ਅੱਜ-ਨਾਮਾ
ਮਿਲ ਕੇ ਦਿੱਤੀ ਕਿਰਸਾਨਾਂ ਵੀ ਗੱਡ ਝੰਡੀ,
ਰਾਜਸੀ ਤਿਕੜਮ ਦਾ ਰੋਕਣਾ ਰਾਹ ਬੇਲੀ।
ਚੱਲੀ ਗੱਲ ਪਹਿਲਾਂ ਧਿਰਾਂ ਨਾਲ ਕਈਆਂ,
ਸਕੀ ਸੀ ਪਹੁੰਚ ਨਾ ਸਿਰੇ ਸਲਾਹ ਬੇਲੀ।
ਖੱਟਣਾ ਲਾਭ ਕਿਰਸਾਨੀ ਦਾ ਚਾਹੁਣ ਸਾਰੇ,
ਕਿਰਸਾਨਾਂ ਵੱਲ ਨਹੀਂ ਖੈਰ-ਖਵਾਹ ਬੇਲੀ।
ਜਿਹੜੇ ਲੀਡਰਾਂ ਦੀ ਲਹਿ ਗਈ ਝਾਕ ਬੇਲੀ,
ਚੜ੍ਹ ਗਏ ਉਨ੍ਹਾਂ ਦੇ ਉੱਪਰ ਆ ਸਾਹ ਬੇਲੀ।
ਬਣ ਗਿਆ ਜਦੋਂ ਕਿਸਾਨ ਸ਼ਰੀਕ ਮੂਹਰੇ,
ਤਰੇਲੀ ਆਗੂਆਂ ਨੂੰ ਲੱਗੀ ਆਉਣ ਬੇਲੀ।
ਸਮਝੇ ਜਿਨ੍ਹਾਂ ਸਨ ਬੁੱਧੂ ਕਿਰਸਾਨ ਆਗੂ,
ਗਲਤੀ ਹੋਈ ਨੂੰ ਲੱਗੇ ਪਛਤਾਉਣ ਬੇਲੀ।
-ਤੀਸ ਮਾਰ ਖਾਂ
10 ਜਨਰਵੀ, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -