5ਵੇਂ ਮੈਗਾ ਰੁਜ਼ਗਾਰ ਮੇਲੇ ਦੌਰਾਨ 89,224 ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ, ਕੈਪਟਨ ਸੌਂਪਣਗੇ ਨਿਯੁਕਤੀ ਪੱਤਰ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਰ, 29 ਸਤੰਬਰ:

ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ‘ਘਰ ਘਰ ਰੁਜ਼ਗਾਰ ਸਕੀਮ’ ਅਧੀਨ 5ਵੇਂ ਮੈਗਾ ਰੁਜ਼ਗਾਰ ਮੇਲੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ/ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੈਗਾ ਰੁਜ਼ਗਾਰ ਮੇਲੇ ਦੌਰਾਨ ਹੁਣ ਤੱਕ 89,224 ਨੌਜਵਾਨ ਰੁਜ਼ਗਾਰ ਲਈ ਚੁਣੇ ਗਏ ਜਦਕਿ ਇਸ ਦੇ ਨਾਲ ਹੀ 27,641 ਨੌਜਵਾਨਾਂ ਦੀ ਸਵੈ-ਰੁਜ਼ਗਾਰ ਅਤੇ 6,727 ਨੌਜਵਾਨਾਂ ਦੀ ਹੁਨਰ ਸਿਖਲਾਈ ਲਈ ਚੋਣ ਕੀਤੀ ਗਈ ਹੈ।

ਇੱਕ ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ 5 ਅਕਤੂਬਰ ਨੂੰ ਚਮਕੌਰ ਸਾਹਿਬ ਵਿਖੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਰੁਜ਼ਗਾਰ ਉਤਪਤੀ ਵਿਭਾਗ ਦੁਆਰਾ ਸ਼ਨਾਖ਼ਤ ਕੀਤੀਆਂ 100 ਤੋਂ ਵੱਧ ਥਾਵਾਂ ‘ਤੇ ਇਹ ਰੁਜ਼ਗਾਰ ਮੇਲੇ 30 ਸਤੰਬਰ ਲਗਾਏ ਜਾਣਗੇ।

ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ‘ਘਰ ਘਰ ਰੁਜ਼ਾਗਰ ਸਕੀਮ’ ਅਧੀਨ ਸੂਬੇ ਭਰ ਵਿੱਚ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ ਨੌਕਰੀਆਂ ਲਈ ਚੁਣੇ ਗਏ 89,224 ਨੌਜਵਾਨਾਂ ਵਿੱਚੋਂ 33341 ਨੌਜਵਾਨ ‘ਪ੍ਰਤੀ ਪਿੰਡ 10 ਨੌਜਵਾਨ’ ਪ੍ਰੋਗਰਾਮ ਅਧੀਨ ਚੁਣੇ ਗਏ ਹਨ ਅਤੇ 98 ਅਪੰਗ ਵਿਅਕਤੀਆਂ ਦੀ ਚੋਣ ਕੀਤੀ ਗਈ ਹੈ।

ਸਵੈ-ਰੁਜ਼ਗਾਰ ਲਈ ਚੁਣੇ ਗਏ 27641 ਨੌਜਵਾਨਾਂ ਵਿੱਚੋਂ 18973 ਲੜਕੇ, 8651 ਲੜਕੀਆਂ ਅਤੇ 17 ਵਿਅਕਤੀ ਦਿਵਿਆਂਗ ਹਨ। ਸਰਕਾਰ ਵੱਲੋਂ ਮੁਹੱਈਆ ਕਰਵਾਏ ਸਵੈ-ਰੁਜ਼ਗਾਰ ਦੇ ਮੌਕਿਆਂ ਨਾਲ ਚੁਣੇ ਗਏ ਇਹ ਉਮੀਦਵਾਰ ਸੂਬੇ ਵਿੱਚ ਆਪਣੇ ਸਟਾਰਟਅੱਪਜ਼ ਅਤੇ ਉੱਦਮ ਸਥਾਪਤ ਕਰਨਗੇ। ਇਸੇ ਤਰ੍ਹਾਂ ਇਸ ਰੁਜ਼ਾਗਰ ਮੇਲੇ ਅਧੀਨ 6727 ਨੌਜਵਾਨਾਂ ਦੀ ਹੁਨਰ ਸਿਖਲਾਈ ਪ੍ਰੋਗਰਾਮ ਲਈ ਚੋਣ ਕੀਤੀ ਗਈ ਹੈ।

26 ਸਤੰਬਰ ਤੱਕ ਰੁਜ਼ਗਾਰ ਲਈ ਚੁਣੇ ਗਏ ਨੌਜਵਾਨਾਂ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ 3396, ਬਰਨਾਲਾ 2850, ਬਠਿੰਡਾ 3657, ਫਰੀਦਕੋਟ 3510, ਫਿਰੋਜ਼ਪੁਰ 4139, ਫਤਿਹਗੜ੍ਹ ਸਾਹਿਬ 2205, ਫਾਜ਼ਿਲਕਾ 4056, ਗੁਰਦਾਸਪੁਰ 3231, ਹੁਸ਼ਿਆਰਪੁਰ 3606, ਜਲੰਧਰ 6831, ਕਪੂਰਥਲਾ 2625, ਲੁਧਿਆਣਾ 4931, ਮਾਨਸਾ 4706, ਮੋਗਾ 2848, ਸ੍ਰੀ ਮੁਕਤਸਰ ਸਾਹਿਬ 1179, ਪਠਾਨਕੋਟ 4096, ਪਟਿਆਲਾ 4905, ਰੂਪਨਗਰ 1713, ਮੁਹਾਲੀ 11289, ਸੰਗਰੂਰ 5804, ਐਸ.ਬੀ.ਐਸ ਨਗਰ 3571 ਅਤੇ ਤਰਨ ਤਾਰਨ ਵਿੱਚ 4076 ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।

ਸਵੈ-ਰੁਜ਼ਗਾਰ ਸ਼੍ਰੇਣੀ ਵਿੱਚ ਚੁਣੇ ਗਏ ਨੌਜਵਾਨਾਂ ਵਿੱਚੋਂ ਅੰਮ੍ਰਿਤਸਰ ਵਿੱਚ 556, ਬਰਨਾਲਾ 175, ਬਠਿੰਡਾ 56, ਫਰੀਦਕੋਟ 387, ਫਿਰੋਜ਼ਪੁਰ 3527, ਫਤਿਹਗੜ੍ਹ ਸਾਹਿਬ 391, ਫਾਜ਼ਿਲਕਾ 1330, ਗੁਰਦਾਸਪੁਰ 437, ਹੁਸ਼ਿਆਰਪੁਰ 2948, ਜਲੰਧਰ 956, ਕਪੂਰਥਲਾ 3790, ਲੁਧਿਆਣਾ 914, ਮਾਨਸਾ 416, ਮੋਗਾ 443, ਸ੍ਰੀ ਮੁਕਤਸਰ ਸਾਹਿਬ 384, ਪਠਾਨਕੋਟ 1277, ਪਟਿਆਲਾ 2703, ਰੂਪਨਗਰ 1373, ਮੁਹਾਲੀ 2167, ਸੰਗਰੂਰ 748, ਐਸ.ਬੀ.ਐਸ ਨਗਰ 2200 ਅਤੇ ਤਰਨ ਤਾਰਨ ਵਿੱਚ463 ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।

ਹੁਨਰ ਸਿਖਲਾਈ ਲਈ ਚੁਣੇ ਗਏ ਨੌਜਵਾਨਾਂ ਵਿੱਚੋਂ ਅੰਮ੍ਰਿਤਸਰ ਵਿਚ 124 ਨੌਜਵਾਨ, ਬਠਿੰਡਾ ਵਿੱਚ 129, ਫ਼ਰੀਦਕੋਟ ਵਿੱਚ 26, ਫ਼ਿਰੋਜ਼ਪੁਰ ਵਿੱਚ 330, ਫਤਹਿਗੜ੍ਹ ਸਾਹਿਬ ਵਿੱਚ 208 , ਫਾਜ਼ਿਲਕਾ ਵਿੱਚ 636, ਗੁਰਦਾਸਪੁਰ ਵਿੱਚ 440, ਹੁਸ਼ਿਆਰਪੁਰ ਵਿੱਚ 336, ਜਲੰਧਰ ਵਿੱਚ 711,ਕਪੂਰਥਲਾ ਵਿੱਚ 794, ਲੁਧਿਆਣਾ ਵਿੱਚ 412, ਮਾਨਸਾ ਵਿੱਚ 99, ਮੋਗਾ ਵਿੱਚ 437, ਸ੍ਰੀ ਮੁਕਤਸਰ ਸਾਹਿਬ ਵਿੱਚ 257, ਪਠਾਨਕੋਟ ਵਿੱਚ 88, ਪਟਿਆਲਾ ਵਿੱਚ 445, ਰੂਪਨਗਰ ਵਿੱਚ 297, ਮੁਹਾਲੀ ਵਿੱਚ 392, ਸੰਗਰੂਰ ਵਿੱਚ 477, ਐਸਬੀਐਸ ਨਗਰ ਵਿੱਚ 43 ਅਤੇ ਤਰਨਤਾਰਨ ਵਿੱਚ 46 ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।

5ਵਾਂ ਮੈਗਾ ਰੋਜ਼ਗਾਰ ਮੇਲਾ ਜਿਸ ਦਾ ਆਗਾਜ਼ 9 ਸਤੰਬਰ ਨੂੰ ਕੀਤਾ ਗਿਆ ਸੀ, ਦਾ ਉਦੇਸ਼ ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰ ਵਿੱਚ 2.10 ਲੱਖ ਨੌਕਰੀਆਂ ਮੁਹੱਈਆ ਕਰਵਾਉਣਾ ਅਤੇ ਸਵੈ-ਰੁਜ਼ਗਾਰ ਉੱਦਮ ਸਥਾਪਤ ਕਰਨ ਲਈ ਨੌਜਵਾਨਾਂ ਨੂੰ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ।

ਇਸ ਤੋਂ ਪਹਿਲਾਂ ਫਰਵਰੀ, 2019 ਤੱਕ ਸੂਬੇ ਭਰ ਵਿੱਚ ਵੱਖ ਵੱਖ ਥਾਵਾਂ ‘ਤੇ ਲਾਏ ਰੋਜ਼ਗਾਰ ਮੇਲਿਆਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਸਨ।

ਬੁਲਾਰੇ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਦੌਰਾਨ ਵਿਦਿਆਰਥੀਆਂ ਨੂੰ 10 ਲੱਖ ਰੁਪਏ ਸਾਲਾਨਾ ਤੱਕ ਦੇ ਪੈਕੇਜਾਂ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਨਾਲ ਹੀ ਦੱÎਸਿਆ ਕਿ ਵਿਭਾਗ ਨੂੰ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਹਰੇਕ ਬੇਰੁਜ਼ਗਾਰ ਨੌਜਵਾਨ ਨੂੰ ਯੋਗਤਾ ਦੇ ਆਧਾਰ ‘ਤੇ ਰੋਜ਼ਗਾਰ (ਸਵੈ ਜਾਂ ਉਜਰਤ)ਦੇਣ ਲਈ ”ਘਰ ਘਰ ਰੋਜ਼ਗਾਰ ਮਿਸ਼ਨ” ਦੀ ਸ਼ੁਰੂਆਤ ਕੀਤੀ ਗਈ ਸੀ।

ਇਸ ਪ੍ਰੋਗਰਮਾ ਤਹਿਤ ਗੈਰ-ਹੁਨਰਮੰਦਾਂ ਨੂੰ ਹੁਨਰਮੰਦ ਬਣਾ ਕੇ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਵੀ ਸ਼ਾਮਲ ਹੈ। ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੇ ਠੋਸ ਯਤਨਾਂ ਸਦਕਾ ਪ੍ਰਤੀ ਦਿਨ 1000 ਨੌਕਰੀਆਂ ਦੀ ਦਰ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •