿਨੇਮਾਟੋਗ੍ਰਾਫੀ ਅਤੇ ਅਡਿਟਿੰਗ ਕੋਰਸ ਦੀ ਸ਼ੁਰੂਆਤ ਲਈ ਡਾ.ਐਸ.ਪੀ.ਸਿੰਘ ਜੀ ਅਤੇ ਸ਼੍ਰੀ ਪ੍ਰਦੀਪ ਜੀ ਦਾ ਧੰਨਵਾਦ ਕੀਤਾ ਤਾਂ ਕਿ ਲੁਧਿਆਣਾ ਕਲਾ ਤੇ ਰੰਗ-ਮੰਚ ਦੇ ਖੇਤਰ ਵਿੱਚ ਵੀ ਅੀਹਮ ਭੂਮਿਕਾ ਨਿਭਾ ਸਕੇ।

ਹੀਰੋ ਸਟੀਲਸ ਦੇ ਐਮ.ਡੀ. ਸ਼੍ਰੀ ਐਸ.ਕੇ.ਰਾਏ. ਜੀ ਨੇ ਸਮਾਗਮ ਦੇ ਦੂਸਰੇ ਦਿਨ ਸ਼ਿਰਕਤ ਕਰਦਿਆਂ ਕਿਹਾ ਕਿ ਉਹ ਇਹਨਾਂ ਲਘੂ ਫਿਲਮਾਂ ਦੇ ਭੱਵਿਖ ਨੂੰ ਦੇਖਦਿਆਂ ਹੋਇਆ ਆਪਣਾ ਪੂਰਨ ਸਹਿਯੋਗ ਦੇਣਗੇ । ਓਵਰ ਸਪੇਸ ਸਿਨੇਮਾ ਗਰੁੱਪ ਦੇ ਪ੍ਰਧਾਨ, ਸ਼੍ਰੀ ਪ੍ਰਦੀਪ ਸਿੰਘ ਜੀ ਨੂੰ ਉਹਨਾਂ ਦੁਆਰਾ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਜਿਹੜੇ ਕਿ ਸਮਾਜ ਦੇ ਸਮਾਜਿਕ ਬੁਰਾਈਆਂ ਅਤੇ ਲੋੜਾਂ ਉੱਤੇ ਕਈ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ।

ਪ੍ਰਸਿੱਧ ਫਿਲਮ ਮੇਕਰ ਅਤੇ ਸਾਬਕਾ ਡਾਇਰੈਕਟਰ, ਦੂਰਦਰਸ਼ਨ ਕੇਂਦਰ, ਜਲੰਧਰ, ਸ. ਹਰਜੀਤ ਸਿੰਘ, ਮਸ਼ਹੂਰ ਸਕਰਿਪਟ ਰਾਈਟਰ ਸ. ਬਲਦੇਵ ਗਿੱਲ, ਕਵੀ/ਚਿੱਤਰਕਾਰ ਅਤੇ ਫੋਟੋਗ੍ਰਾਫਰ ਬੀਬਾ ਬਲਵੰਤ, ਇਸ਼ਮੀਤ ਅਕਾਦਮੀ ਦੇ ਡਾਇਰੈਕਟਰ, ਡਾ. ਚਰਨ ਕਮਲ ਸਿੰਘ, ਡਾ.ਸਨਵੱਲ ਧਾਮੀ, ਪ੍ਰਸਿੱਧ ਕਲਾਕਾਰ ਸਵੀ ਅਤੇ ਹੋਰ ਪ੍ਰਸਿੱਧ ਫਿਲਮ ਸਖ਼ਸ਼ੀਅਤਾਂ, ਨਿਰਦੇਸ਼ਕ, ਨਿਰਮਾਤਾ ਅਤੇ ਕਲਾਕਾਰਾਂ ਨੇ ਇਸ ਸਮਾਗਮ ਦੀ ਸ਼ੋਭਾ ਵਧਾਈ ।

ਸ਼੍ਰੀ ਪ੍ਰਦੀਪ ਸਿੰਘ ਜੀ ਦੁਆਰਾ ਓਵਰ ਸਪੇਸ ਸਿਨੇਮਾ ਗਰੁੱਪ ਨੂੰ 2014 ਵਿੱਚ ਸ਼ੁਰੂ ਕੀਤਾ ਗਿਆ ਜੋ ਕਿ ਪਿਛਲੇ ਪੰਜ ਸਾਲ ਤੋਂ ਲਗਾਤਾਰ ਲੁਧਿਆਣਾ ਸ਼ੋਰਟ ਫਿਲਮ ਫੈਸਟੀਵਲ ਕਰਵਾਉਂਦਾ ਆ ਰਿਹਾ ਹੈ । ਓਵਰ ਸਪੇਸ ਸਿਨੇਮਾ ਗਰੁੱਪ ਦੀ ਟੀਮ ਯਾਦਵਿੰਦਰ ਸਿੰਘ, ਸੁਨੀਲ ਕੁਮਾਰ, ਪਰਮਜੀਤ ਸਿੰਘ, ਪੰਮੀ ਹਬੀਬ, ਜਸਬੀਰ ਸੋਹਲ, ਅਤੇ ਮਨਮੋਹਨ ਵਿਨਾਇਕ ਨੇ ਇਸ ਸਫਲ ਸਮਾਗਮ ਵਿੱਚ ਆਪਣਾ ਯੋਗਦਾਨ ਦਿੱਤਾ । ਮਿਸ. ਪ੍ਰਿਆ ਅਰੋੜਾ ਨੇ ਇਸ ਸਮਾਗਮ ਦੀ ਸਟੇਜ਼ ਸੰਭਾਲੀ ।

Share News / Article

YP Headlines

Loading...