29 C
Delhi
Wednesday, April 17, 2024
spot_img
spot_img

400 ਸਾਲਾ ਪ੍ਰਕਾਸ਼ ਉਤਸਵ ’ਤੇ ਜਥੇ: ਹਵਾਰਾ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਖ਼ੇਤੀ ਕਾਨੂੰਨ ਰੱਦ ਕਰਨ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ

ਯੈੱਸ ਪੰਜਾਬ
ਅੰਮ੍ਰਿਤਸਰ, 27 ਅਪ੍ਰੈਲ, 2021 –
ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਮਨੁੱਖੀ ਅਧਿਕਾਰਾਂ ਦੇ ਅਲ਼ੰਬਰਦਾਰ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਪ੍ਰਕਾਸ਼ ਦਿਵਸ ਦੀ ਪਵਿੱਤਰਤਾ ਤੇ ਸਤਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਸਜ਼ਾ ਪੁਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕਰੇ, ਤਿੰਨ ਖੇਤੀ ਕਾਨੂੰਨ ਰੱਦ ਕਰੇ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਸ਼ੁਰੂ ਕਰੇ। ਭਾਰਤ ਸਮੇਤ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਗੁਰੂ ਸਾਹਿਬ ਦੀ ਚੌਥੀ ਜਨਮ ਸ਼ਤਾਬਦੀ ਬੜੇ ਅਦਬ ਤੇ ਪਿਆਰ ਨਾਲ ਮਨਾਈ ਜਾ ਰਹੀ ਹੈ। ਵਿਸ਼ਵ ਭਾਈਚਾਰੇ ਨੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਮਨੁੱਖਤਾ ਤੇ ਹਿੰਦੂ ਧਰਮ ਦੇ ਬਚਾਵ ਲਈ ਕੀਤੀ ਅਦੁੱਤੀ ਸ਼ਹਾਦਤ ਨੂੰ ਪ੍ਰਵਾਨ ਕਰ ਲਿਆ ਹੈ। ਭਾਰਤ ਸਰਕਾਰ ਵੀ ਗੁਰੂ ਸਾਹਿਬ ਦੀ ਚੌਥੀ ਜਨਮ ਸ਼ਤਾਬਦੀ ਤੇ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਤੇ ਧਰਮ ਦੇ ਰਾਖੇ ਵਜੋਂ ਨਮਨ ਕਰਨ ਦੀ ਗੱਲ ਕਰਦੀ ਹੈ ਪਰ ਜਦ ਸਿੱਖਾਂ ਦੇ ਕਾਨੂੰਨੀ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਸਰਕਾਰ ਦੋਗਲੀ ਤੇ ਬੇਈਮਾਨ ਰਵਈਆ ਅਪਨਾਉਦੀ ਹੈ। ਗੁਰੂ ਸਾਹਿਬ ਨੂੰ ਸਰਕਾਰ ਵੱਲੋਂ ਸੱਚੀ ਸ਼ਰਧਾਂਜਲੀ ਦੀ ਸਾਰਥਿਕਤਾਂ ਤਾਂ ਹੈ ਜੇਕਰ ਦੁਹਰੇ ਮਾਪਦੰਡ ਛਡਕੇ ਇਨਸਾਫ ਦੀ ਗਲ ਕੀਤੀ ਜਾਵੇ।
ਹਵਾਰਾ ਕਮੇਟੀ ਨੇ ਭਾਰਤ ਸਰਕਾਰ ਦੇ ਸਿੱਖਾਂ ਪ੍ਰਤੀ ਬੇਇਨਸਾਫੀ ਦੇ ਨਕਾਬ ਤੋਂ ਪਰਦਾ ਚੁੱਕਦਿਆਂ ਸਰਕਾਰੀ ਤੰਤਰ ਦੀ ਨਿੰਦਿਆਂ ਕੀਤੀ। ਕਮੇਟੀ ਆਗੂਆ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਤੇ ਕੇਂਦਰ ਸਰਕਾਰ ਨੇ ਸਿੱਖ ਰਾਜਸੀ ਕੈਦੀਆਂ ਨੂੰ ਛੱਡਣ ਦੀ ਗੱਲ ਕੀਤੀ ਸੀ ਪਰ ਅੱਜ ਤੱਕ ਕੇਵਲ ਭਾਈ ਲਾਲ ਸਿੰਘ ਨੂੰ ਹੀ ਰਿਹਾ ਕੀਤਾ ਗਿਆ ਹੈ ਜਿਸਦੀ ਅਸੀਂ ਸ਼ਲਾਘਾ ਕਰਦੇ ਹਾਂ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੈੜਾ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਹਰਨੇਕ ਸਿੰਘ ਭੱਪ, ਆਦਿ ਜੋ ਕਿ ਪਰੋਲ ਤੇ ਕਾਨੂੰਨ ਅਨੁਸਾਰ ਚੰਗੇ ਨਾਗਰਿਕ ਵਾਂਗ ਛੁੱਟੀ ਕੱਟਦੇ ਹਨ ਨੂੰ ਅਜੇ ਤੱਕ ਨਹੀਂ ਛੱਡਿਆਂ ਗਿਆ ਜਦਕਿ ਇਨ੍ਹਾਂ ਦੀ ਸਜ਼ਾਵਾਂ ਪੁਰੀਆਂ ਹੋ ਚੁੱਕੇ ਕਾਫੀ ਸਮਾਂ ਹੋ ਗਿਆ ਹੈ।ਕਮੇਟੀ ਆਗੂਆਂ ਨੇ ਤਿੰਨ ਕਾਲੇ ਖੇਤੀ ਕਾਨੂੰਨਾ ਰੱਦ ਕਰਵਾਉਣ ਲਈ ਕਿਸਾਨ ਸੰਘਰਸ਼ ਦੌਰਾਨ 400 ਤੋਂ ਵੱਧ ਕਿਸਾਨਾਂ ਜਾਨਾਂ ਜਾਣ ਦੇ ਬਾਵਜੂਦ ਸਰਕਾਰ ਦੇ ਗੈਰ-ਮਨੁੱਖੀ ਰਵਈਏ ਦੀ ਆਲੋਚਨਾ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ ਨੇ ਮੁਗਲਾਂ ਵੱਲੋਂ ਕਸ਼ਮੀਰੀ ਪੰਡਿਤਾਂ ਤੇ ਹੋ ਰਹੇ ਅਤਿਆਚਾਰ ਨੂੰ ਰੋਕਣ ਲਈ ਸ਼ਹਾਦਤ ਦਿੱਤੀ ਸੀ ਤਾਂ ਜੋ ਮਨੁੱਖਤਾ ਬੱਚ ਸਕੇ ਪਰ ਮੋਦੀ ਸਰਕਾਰ ਤਾਂ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਦਾ ਹੱਕ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਮਨੁੱਖਤਾ ਦਾ ਗਲਾ ਘੋਟ ਰਹੀ ਹੈ। ਯੁ.ਐਨ.ਉ.ਅਤੇ ਵਿਦੇਸ਼ੀ ਸਰਕਾਰਾਂ ਵੀ ਮੋਦੀ ਸਰਕਾਰ ਦੇ ਕਿਸਾਨਾਂ ਪ੍ਰਤੀ ਕਰੂਰ ਰਵੀਈਏ ਦੀ ਨਿੰਦਾਂ ਕਰ ਰਹੀਆਂ ਹਨ।
ਹਵਾਰਾ ਕਮੇਟੀ ਦੇ ਨੇਤਾਵਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਖੋਲੇ ਜਾਣ ਦੀ ਜ਼ੋਰਦਾਰ ਮੰਗ ਕੀਤੀ।ਉਨ੍ਹਾ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਦੀ ਇੱਛਾ ਹਰ ਉਸ ਵਿਅਕਤੀ ਦੀ ਹੈ ਜੋ ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰਦਾ ਹੈ। ਸਰਕਾਰ ਨੇ ਕਰੋਨਾ ਦੌਰਾਨ ਕੂੰਭ ਮੇਲੇ ਤੇ ਜਾਣ ਲਈ ਲੱਖਾਂ ਸ਼ਰਧਾਲੂਆ ਨੂੰ ਇਜਾਜਤ ਦਿੱਤੀ ਸੀ ਪਰ ਜਦ ਗੱਲ ਘੱਟ ਗਿਣਤੀਆਂ ਦੀ ਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਹੁੰਦੀ ਹੈ ਤਾਂ ਸਰਕਾਰ ਬਹਾਨੇ ਬਣਾ ਕੇ ਵਿਤਕਰਾ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕਰਤਾਰਪੁਰ ਲਾਂਘਾ ਜਲਦੀ ਸ਼ੂਰੀ ਕੀਤਾ ਜਾਵੇ। ਅੱਜ ਦੀ ਪ੍ਰੈਸ ਕਾਨਫਰੰਸ ਨੂੰ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਤੋਂ ਇਲਾਵਾ ਪੰਜਾਂ ਸਿੰਘਾਂ ਚੋ ਭਾਈ ਸਤਨਾਮ ਸਿੰਘ ਝੰਝੀਆਂ, ਜਥੇ.ਮਹਾਬੀਰ ਸਿੰਘ ਸੁਲਤਾਨ ਵਿੰਡ, ਭੁਪਿੰਦਰ ਸਿੰਘ ਭਲਵਾਨ ਜਰਮਨੀ, ਜਥੇ.ਸੁਖਰਾਜ ਸਿੰਘ ਵੇਰਕਾ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਜਸਪਾਲ ਸਿੰਘ ਪੁਤਲੀਘਰ, ਰਘਬੀਰ ਸਿੰਘ ਭੁੱਚਰ, ਬਲਦੇਵ ਸਿੰਘ, ਨਰਿੰਦਰ ਸਿੰਘ ਗਿੱਲ, ਰਾਜ ਸਿੰਘ ਆਦਿ ਨੇ ਸੰਬੋਧਨ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION