ਯੈੱਸ ਪੰਜਾਬ
ਚੰਡੀਗੜ੍ਹ, 21 ਮਈ, 2020:
ਬਟਾਲਾ ਵਿਚ ਚਾਰ ਗਰਭਵਤੀ ਔਰਤਾਂ ਦੇ ਇਕੋ ਦਿਨ ਪਾਜ਼ਿਟਿਵ ਪਾਏ ਜਾਣ ’ਤੇ ਹੈਰਾਨੀ ਪ੍ਰਗਟਾਈ ਜਾ ਰਹੀ ਹੈ। ਸੂਬੇ ਵਿਚ ਅੱਜ ਇਹਨਾਂ ਚਾਰ ਪਾਜ਼ਿਟਿਵ ਕੇਸਾਂ ਸਣੇ ਕੁਲ 7 ਪਾਜ਼ਿਟਿਵ ਕੇਸ ਆਏ ਹਨ।
ਬਟਾਲਾ ਦੀਆਂ ਪਾਜ਼ਿਟਿਵ ਪਾਈਆਂ ਗਈਆਂ ਚਾਰੇ ਗਰਭਵਤੀ ਔਰਤਾਂ ਆਸੇ ਪਾਸੇ ਦੇ ਵੱਖ ਵੱਖ ਪਿੰਡਾਂ ਨਾਲ ਸੰਬੰਧਤ ਦੱਸੀਆਂ ਜਾ ਰਹੀਆਂ ਹਨ।
ਇਨ੍ਹਾਂ ਚਾਰਾਂ ਦੇ ਸੰਪਰਕ ਤਲਾਸ਼ੇ ਜਾ ਰਹੇ ਹਨ ਅਤੇ ਇਸ ਗੱਲ ਦੀ ਵੀ ਘੋਖ਼ ਕੀਤੀ ਜਾ ਰਹੀ ਹੈ ਕਿ ਚਾਰਾਂ ਨੇ ਕਿਸੇ ਇਕ ਹੀ ਡਾਕਟਰ, ਕਲੀਨਿਕ ਜਾਂ ਹਸਪਤਾਲ ਤੋਂ ਕੋਈ ਸਿਹਤ ਸੇਵਾਵਾਂ ਤਾਂ ਪ੍ਰਾਪਤ ਨਹੀਂ ਕੀਤੀਆਂ ਜਾਂ ਫ਼ਿਰ ਕਿਤੋਂ ਇਕ ਹੀ ਜਗ੍ਹਾ ਤੋਂ ਕੋਈ ਦਵਾਈ ਆਦਿ ਤਾਂ ਨਹੀਂ ਲਈ। ਇਸ ਸੰਬੰਧੀ ਵੇਰਵਿਆਂ ਦੀ ਉਡੀਕ ਹੈ।
ਉਕਤ ਤੋਂ ਇਲਾਵਾ ਅੰਮ੍ਰਿਤਸਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਪਾਜ਼ਿਟਿੳ ਪਾਏ ਗਏ 60 ਸਾਲਾ ਵਿਅਕਤੀ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਪਾਜ਼ਿਟਿਵ ਵਿਅਕਤੀ ਦੇ ਸੰਪਰਕ ਵਿਚ ਆਇਆ ਦੱਸਿਆ ਜਾ ਰਿਹਾ ਹੈ।
ਪਠਾਨਕੋਟ ਵਿਚ ਅੱਜ ਦੋ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਇਕ ਦੁਬਈ ਤੋਂ ਵਾਪਿਸ ਆਇਆ ਵਿਅਕਤੀ ਹੈ ਜਦਕਿ ਦੂਜਾ ਸਥਾਨਕ ਦੱਸਿਆ ਜਾਂਦਾ ਹੈੈ।
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ